ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਜ਼ੁਲਮ, ਹਨੇਰਗਰਦੀ ਅਤੇ ਬਦਅਮਨੀ ਵਾਲੇ ਰਹੇ ਮੋਦੀ ਸਰਕਾਰ ਦੇ 100 ਦਿਨ: ਕਾਂਗਰਸ

Posted On September - 9 - 2019

ਨਵੀਂ ਦਿੱਲੀ, 8 ਸਤੰਬਰ
ਕਾਂਗਰਸ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨ ‘ਹੰਕਾਰ, ਦੁਚਿੱਤੀ ਅਤੇ ਬਦਲਾਖੋਰੀ ਦੀ ਸਿਆਸਤ’ ’ਤੇ ਕੇਂਦਰਤ ਰਹੇ। ਪਾਰਟੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ 100 ਦਿਨਾਂ ਨੂੰ ਤਿੰਨ ਸ਼ਬਦਾਂ- ਜ਼ੁਲਮ, ਹਨੇਰਗਰਦੀ ਅਤੇ ਬਦਅਮਨੀ ’ਚ ਬਿਆਨ ਕੀਤਾ ਜਾ ਸਕਦਾ ਹੈ। ਉਨ੍ਹਾਂ ਮੁਲਕ ਦੇ ਅਰਥਚਾਰੇ, ਕਸ਼ਮੀਰ ਦੇ ਹਾਲਾਤ, ਅਸਾਮ ’ਚ ਐੱਨਆਰਸੀ ਅਤੇ ਜਾਂਚ ਏਜੰਸੀਆਂ ਵੱਲੋਂ ਵਿਰੋਧੀ ਆਗੂਆਂ ਖ਼ਿਲਾਫ਼ ਕਾਰਵਾਈ ਜਿਹੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ। ਕਾਂਗਰਸ ਦੇ ਸੀਨੀਅਰ ਤਰਜਮਾਨ ਕਪਿਲ ਸਿੱਬਲ ਨੇ ਕਿਹਾ ਕਿ ਭਾਜਪਾ ਨੂੰ ਲੋਕ ਸਭਾ ਚੋਣਾਂ ’ਚ ਮਿਲੇ ਵੱਡੇ ਫ਼ਤਵੇ ਨਾਲ ਉਸ ਨੂੰ ਮੌਕਾ ਮਿਲਿਆ ਸੀ ਕਿ ਉਹ ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰੇ ਪਰ ਹੋਇਆ ਇਸ ਦੇ ਉਲਟ। ਉਨ੍ਹਾਂ ਕਿਹਾ,‘‘ਆਮ ਆਦਮੀ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ, ਗੋਦੀ ਮੀਡੀਆ ਹੋਰ ਪੱਖਪਾਤੀ ਬਣ ਗਿਆ ਹੈ, ਮਹਿਲਾਵਾਂ ਖ਼ਿਲਾਫ਼ ਵਧੀਕੀਆਂ ਵਧ ਗਈਆਂ ਹਨ, ਸਿੱਖਿਆ ਅਤੇ ਸਿਹਤ ਬਾਰੇ ਕੋਈ ਰਣਨੀਤੀ ਨਹੀਂ ਹੈ, ਛੋਟੇ ਕਾਰੋਬਾਰੀ ਨਿਰਾਸ਼ਾ ’ਚ ਹਨ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਬਦਲਾਖੋਰੀ ਦੀ ਸਿਆਸਤ ਹਾਵੀ ਹੈ।’’ ਸ੍ਰੀ ਸਿੱਬਲ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ, ਆਮਦਨ ਕਰ ਵਿਭਾਗ ਅਤੇ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ‘ਜਿਥੇ ਆਪਣੇ ਲੋਕਾਂ ਖ਼ਿਲਾਫ਼ ਸਬੂਤ ਹਨ, ਉਨ੍ਹਾਂ ਨੂੰ ਪਨਾਹ ਦਿੱਤੀ ਜਾ ਰਹੀ ਹੈ ਅਤੇ ਬਿਨਾਂ ਸਬੂਤ ਵਾਲੇ ਵਿਰੋਧੀ ਆਗੂਆਂ ਖ਼ਿਲਾਫ਼ ਕਾਰਵਾਈ ਹੋ ਰਹੀ ਹੈ।’ -ਪੀਟੀਆਈ

ਅਰਥਚਾਰਾ ਤਬਾਹ ਕਰਨ ਮਗਰੋਂ ਖਾਮੋਸ਼ ਹੈ ਸਰਕਾਰ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਮੋਦੀ ਸਰਕਾਰ ‘ਅਰਥਚਾਰਾ ਤਬਾਹ’ ਕਰਨ ਮਗਰੋਂ ਖਾਮੋਸ਼ ਬੈਠੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁਲਕ ਦੇ ਮਾੜੇ ਹਾਲਾਤ ਨੂੰ ਛਿਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨ ਮੁਕੰਮਲ ਹੋਣ ਮਗਰੋਂ ਪ੍ਰਿਯੰਕਾ ਗਾਂਧੀ ਨੇ ਟਵੀਟ ਰਾਹੀਂ ਇਹ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਬੰਦ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਜਦਕਿ ਕਾਰੋਬਾਰਾਂ ’ਚ ਮੰਦੀ ਛਾਈ ਹੋਈ ਹੈ। -ਪੀਟੀਆਈ

ਮੋਦੀ ਸਰਕਾਰ ਨੂੰ ਵਿਕਾਸ ਨਾ ਕਰਨ ਦੀਆਂ ਮੁਬਾਰਕਾਂ: ਰਾਹੁਲ
ਨਵੀਂ ਦਿੱਲੀ: ਮੋਦੀ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਦੇ ਪਹਿਲੇ 100 ਦਿਨਾਂ ਦੌਰਾਨ ਵਿਕਾਸ ਦਾ ਕੋਈ ਕੰਮ ਨਾ ਕੀਤੇ ਜਾਣ ’ਤੇ ਉਨ੍ਹਾਂ ਨੂੰ ‘ਵਧਾਈਆਂ’ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੀਡਰਸ਼ਿਪ, ਸੇਧ ਅਤੇ ਅਰਥਚਾਰੇ ਦੀ ਨੁਹਾਰ ਬਦਲਣ ਲਈ ਯੋਜਨਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ। -ਪੀਟੀਆਈ


Comments Off on ਜ਼ੁਲਮ, ਹਨੇਰਗਰਦੀ ਅਤੇ ਬਦਅਮਨੀ ਵਾਲੇ ਰਹੇ ਮੋਦੀ ਸਰਕਾਰ ਦੇ 100 ਦਿਨ: ਕਾਂਗਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.