ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਛੋਟਾ ਪਰਦਾ

Posted On September - 21 - 2019

ਧਰਮਪਾਲ

ਮੁੱਖ ਭੂਮਿਕਾ ਵਿਚ ਸੱਤਿਆਜੀਤ
ਅਭਿਨੇਤਾ ਸੱਤਿਆਜੀਤ ਦੁਬੇ ਸਟਾਰ ਟੀਵੀ ਦੀ ਸਾਇੰਸ ਫਿਕਸ਼ਨ ਸੀਰੀਜ਼ ਵਿਚ ਅਦਾਕਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਰੀਜ਼ ਵਿਚ ਸਾਇੰਸ ਫਿਕਸ਼ਨ ਅਤੇ ਪੌਰਾਣਿਕ ਕਥਾਵਾਂ ਦੇ ਮਿਸ਼ਰਣ ਨਾਲ ਹੀ ਇਸ ਵਿਚ ਹਾਸੀ ਮਜ਼ਾਕ ਵੀ ਹੋਵੇਗਾ। ਇਸਨੂੰ ਬਿਲਕੁਲ ਨਵੇਂ ਸ਼ੋਅ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੋਅ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਹਿਸਾਸ ਕਰਾਏਗਾ। ਇਸ ਵਿਚ ਭਵਿੱਖ ਦੇ ਨਾਲ ਹੀ ਟਾਈਮ ਟਰੈਵਲ ਜ਼ਰੀਏ ਮਹਾਂਭਾਰਤ ਕਾਲ ਨੂੰ ਵੀ ਦਰਸਾਇਆ ਗਿਆ ਹੈ।
ਇਸ ਸਬੰਧੀ ਦੁਬੇ ਦੱਸਦਾ ਹੈ, ‘ਇਸ ਸ਼ੋਅ ਨੂੰ ਲੈ ਕੇ ਮੈਂ ਖ਼ੁਦ ਨੂੰ ਚੰਦ ’ਤੇ ਹੋਣ ਵਰਗਾ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਇਸ ਤਰ੍ਹਾਂ ਦਾ ਸ਼ੋਅ ਸਮੱਗਰੀ ਦੇ ਲਿਹਾਜ਼ ਨਾਲ ‘ਗੇਮ ਚੇਂਜਰ’ ਹੋ ਸਕਦਾ ਹੈ। ਇਸ ਨਾਲ ਮੈਨੂੰ ਸਖ਼ਤ ਮਿਹਨਤ ਕਰਨ ਦੀ ਇੱਛਾ ਹੁੰਦੀ ਹੈ। ਸ਼ੁਰੂਆਤੀ 10 ਐਪੀਸੋਡ ਪੜ੍ਹਦੇ ਹੀ ਮੇਰਾ ਹਾਸਾ ਨਿਕਲ ਗਿਆ ਅਤੇ ਮੈਂ ਕਾਫ਼ੀ ਦੇਰ ਤਕ ਹੱਸਦਾ ਰਿਹਾ। ਇਸਦਾ ਮੁੱਖ ਕਿਰਦਾਰ ਅੱਜ ਦੇ ਸਮੇਂ ਦਾ ਇਕ ਅਸਲ ਵਿਅਕਤੀ ਹੈ, ਪਰ ਕਹਾਣੀ ਭਵਿੱਖ ਨਾਲ ਸਬੰਧਿਤ ਅਤੇ ਰਹੱਸਵਾਦੀ ਹੈ। ਇਸਦੇ ਪਿਛੋਕੜ ਨੂੰ ਸਮਝਣ ਲਈ ਮੈਂ ਪੂਰੀ ਕੋਸ਼ਿਸ਼ ਕਰਨੀ ਚਾਹੁੰਦਾ ਹਾਂ। ਇਹ ਇੰਨਾ ਜਟਿਲ ਹੈ ਕਿ ਮੈਂ ਇਸ ਸਾਹਸੀ ਕਾਰਜ ਨੂੰ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਇਹ ਇਕ ਭਾਰਤੀ ਕਹਾਣੀ ਹੈ ਜੋ ਅਕਾਂਖਿਆਵਾਦੀ ਅਤੇ ਸ਼ਾਨਦਾਰ ਹੈ। ਨਿਰਦੇਸ਼ਕ ਅਤੇ ਲੇਖਕ ਡੇਵਿਡ ਪੌਲੀਕਾਰਪ ਅਤੇ ਨਿਰਮਾਤਾ ਫਜ਼ੀ ਡਕ ਦੇ ‘ਮਹਾਰਾਜ ਕੀ ਜੈਅ ਹੋ’ ਸਿਰਲੇਖ ਵਾਲੇ ਇਸ ਸ਼ੋਅ ਵਿਚ ਨਿਤੇਸ਼ ਪਾਂਡੇ, ਅਸ਼ਵਨੀ ਮੁਸ਼ਰਾਨ ਅਤੇ ਆਕਾਸ਼ ਦਾਭਾਡੇ ਵਰਗੇ ਕਲਾਕਾਰ ਵੀ ਹਨ।

