ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਜ਼ਮੀਨ ਖਰੀਦਣ ਸਬੰਧੀ ਧੋਖਾਧੜੀ ਦੇ ਦੋਸ਼ ਹੇਠ ਕੇਸ

Posted On September - 19 - 2019

ਖੇਤਰੀ ਪ੍ਰਤੀਨਿਧ
ਪਟਿਆਲਾ, 18 ਸਤੰਬਰ
ਸਥਾਨਕ ਵਾਸੀ ਅਰੁਣਪਾਲ ਸਿੰਘ ਪੁੱਤਰ ਕ੍ਰਿਪਾਲ ਸਿੰਘ ਨੇ ਇਥੋਂ ਦੇ ਹੀ ਇੱਕ ਵਿਅਕਤੀ ’ਤੇ ਉਸ ਨਾਲ ਜ਼ਮੀਨ ਦੇ ਸੌਦੇ ’ਚ ਤੀਹ ਲੱਖ ਦੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਲਾਏ ਹਨ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਉਸ ਨੇ ਕਿਹਾ ਹੈ ਕਿ ਉਸ ਨੇ ਸਤਨਾਮ ਸਿੰਘ ਪੁੱਤਰ ਗੁਰਦਿਆਲ ਕੋਲੋਂ ਜ਼ਮੀਨ ਖ਼ਰੀਦਣ ਸਬੰਧੀ ਇਕਰਾਰਨਾਮਾ ਕੀਤਾ ਸੀ। ਇਸ ਦੌਰਾਨ ਬਿਆਨੇ ਵਜੋਂ 4.50 ਲੱਖ ਰੁਪਏ ਦਿੱਤੇ ਸਨ। ਬਾਅਦ ਵਿੱਚ 7 ਲੱਖ ਰੁਪਏ ਹੋਰ ਦੇ ਦਿੱਤੇ ਗਏ ਤੇ ਮੁਦਈ ਦੇ ਨਾਂ ’ਤੇ ਰਜਿਸਟਰੀ ਕਰਵਾ ਦਿੱਤੀ। ਪਰ ਉਸ ਨੂੰ ਬਾਅਦ ’ਚ ਪਤਾ ਲੱਗਾ ਕਿ ਜ਼ਮੀਨ ਦੇ ਮਾਲਕ ਦੀ ਭੈਣ ਨੇ ਜ਼ਮੀਨ ’ਚੋਂ ਹਿੱਸਾ ਲੈਣ ਲਈ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ।
ਇਸ ਬਾਰੇ ਸਤਨਾਮ ਸਿੰਘ ਨੇ ਉਸ ਤੋਂ ਪਰਦਾ ਰੱਖਿਆ ਤੇ ਫਿਰ ਉਸ ਨੇ ਕੁਝ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਅਦਾਲਤ ਤੋ ਸਟੇਅ ਹਾਸਲ ਕਰ ਲਈ ਤੇ ਉਸ ਨਾਲ 30 ਲੱਖ 8 ਹਜ਼ਾਰ ਰੁਪਏ ਦੀ ਕਥਿਤ ਰੂਪ ਵਿਚ ਠੱਗੀ ਮਾਰ ਲਈ। ਇਸ ਤਹਿਤ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲੀਸ ਨੇ ਸਤਨਾਮ ਸਿੰਘ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ।

ਜਰਮਨੀ ਭੇਜਣ ਦੇ ਨਾਂ ਹੇਠ ਠੱਗੀ
ਘੱਗਾ (ਪੱਤਰ ਪ੍ਰੇਰਕ): ਸਾਈਪਰਸ ਤੋਂ ਜਰਮਨੀ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਘੱਗਾ ਪੁਲੀਸ ਨੇ ਜਸਵਿੰਦਰ ਸਿੰਘ ਦੇ ਬਿਆਨ ’ਤੇ ਕੇਸ ਦਰਜ ਕੀਤਾ ਹੈ। ਥਾਣਾ ਘੱਗਾ ਦੇ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਨੇ ਜਸਵਿੰਦਰ ਸਿੰਘ ਵਾਸੀ ਨਨਹੇੜਾ ਵਲੋਂ ਦਿੱਤੇ ਬਿਆਨਾਂ ਦੇ ਅਧਾਰਤ ਦੱਸਿਆ ਕਿ ਹਰਿਆਣਾ ਰਾਜ ਦੇ ਵਾਸੀਆਂ ਕੁਲਜੀਤ ਸਿੰਘ, ਵਰਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਵਾਸੀ ਦਾਬਣਖੇੜੀ ਥਾਣਾ ਗੂਹਲਾ ਨੇ ਜਸਵਿੰਦਰ ਸਿੰਘ ਦੇ ਲੜਕੇ ਸੁਖਚੈਨ ਸਿੰਘ ਨੂੰ ਸਾਈਪਰਸ ਭੇਜਕੇ ਕੰਮ ਦਿਵਾਉਣ ਲਈ 6 ਲੱਖ ਰੁਪਏ ਲਏ ਸਨ। ਬਆਦ ਵਿਚ ਉਨ੍ਹਾਂ ਸੁਖਚੈਨ ਸਿੰਘ ਨੂੰ ਜਰਮਨ ਭੇਜਣ ਵਾਸਤੇ 5 ਲੱਖ ਰੁਪਏ ਹੋਰ ਲੈ ਲਏ ਪਰ ਉਸ ਨੂੰ ਜਰਮਨ ਨਾ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਉਨ੍ਹਾਂ ਕਿਹਾ ਕਿ ਦਰਖਾਸਤ ’ਤੇ ਪੜਤਾਲ ਕਰਨ ਮਗਰੋਂ ਤਿੰਨੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

 


Comments Off on ਜ਼ਮੀਨ ਖਰੀਦਣ ਸਬੰਧੀ ਧੋਖਾਧੜੀ ਦੇ ਦੋਸ਼ ਹੇਠ ਕੇਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.