ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਜਸਟਿਸ ਤਾਹਿਲਰਮਾਨੀ ਦੀ ਬਦਲੀ ਦਾ ਵਕੀਲਾਂ ਵੱਲੋਂ ਵਿਰੋਧ

Posted On September - 13 - 2019

ਮੁੰਬਈ, 12 ਸਤੰਬਰ
ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਵਿਜਯਾ ਕੇ ਤਾਹਿਲਰਮਾਨੀ ਦੀ ਬਦਲੀ ਮੇਘਾਲਿਆ ਹਾਈ ਕੋਰਟ ਕੀਤੇ ਜਾਣ ਦੇ ਰੋਸ ਵਜੋਂ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ’ਚ ਕਰੀਬ 2 ਹਜ਼ਾਰ ਵਕੀਲ ਸ਼ੁੱਕਰਵਾਰ ਦੀ ਅਦਾਲਤੀ ਕਾਰਵਾਈ ਦਾ ਵਿਰੋਧ ਕਰਨਗੇ।
ਜਸਟਿਸ ਤਾਹਿਲਰਮਾਨੀ ਮਰਾਠਵਾੜਾ ਖੇਤਰ ਦੇ ਲਾਤੂਰ ਦੀ ਰਹਿਣ ਵਾਲੀ ਹੈ। ਲਾਤੂਰ ਬਾਰ ਐਸੋਸੀਏਸ਼ਨ ਦੀ ਸਾਬਕਾ ਮੀਤ ਪ੍ਰਧਾਨ ਬਾਲਾਜੀ ਪੰਚਾਲ ਨੇ ਕਿਹਾ, ‘ਐਸੋਸੀਏਸ਼ਨ ਦੇ ਕਰੀਬ 1800 ਵਕੀਲ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਹੋਰ ਵਕੀਲ 14 ਸਤੰਬਰ ਨੂੰ ਅਦਾਲਤੀ ਕਾਰਵਾਈ ’ਚ ਸ਼ਾਮਲ ਨਹੀਂ ਹੋਣਗੇ।’ ਪੰਚਾਲ ਨੇ ਦੱਸਿਆ ਕਿ ਵਕੀਲ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਪਾਸ ਹੁਕਮਾਂ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ’ਚ ਜਸਟਿਸ ਤਾਹਿਲਰਮਾਨੀ ਨੂੰ ਮੇਘਾਲਿਆ ਹਾਈ ਕੋਰਟ ਤਬਦੀਲ ਕਰਨ ਲਈ ਕਿਹਾ ਗਿਆ ਹੈ। ਚੀਫ ਜਸਟਿਸ ਤਾਹਿਲਰਮਾਨੀ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਜਦੋਂ ਕੌਲਿਜੀਅਮ ਨੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜਸਟਿਸ ਤਾਹਿਲਰਮਾਨੀ ਦਾ ਅਸਤੀਫਾ ਪ੍ਰਵਾਨ ਕਰਨ ਜਾਂ ਰੱਦ ਕਰਨ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਹ 2015 ਵਿੱਚ ਬੰਬਈ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਸਨ ਅਤੇ ਅਗਸਤ 2018 ’ਚ ਉਨ੍ਹਾਂ ਦਾ ਤਬਾਦਲਾ ਮਦਰਾਸ ਹਾਈ ਕੋਰਟ ’ਚ ਹੋ ਗਿਆ ਸੀ। -ਪੀਟੀਆਈ

ਬਦਲੀਆਂ ਦਾ ਫ਼ੈਸਲਾ ਠੋਸ ਕਾਰਨਾਂ ਤਹਿਤ: ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਵੱਖ ਵੱਖ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਤੇ ਜੱਜਾਂ ਦੇ ਤਬਾਦਲੇ ਦੀਆਂ ਸਿਫਾਰਸ਼ਾਂ ਠੋਸ ਕਾਰਨਾਂ ਕਰਕੇ ਕੀਤੀਆਂ ਗਈਆਂ ਹਨ। ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਵੀ ਕੇ ਤਾਹਿਲਰਮਾਨੀ ਜਿਨ੍ਹਾਂ ਦਾ ਤਬਾਦਲਾ ਮੇਘਾਲਿਆ ਹਾਈ ਕੋਰਟ ਕਰਨ ਦੇ ਹੁਕਮਾਂ ਦਾ ਵਕੀਲਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਦਾ ਨਾਂ ਲਏ ਬਿਨਾਂ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਸੰਜੀਵ ਐੱਸ ਕਲਗਾਓਂਕਰ ਨੇ ਕਿਹਾ ਕਿ ਹਰ ਬਦਲੀ ਦੀ ਸਿਫਾਰਸ਼ ਠੋਸ ਕਾਰਨਾਂ ਕਰਕੇ ਕੀਤੀ ਗਈ ਹੈ। -ਪੀਟੀਆਈ


Comments Off on ਜਸਟਿਸ ਤਾਹਿਲਰਮਾਨੀ ਦੀ ਬਦਲੀ ਦਾ ਵਕੀਲਾਂ ਵੱਲੋਂ ਵਿਰੋਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.