ਹੇਲੀ ਦੀ ਥਾਂ ਲਵੇਗੀ ਪੱਲਵੀ ਗੁਪਤਾ
ਸਟਾਰ ਭਾਰਤ ’ਤੇ ਪ੍ਰਸਾਰਿਤ ‘ਸੂਫੀਆਨਾ ਪਿਆਰ ਮੇਰਾ’ ਸ਼ੋਅ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸ਼ੋਅ ਵਿਚ ਹੇਲੀ ਸ਼ਾਹ ਦਰਸ਼ਕਾਂ ਨੂੰ ਸਲਤਨਤ ਅਤੇ ਕਾਇਨਾਤ ਦੋ ਕਿਰਦਾਰਾਂ ਵਿਚ ਨਜ਼ਰ ਆ ਰਹੀ ਹੈ। ਹੇਲੀ ਸ਼ਾਹ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਨਿਰਮਾਤਾਵਾਂ ਨੇ ਹੇਲੀ ਸ਼ਾਹ ਦੇ ਇਕ ਕਿਰਦਾਰ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਸ਼ੋਅ ਵਿਚ ਕਾਇਨਾਤ ਦਾ ਕਿਰਦਾਰ ਹੁਣ ਟੀਵੀ ਅਦਾਕਾਰਾ ਪੱਲਵੀ ਗੁਪਤਾ ਨਿਭਾਏਗੀ ਜਦੋਂਕਿ ਹੇਲੀ ਸਲਤਨਤ ਦੇ ਕਿਰਦਾਰ ਵਿਚ ਪਹਿਲਾਂ ਦੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹੇਗੀ।
ਪੱਲਵੀ ਨੇ ਇਸਤੋਂ ਪਹਿਲਾਂ ਕਈ ਟੀਵੀ ਸ਼ੋਅਜ਼ ਵਿਚ ਬਿਹਤਰੀਨ ਕੰਮ ਕੀਤਾ ਹੈ। ਅਜਿਹੇ ਵਿਚ ਹੁਣ ਉਹ ਕਾਇਨਾਤ ਦੇ ਕਿਰਦਾਰ ਵਿਚ ਦਰਸ਼ਕਾਂ ਨੂੰ ਜਲਦੀ ਨਜ਼ਰ ਆਉਣ ਵਾਲੀ ਹੈ। ਪੱਲਵੀ ਦੱਸਦੀ ਹੈ, ‘ਮੈਂ ਪਹਿਲੀ ਵਾਰ ਆਪਣੇ ਆਰਾਮ ਜ਼ੋਨ ਤੋਂ ਬਾਹਰ ਨਿਕਲ ਕੇ ਕੁਝ ਕਰਨ ਜਾ ਰਹੀ ਹਾਂ। ਮੈਂ ਆਪਣੇ ਇਸ ਨਵੇਂ ਕਿਰਦਾਰ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ। ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਆਪਣੇ ਉਰਦੂ ਉਚਾਰਣ ’ਤੇ ਬਹੁਤ ਕੰਮ ਕੀਤਾ ਹੈ। ਅਜਿਹੇ ਵਿਚ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਮੇਰਾ ਕਿਰਦਾਰ ਬਹੁਤ ਪਸੰਦ ਆਏਗਾ।’

ਅਰਸ਼ੀ ਖ਼ਾਨ ਬਣੇਗੀ ਕਲੰਕਿਨੀ
ਬਿੱਗ ਬੌਸ 11 ਵਿਚ ਆਪਣੇ ਡਰਾਮੇ ਲਈ ਜਾਣੀ ਜਾਣ ਵਾਲੀ ਅਰਸ਼ੀ ਖ਼ਾਨ ਜਲਦੀ ਹੀ ਕਲਰਜ਼ ਟੀਵੀ ਦੇ ਅਲੌਕਿਕ ਸ਼ੋਅ ‘ਵਿਸ਼’ ਵਿਚ ਨਾਕਾਰਾਤਮਕ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਸ ਵਿਚ ਉਸਨੂੰ ਕਲੰਕਿਨੀ ਦੇ ਰੂਪ ਵਿਚ ਦੇਖਿਆ ਜਾਵੇਗਾ। ਆਪਣੇ ਕਿਰਦਾਰ ਸਬੰਧੀ ਗੱਲ ਕਰਦੇ ਹੋਏ ਉਹ ਕਹਿੰਦੀ ਹੈ, ‘ਮੈਂ ਕਲਰਜ਼ ਨਾਲ ਫਿਰ ਤੋਂ ਜੁੜ ਕੇ ਖ਼ੁਸ਼ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਘਰ ਵਾਪਸ ਆ ਗਈ ਹਾਂ ਅਤੇ ਮੈਂ ਇਸ ਚੈਨਲ ਨਾਲ ਕੰਮ ਕਰਨਾ ਜਾਰੀ ਰੱਖਾਂਗੀ। ਮੈਂ ਸਬਰੀਨਾ ਦੀ ਦੋਸਤ ਬਣ ਕੇ ਸ਼ੋਅ ਵਿਚ ਪ੍ਰਵੇਸ਼ ਕਰ ਰਹੀ ਹਾਂ। ਹਾਲਾਂਕਿ ਇਹ ਇਕ ਨਾਕਾਰਾਤਮਕ ਚਰਿੱਤਰ ਦੇ ਨਾਲ ਨਾਲ ਦਿਲਚਸਪ ਵੀ ਹੈ। ਮੈਨੂੰ ਯਕੀਨ ਹੈ ਕਿ ਦਰਸ਼ਕ ਮੈਨੂੰ ਕਲੰਕਿਨੀ ਦੇ ਰੂਪ ਵਿਚ ਦੇਖ ਕੇ ਬਹੁਤ ਖ਼ੁਸ਼ ਹੋਣਗੇ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.