ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਜੇ ਮੇਰੇ ਕੰਮ ਦੀ ਚੋਰ ਕਰਨੀ ਹੈ ਤਾਂ ਚੰਗੀ ਤਰ੍ਹਾਂ ਕਰੋ: ਜੀਰੋਮ

Posted On September - 4 - 2019

ਮੁੰਬਈ, 3 ਸਤੰਬਰ
ਭਾਰਤ ਵਿੱਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਸਾਹੋ’ ਕਈ ਪੱਖਾਂ ਤੋਂ ਫਰੈਂਚ ਫਿਲਮ ਨਿਰਦੇਸ਼ਕ ਜੀਰੋਮ ਸਾਲੇ ਦੇ ਵੱਲੋਂ 2008 ਵਿੱਚ ਬਣਾਈ ਫਿਲਮ ‘ਲਾਰਗੋ ਵਿੰਚ’ ਨਾਲ ਮੇਲ ਖਾਂਦੀ ਹੈ, ਆਪਣੇ ਕੰਮ ਦੀ ਕੀਤੀ ਨਕਲ ਉੱਤੇ ਟਿੱਪਣੀ ਕਰਦਿਆਂ ਫਰੈਂਚ ਫਿਲਮ ਨਿਰਦੇਸ਼ਕ ਨੇ ਭਾਰਤੀ ਫਿਲਮ ਨਿਰਮਾਤਾ ਨੂੰ ਨਸੀਹਤ ਦਿੱਤੀ ਹੈ ਕਿ ਜੇ ਨਕਲ ਹੀ ਕਰਨੀ ਸੀ ਤਾਂ ਘੱਟੋ ਘੱਟ ਅਕਲ ਨਾਲ ਤਾਂ ਕਰ ਲਈ ਜਾਂਦੀ। ਉਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ ਬਣੀ ਭਾਰਤੀ ਫਿਲਮ ‘ਸਾਹੋ’ ਨੂੰ ਆਪਣੀ ਫਿਲਮ ਦੀ ਘਟੀਆ ਕਾਪੀ ਕਰਾਰ ਦਿੱਤਾ ਹੈ। ‘ਲਾਰਗੋ ਵਿੰਚ’ ਇਸੇ ਨਾਂਅ ਦੇ ਬੈਲਜੀਅਨ ਭਾਸ਼ਾ ਦੇ ਇੱਕ ਕੌਮਿਕ ’ਤੇ ਅਧਾਰਤ ਐਕਸ਼ਨ ਅਤੇ ਮਨੋੰਰਜਨ ਭਰਪੂਰ ਫਿਲਮ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਸਾਹੋ’ ਨੂੰ ਦੇਖਣ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਚਰਚਾ ਛਿੜ ਗਈ ਕਿ ਫਿਲਮ ਕਿਵੇਂ ਫਰੈਂਚ ਫਿਲਮ ਦੀ ਯਾਦ ਦਿਵਾਉਂਦੀ ਹੈ। ਫਿਲਮ ਬਾਰੇ ਟਵਿੱਟਰ ਉੱਤੇ ਛਿੜੀ ਚਰਚਾ ਨੇ ਜਿਥੇ ਤੇਲਗੂ ਫਿਲਮ ਨਿਰਮਾਤਾਵਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਉੱਥੇ ਇਹ ਨਸੀਹਤ ਵੀ ਦਿੱਤੀ ਕਿ ਕਿ ਘੱਟੋ ਘੱਟ ਨਕਲ ਚੰਗੀ ਤਰ੍ਹਾਂ ਕਰ ਲਈ ਜਾਂਦੀ। ਫਰੈਂਚ ਡਾਇਰੈਕਟਰ ਸਾਲੇ ਨੇ ਕਿਹਾ,‘ਇਹ ‘ਲਾਰਗੋ ਵਿੰਚ’ ਦੀ ਦੂਜੀ ਕਾਪੀ ਹੀ ਹੈ ਪਰ ਚੰਗਾ ਹੁੰਦਾ ਕਿ ਜੇ ਤੁਸੀਂ ਮੇਰਾ ਕੰਮ ਚੋਰੀ ਕਰਨਾ ਸੀ ਤਾਂ ਚੰਗੇ ਤਰੀਕੇ ਨਾਲ ਕਰ ਲੈਂਦੇ।’ ਇਸ ਤੋਂ ਪਹਿਲਾਂ ਪਵਨ ਕੁਮਾਰ ਦੀ ਫਿਲਮ ‘ਅਗਨਿਅਤਾਵਾਸੀ’ ਵੀ ਲਾਰਗੋ ਵਿੰਚ ਦੀ ਕਾਪੀ ਹੀ ਸੀ। -ਪੀਟੀਆਈ


Comments Off on ਜੇ ਮੇਰੇ ਕੰਮ ਦੀ ਚੋਰ ਕਰਨੀ ਹੈ ਤਾਂ ਚੰਗੀ ਤਰ੍ਹਾਂ ਕਰੋ: ਜੀਰੋਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.