ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਜੈਸ਼ ਦੇ ਤਿੰਨ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ

Posted On September - 13 - 2019

ਪੰਜਾਬ-ਜੰਮੂ ਸਰਹੱਦ ’ਤੇ ਲਖਨਪੁਰ ਤੋਂ ਟਰੱਕ ਸਮੇਤ ਫੜੇ

ਜੈਸ਼-ਏ-ਮੁਹੰਮਦ ਦੇ ਫੜੇ ਗਏ ਦਹਿਸ਼ਤਗਰਦਾਂ ਤੇ ਬਰਾਮਦ ਹਥਿਆਰਾਂ ਬਾਰੇ ਜਾਣਕਾਰੀ ਦਿੰਦੀ ਹੋਈ ਪੁਲੀਸ। -ਫੋਟੋ: ਪੀਟੀਆਈKathua: Police personnel show three suspected Jaish-e-Mohammad terrorists, who were arrested after recovery of a huge load of arms and ammunition from a Kashmir-bound truck, in Kathua, Jammu, Thursday, Sept 12, 2019. (PTI Photo) (PTI9_12_2019_000127B)

ਐਨ.ਪੀ.ਧਵਨ
ਪਠਾਨਕੋਟ (ਲਖਨਪੁਰ), 12 ਸਤੰਬਰ
ਜੰਮੂ-ਕਸ਼ਮੀਰ ਪੁਲੀਸ ਨੇ ਅੱਜ ਸਵੇਰੇ ਪੰਜਾਬ ਦੀ ਹੱਦ ਵਿੱਚੋਂ ਦਾਖ਼ਲ ਹੋਏ ਟਰੱਕ ਵਿੱਚ ਸਵਾਰ ਜੈਸ਼-ਏ-ਮੁਹੰਮਦ ਜਥੇਬੰਦੀ ਨਾਲ ਸਬੰਧਤ ਤਿੰਨ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਟਰੱਕ ਵਿੱਚੋਂ ਚਾਰ ਏਕੇ-56, ਦੋ ਏਕੇ-47 ਰਾਈਫਲਾਂ, 6 ਮੈਗਜ਼ੀਨ ਅਤੇ 180 ਕਾਰਤੂਸ ਬਰਾਮਦ ਕੀਤੇ ਹਨ। ਟਰੱਕ ਦਿੱਲੀ ਤੋਂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵੱਲ ਨੂੰ ਜਾ ਰਿਹਾ ਸੀ ਅਤੇ ਇਹ ਸੇਬਾਂ ਨੂੰ ਪੈਕ ਕਰਨ ਲਈ ਵਰਤੇ ਜਾਂਦੇ ਗੱਤੇ ਦੇ ਖਾਲੀ ਡੱਬਿਆਂ ਨਾਲ ਭਰਿਆ ਹੋਇਆ ਸੀ। ਸਾਰਾ ਅਸਲਾ ਇਨ੍ਹਾਂ ਡੱਬਿਆਂ ਹੇਠਾਂ ਲੁਕੋ ਕੇ ਲਿਜਾਇਆ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਪੁਲੀਸ ਨੂੰ ਹਥਿਆਰਾਂ ਦੀ ਤਸਕਰੀ ਬਾਰੇ ਪਹਿਲਾਂ ਹੀ ਖੁਫ਼ੀਆ ਜਾਣਕਾਰੀ ਸੀ। ਇਹ ਟਰੱਕ ਜਿਉਂ ਹੀ ਪੰਜਾਬ ਦੇ ਅਖੀਰਲੇ ਕਸਬੇ ਮਾਧੋਪੁਰ ਨੂੰ ਪਾਰ ਕਰਕੇ ਜੰਮੂ ਕਸ਼ਮੀਰ ਦੇ ਲਖਨਪੁਰ ਥਾਣੇ ਦੀ ਹੱਦ ਵਿੱਚ ਦਾਖਲ ਹੋਇਆ ਤਾਂ ਜੰਮੂ ਕਸ਼ਮੀਰ ਪੁਲੀਸ ਨੇ ਟਰੱਕ ਦੀ ਤਲਾਸ਼ੀ ਦੌਰਾਨ ਅਸਲਾ ਬਰਾਮਦ ਕਰ ਲਿਆ। ਇਸ ਤੋਂ ਇਲਾਵਾ 11 ਹਜ਼ਾਰ ਰੁਪਏ ਦੀ ਨਗ਼ਦੀ ਵੀ ਬਰਾਮਦ ਕੀਤੀ ਗਈ। ਪੁਲੀਸ ਨੇ ਟਰੱਕ ਵਿੱਚ ਸਵਾਰ ਤਿੰਨ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਡਰਾਈਵਰ ਸਬੀਲ ਅਹਿਮਦ ਬਾਬਾ ਵਾਸੀ ਪੁਲਵਾਮਾ, ਕਲੀਨਰ ਜਹਾਂਗੀਰ ਅਹਿਮਦ ਪਾਰੇ ਵਾਸੀ ਬਡਗਾਮ ਅਤੇ ਉਬੈਦ-ਉਲ-ਇਸਲਾਮ ਵਾਸੀ ਪੁਲਵਾਮਾ ਵਜੋਂ ਦੱਸੀ ਗਈ ਹੈ, ਨੂੰ ਕਾਬੂ ਕਰ ਲਿਆ। ਇਨ੍ਹਾਂ ਤਿੰਨਾਂ ਖਿਲਾਫ਼ ਲਖਨਪੁਰ ਥਾਣੇ ਵਿੱਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਮਨਸੂਖ਼ ਕੀਤੇ ਜਾਣ ਮਗਰੋਂ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਨੂੰ ਪੰਜਾਬ ਰਾਹੀਂ ਹਥਿਆਰ ਭੇਜਣ ਦਾ ਇਹ ਪਹਿਲਾ ਮਾਮਲਾ ਹੈ।
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਐਸਐਸਪੀ ਸ਼੍ਰੀਧਰ ਪਾਟਿਲ ਨੇ ਕਿਹਾ ਕਿ ਖ਼ਫੀਆ ਏਜੰਸੀਆਂ ਦੇ ਮਜ਼ਬੂਤ ਨੈੱਟਵਰਕ ਕਰ ਕੇ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕਰਨ ’ਚ ਸਫ਼ਲਤਾ ਮਿਲੀ ਹੈ।
ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਐਸਐਸਓਸੀ ਅੰਮ੍ਰਿਤਸਰ ਤੋਂ ਇਕ ਅਧਿਕਾਰੀ ਭੇਜਿਆ ਹੈ, ਜੋ ਜੰਮੂ ਕਸ਼ਮੀਰ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਜੰਮੂ ਕਸ਼ਮੀਰ ਪੁਲੀਸ ਦੇ ਸੰਪਰਕ ਵਿੱਚ ਹਨ।

