ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਪਾਵਰਕੌਮ ਦਾ ਝਟਕਾ

Posted On September - 13 - 2019

ਪਾਵਰਕੌਮ ਵੱਲੋਂ ਈਓ ਮੌੜ ਨੂੰ ਜਾਰੀ ਕੀਤਾ ਬਿਜਲੀ ਬਿੱਲ।

ਜਗਤਾਰ ਅਨਜਾਣ
ਮੌੜ ਮੰਡੀ, 12 ਸਤੰਬਰ
ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਮੌੜ, ਪਾਵਰਕੌਮ ਦਾ ਬਿਜਲੀ ਬਿੱਲ 10 ਕਰੋੜ ਨੂੰ ਵੀ ਟੱਪ ਨੂੰ ਚੁੱਕਾ ਹੈ। ਸੀਵਰੇਜ ਬੋਰਡ ਉਪਰ ਘਰੇਲੂ ਖ਼ਪਤਕਾਰਾਂ ਅਤੇ ਜਨਤਕ ਅਦਾਰਿਆਂ ਤੋਂ ਲੈਣਦਾਰੀਆਂ ਨਾਲੋਂ ਪਾਵਰਕੌਮ ਦੀ ਦੇਣਦਾਰੀ ਭਾਰੂ ਪੈ ਗਈ ਹੈ। ਉਂਜ ਭਾਵੇਂ ਬੋਰਡ ਦਾ ਸਰਕਾਰੀ, ਅਰਧ-ਸਰਕਾਰੀ ਅਦਾਰਿਆਂ ਅਤੇ ਲੋਕਾਂ ਵੱਲ ਡੇਢ ਕਰੋੜ ਦੇ ਕਰੀਬ ਬਕਾਇਆ ਖੜ੍ਹਾ ਹੈ ਪਰ ਇਹ ਨਾਕਾਫ਼ੀ ਹੀ ਹੈ ਕਿਉਂਕਿ ਜਲ ਬੋਰਡ ਪਾਵਰਕੌਮ ਦਾ ਦਸ ਕਰੋੜ ਤੋਂ ਵਧੇਰੇ ਦਾ ਕਰਜ਼ਦਾਰ ਹੈ। ਪਾਵਰਕੌਮ ਵੱਲੋਂ ਹਾਲ ਹੀ ਵਿੱਚ ਈਓ ਦੇ ਨਾਮ ’ਤੇ ਜਾਰੀ ਹੋਇਆ ਬਿੱਲ ਅੱਠ ਅੰਕਾਂ ਨੂੰ ਪਾਰ ਕਰ ਗਿਆ ਹੈ।
ਸੀਵਰੇਜ ਬੋਰਡ ਤੋਂ ਮਿਲੇ ਵੇਰਵਿਆਂ ਅਨੁਸਾਰ ਇਹ ਬਕਾਇਆ ਇੱਕ ਮਹੀਨੇ ਜਾਂ ਇੱਕ ਸਾਲ ਦਾ ਨਹੀਂ ਸਗੋਂ ਪਿਛਲੇ ਨੌਂ ਸਾਲਾਂ ਦਾ ਹੈ। ਜਦੋਂ ਸੀਵਰੇਜ ਦਾ ਸਮੁੱਚਾ ਕੰਟਰੋਲ ਨਗਰ ਕੌਂਸਲ ਕੋਲ ਹੁੰਦਾ ਸੀ, ਉਸ ਵੇਲੇ ਵੀ ਪਾਵਰਕੌਮ ਨੇ ਲਗਭਗ ਇੱਕ ਕਰੋੜ ਰੁਪਏ ਦਾ ਬਕਾਇਆ ਲੈਣਾ ਸੀ। ਬਾਅਦ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੀ ਪੂਰੀ ਕਾਰਜ ਪ੍ਰਣਾਲੀ ਸੀਵਰੇਜ ਬੋਰਡ ਦੇ ਹੱਥਾਂ ਵਿੱਚ ਜਾਣ ਤੋਂ ਬਾਅਦ ਕਿਸੇ ਨੇ ਵੀ ਬਿਜਲੀ ਦਾ ਬਿੱਲ ਭਰਨ ਬਾਰੇ ਨਹੀਂ ਸੋਚਿਆ, ਜਿਸ ਅੱਗੇ ਬੋਰਡ ਬਿੱਲ ਤਾਰਨ ਤੋਂ ਬੇਵੱਸ ਹੈ।
