ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਜ਼ਮੀਨ ਐਕੁਆਇਰ ਮਾਮਲਾ: ਡੀਸੀ ਦੇ ਹੁਕਮਾਂ ਦੇ ਬਾਵਜੂਦ ਬਰਖ਼ਾਸਤ ਕਾਨੂੰਨਗੋ ਖ਼ਿਲਾਫ਼ ਦਰਜ ਨਹੀਂ ਹੋਇਆ ਕੇਸ

Posted On September - 11 - 2019

ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਸਤੰਬਰ
ਸਰਹੱਦੀ ਪਿੰਡ ਪੱਲ੍ਹਾ ਮੇਘਾ ਵਿੱਚ ਬੀਐੱਸਐੱਫ ਵੱਲੋਂ ਐਕੁਆਇਰ ਕੀਤੀ ਗਈ 46 ਕਨਾਲ ਜ਼ਮੀਨ ਦਾ ਇੱਕ ਕਰੋੜ ਗਿਆਰਾਂ ਲੱਖ ਅੱਠ ਹਜ਼ਾਰ ਦੋ ਸੌ ਛੱਤੀ ਰੁਪਏ ਦੀ ਮੁਆਵਜ਼ਾ ਰਕਮ ਆਪਣੇ ਸਾਲੇ ਤੇ ਇੱਕ ਹੋਰ ਵਿਅਕਤੀ ਨੂੰ ਦਿਵਾਉਣ ਦੇ ਮਾਮਲੇ ਵਿਚ ਬਰਖ਼ਾਸਤ ਹੋਇਆ ਕਾਨੂੰਨਗੋ ਬਲਕਾਰ ਸਿੰਘ ਅਜੇ ਵੀ ਬੇਖ਼ੌਫ਼ ਘੁੰਮ ਰਿਹਾ ਹੈ। ਡੀਸੀ ਚੰਦਰ ਗੈਂਦ ਨੇ 28 ਸਤੰਬਰ ਨੂੰ ਐੱਸਐੱਸਪੀ ਨੂੰ ਪੱਤਰ ਲਿਖ ਕੇ ਬਲਕਾਰ ਸਿੰਘ, ਉਸ ਦੇ ਸਾਲੇ ਬਿੱਲੂ ਸਿੰਘ ਤੇ ਇੱਕ ਹੋਰ ਵਿਅਕਤੀ ਅੰਮ੍ਰਿਤਬੀਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ ਅਜੇ ਤੱਕ ਮੁਕੱਦਮਾ ਦਰਜ ਨਹੀਂ ਹੋਇਆ।
ਕੇਸ ਦੀ ਪੈਰਵੀ ਕਰ ਰਹੇ ਬੀਐੱਸਐੱਫ਼ ਦੀ 136 ਬਟਾਲੀਅਨ ਦੇ ਕਮਾਂਡੈਂਟ ਨੇ ਵੀ ਐੱਸਐੱਸਪੀ ਨੂੰ ਪੱਤਰ ਲਿਖ ਕੇ ਐੱਫਆਈਆਰ ਦੀ ਕਾਪੀ ਮੁਹੱਈਆ ਕਰਨ ਦੀ ਅਪੀਲ ਕੀਤੀ ਹੈ। ਇਹ ਮਾਮਲਾ ਇਸ ਕਰ ਕੇ ਵੀ ਚਰਚਾ ਵਿਚ ਹੈ, ਕਿਉਂਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਆਪਣੀ ਪੜਤਾਲ ਵਿਚ ਇੱਕ ਦਰਜਨ ਤੋਂ ਵੱਧ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ, ਜਦੋਂਕਿ ਡੀਸੀ ਵੱਲੋਂ ਭੇਜੇ ਪੱਤਰ ਵਿਚ ਸਿਰਫ਼ ਤਿੰਨ ਜਣਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਲਿਖਿਆ ਗਿਆ ਹੈ। ਜ਼ਿਲ੍ਹਾ ਅਟਾਰਨੀ ਆਦਰਸ਼ ਮਹਾਜਨ ਵੱਲੋਂ ਪੇਸ਼ ਕੀਤੀ ਰਿਪੋਰਟ ਵਿਚ ਬਾਕੀ ਮੁਲਜ਼ਮਾਂ ਨੂੰ ਵੀ ਦੋਸ਼ੀ ਤਾਂ ਮੰਨਿਆ ਜਾ ਰਿਹਾ ਹੈ, ਪਰ ਸਿੱਧੇ ਤੌਰ ’ਤੇ ਪਰਚਾ ਦਰਜ ਕਰਨ ਬਾਰੇ ਨਹੀਂ ਲਿਖਿਆ ਗਿਆ। ਡੀਸੀ ਨੇ ਜ਼ਿਲ੍ਹਾ ਅਟਾਰਨੀ ਵੱਲੋਂ ਭੇਜੀ ਸਿਫ਼ਾਰਸ਼ ’ਤੇ ਬਿਨਾਂ ਕੋਈ ਇਤਰਾਜ਼ ਲਾਇਆਂ ਉਸ ਨੂੰ ਅਗਲੀ ਕਾਰਵਾਈ ਲਈ ਐੱਸਐੱਸਪੀ ਕੋਲ ਭੇਜ ਦਿੱਤਾ। ਖੁਰਦ-ਬੁਰਦ ਕੀਤੀ ਗਈ ਰਕਮ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਭੇਜੀ ਗਈ ਸੀ। ਏਡੀਸੀ ਨੇ ਇਸ ਰਕਮ ਦੀ ਵਸੂਲੀ ਵਿਆਜ ਸਣੇ ਕਰਨ ਬਾਰੇ ਵੀ ਲਿਖਿਆ ਹੈ। ਬੀਐੱਸਐੱਫ਼ ਦੇ ਉਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਵੀ ਕਰ ਰਹੇ ਹਨ। ਅਧਿਕਾਰੀ ਫ਼ਿਰੋਜ਼ਪੁਰ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਾ ਕਰਨ ਤੋਂ ਹੈਰਾਨ ਹਨ।
ਜਾਣਕਾਰੀ ਮੁਤਾਬਕ ਬੀਐਸਐਫ਼ ਨੇ ਵਿਭਾਗੀ ਪੜਤਾਲ ਆਰੰਭ ਦਿੱਤੀ ਹੈ।

ਪੜਤਾਲ ਉਪਰੰਤ ਹੋਵੇਗੀ ਕਾਰਵਾਈ: ਐੱਸਐੱਸਪੀ

ਐੱਸਐੱਸਪੀ ਵਿਵੇਕ ਐਸ ਸੋਨੀ ਨੇ ਦੱਸਿਆ ਕਿ ਪੁਲੀਸ ਵਿਭਾਗ ਦੇ ਡੀਜੀਪੀ ਵੱਲੋਂ ਮਾਮਲੇ ਦੀ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਪੜਤਾਲ ਦੀ ਰਿਪੋਰਟ ਮਗਰੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Comments Off on ਜ਼ਮੀਨ ਐਕੁਆਇਰ ਮਾਮਲਾ: ਡੀਸੀ ਦੇ ਹੁਕਮਾਂ ਦੇ ਬਾਵਜੂਦ ਬਰਖ਼ਾਸਤ ਕਾਨੂੰਨਗੋ ਖ਼ਿਲਾਫ਼ ਦਰਜ ਨਹੀਂ ਹੋਇਆ ਕੇਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.