ਪੰਜਾਬ ਪੁਲੀਸ ਦੀ ਚੌਕਸੀ ’ਤੇ ਸਵਾਲੀਆ ਨਿਸ਼ਾਨ

ਪੰਜਾਬ ’ਚੋਂ ਜੰਮੂ ਕਸ਼ਮੀਰ ’ਚ ਦਾਖ਼ਲ ਹੋਏ ਟਰੱਕ ’ਚ ਹਥਿਆਰਾਂ ਦੀ ਬਰਾਮਦਗੀ ਨਾਲ ਪੰਜਾਬ ਪੁਲੀਸ ਦੀ ਚੌਕਸੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਦਿੱਲੀ ਤੋਂ ਚੱਲਿਆ ਇਹ ਟਰੱਕ ਰਸਤੇ ’ਚ ਕਿਧਰੇ ਵੀ ਪਕੜ ਵਿੱਚ ਨਹੀਂ ਆਇਆ। ਪਠਾਨਕੋਟ ਦੇ ਮਾਧੋਪੁਰ ਨਾਕੇ ਉਪਰ ਪੰਜਾਬ ਪੁਲੀਸ ਵੱਲੋਂ ਜੰਮੂ ਦੀ ਤਰਫੋਂ ਆ ਰਹੇ ਵਾਹਨਾਂ ਦੀ ਤਾਂ ਚੈਕਿੰਗ ਕੀਤੀ ਜਾ ਰਹੀ ਸੀ, ਪਰ ਪੰਜਾਬ ਵੱਲੋਂ ਜੰਮੂ ਕਸ਼ਮੀਰ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਕੋਈ ਪ੍ਰਬੰਧ ਨਹੀਂ ਸੀ।


Comments Off on ਜੈਸ਼ ਦੇ ਤਿੰਨ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.