ਦੱਸਣਯੋਗ ਹੈ ਕਿ ਜਲ ਬੋਰਡ ਦੇ ਰਿਕਾਰਡ ਅਨੁਸਾਰ ਮੌੜ ਖ਼ੁਰਦ, ਮੌੜ ਕਲਾਂ ਅਤੇ ਮੌੜ ਮੰਡੀ ਦੇ ਘਰੇਲੂ ਖ਼ਪਤਕਾਰਾਂ ਅਤੇ ਜਨਤਕ ਸੰਸਥਾਵਾਂ ਵੱਲ ਸੀਵਰੇਜ ਦੇ ਅੰਦਾਜ਼ਨ 1.13 ਕਰੋੜ ਅਤੇ ਪਾਣੀ ਦੇ 13.34 ਲੱਖ ਰੁਪਏ ਦੇ ਬਿਲ ਦੇ ਬਕਾਇਆ ਖੜ੍ਹੇ ਹਨ ਜਿਨ੍ਹਾਂ ਵਿੱਚ ਬੀਡੀਪੀਓ ਦਫ਼ਤਰ ਵੱਲੋਂ ਖਾਤਾ ਨੰ. 4392 ਅਨੁਸਾਰ ਪਾਣੀ ਦੇ 1.13 ਲੱਖ ਰੁਪਏ ਅਤੇ ਸੀਵਰੇਜ ਦੇ 35,424 ਰੁਪਏ ਅਦਾ ਨਹੀਂ ਕੀਤੇ ਗਏ। ਸਕੱਤਰ ਮਾਰਕੀਟ ਕਮੇਟੀ ਵੱਲ ਵੀ 31,475 ਰੁਪਏ ਬਕਾਇਆ ਹਨ ਜਦਕਿ ਪੀਡਬਲਿਊਡੀ ਰੈਸਟ ਹਾਊਸ ਨੇ ਵੀ 37,292 ਰੁਪਏ ਬਕਾਇਆ ਅਦਾ ਨਹੀਂ ਕੀਤੇ। ਇਸ ਤਰ੍ਹਾਂ ਹੀ ਕਈ ਜਨਤਕ ਅਦਾਰਿਆਂ ਵੱਲ ਸੀਵਰੇਜ ਬੋਰਡ ਦਾ ਬਕਾਇਆ ਖੜ੍ਹਾ ਹੈ ਪਰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਦੇ ਪੂਰੇ ਬਕਾਏ ਜਮਾਂ ਹੋ ਵੀ ਜਾਣ ਤਾਂ ਵੀ ਪਾਵਰਕੌਮ ਤੋਂ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ।
ਇਸ ਸਬੰਧੀ ਐੱਸਡੀਓ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਵੇਲੇ ਕੋਲ ਕੋਈ ਰਿਕਾਰਡ ਨਹੀਂ ਹੈ ਪਰ ਬਿਜਲੀ ਬਿੱਲ ਖੜ੍ਹਾ ਜ਼ਰੂਰ ਹੈ, ਜਦੋਂ ਉਨ੍ਹਾਂ ਤੋਂ ਬੋਰਡ ਕੋਲ ਕੋਈ ਫੰਡ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਹੁਣ ਬੋਰਡ ਕੋਲ ਬਿਜਲੀ ਦੇ ਬਕਾਏ ਲਈ ਕੋਈ ਫੰਡ ਨਹੀਂ ਹੈ, ਜਿਸ ਕਰਕੇ ਬਿੱਲ ਦਾ ਬਕਾਇਆ ਲਗਾਤਾਰ ਵਧ ਰਿਹਾ ਹੈ।
ਇਸ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਮੌੜ ਨਾਲ ਫੋਨ ਜਰੀਏ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Comments Off on ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਪਾਵਰਕੌਮ ਦਾ ਝਟਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.