ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਛੋਟਾ ਪਰਦਾ

Posted On September - 14 - 2019

ਧਰਮਪਾਲ

ਸੁਧਾ ਚੰਦਰਨ ਬਣੀ ਜੱਜ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ ਹੈ। ਇਸਦੇ ਕਲਾਕਾਰਾਂ ਵਿਚ ਰਾਸ਼ਟਰੀ ਪੁਰਸਕਾਰ ਜੇਤੂ ਉਪੇਂਦਰ, ਲਿਮਾਏ, ਰੌਸ਼ਨੀ ਵਾਲੀਆ, ਉਰਵਸ਼ੀ ਪਰਦੇਸੀ, ਈਵਾ ਸ਼ਿਰਾਲੀ ਆਦਿ ਸ਼ਾਮਲ ਹਨ। ਇਸ ਵਿਚ ਇਕ ਹੋਰ ਨਾਂ ਅਨੁਭਵੀ ਕਲਾਕਾਰ ਸੁਧਾ ਚੰਦਰਨ ਦਾ ਵੀ ਜੁੜ ਗਿਆ ਹੈ।
ਸੁਧਾ ਚੰਦਰਨ ਪ੍ਰਸਿੱਧ ਭਰਤਨਾਟਿਯਮ ਡਾਂਸਰ ਹੈ, ਉਹ ਪਹਿਲੀ ਵਾਰ ਫਿਕਸ਼ਨ ਅਤੇ ਰਿਐਲਿਟੀ ’ਤੇ ਆਧਾਰਿਤ ਸ਼ੋਅ ‘ਤਾਰਾ ਫਰਾਮ ਸਤਾਰਾ’ ਵਿਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਉਹ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਮਨੋਰੰਜਨ ਉਦਯੋਗ ਦਾ ਹਿੱਸਾ ਰਹੀ ਹੈ। ਉਹ ਪ੍ਰਤਿਭਾ ਅਤੇ ਪ੍ਰਦਰਸ਼ਨ ਦਾ ਬਿਹਤਰੀਨ ਮਿਸ਼ਰਣ ਹੈ ਅਤੇ ਟੀਵੀ ਅਤੇ ਬੌਲੀਵੁੱਡ ਦਾ ਹਿੱਸਾ ਰਹੀ ਹੈ। ਜਦੋਂ ਡਾਂਸ ਦੀ ਗੱਲ ਆਉਂਦੀ ਹੈ ਤਾਂ ਉਦਯੋਗ ਵਿਚ ਬਹੁਤ ਘੱਟ ਨਾਂ ਹਨ ਜੋ ਭਰਤਨਾਟਿਯਮ ਵਿਚ ਉਨ੍ਹਾਂ ਦੇ ਨ੍ਰਿਤ ਕੁਸ਼ਲ ਦੀ ਸ਼ਕਤੀ ਅਤੇ ਜਨੂੰਨ ਨਾਲ ਮੇਲ ਕਰ ਸਕਦੇ ਹਨ। ਉਹ ਪਹਿਲੀ ਵਾਰ ਇਸ ਚੈਨਲ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।

ਟਾਈਟਲ ਟਰੈਕ ਵਿਚ ਅਨੁਰਾਧਾ ਦੀ ਆਵਾਜ਼
ਬੌਲੀਵੁੱਡ ਦੀ ਪ੍ਰਮੁੱਖ ਗਾਇਕਾ ਅਨੁਰਾਧਾ ਪੌਡਵਾਲ ਦੀ ਆਵਾਜ਼ ਜਲਦੀ ਹੀ ਸਟਾਰ ਭਾਰਤ ’ਤੇ ਗੂੰਜੇਗੀ। ਉਸਨੇ ਚੈਨਲ ਦੇ ਆਗਾਮੀ ਸ਼ੋਅ ‘ਜਗ ਜਨਨੀ ਮਾਂ ਵੈਸ਼ਣੋ ਦੇਵੀ’ ਦਾ ਟਾਈਟਲ ਟਰੈਕ ਗਾਇਆ ਹੈ। ਇਸ ਸ਼ੋਅ ਦੀ ਕਹਾਣੀ ਵੈਸ਼ਣੋ ਦੇਵੀ ਦੀ ਪ੍ਰਸਿੱਧ ਕਹਾਣੀ ’ਤੇ ਆਧਾਰਿਤ ਹੈ ਕਿ ਕਿਵੇਂ ਮਹਾਂਦੇਵ ਵੱਲੋਂ ਰਾਕਸ਼ਾਂ ਨੂੰ ਮਾਰਨ ਲਈ ਹੋ ਰਹੇ ਧਰਤੀ ਦੇ ਵਿਨਾਸ਼ ਨੂੰ ਰੋਕਣ ਲਈ ਮਾਂ ਵੈਸ਼ਣੋ ਦੇਵੀ ਹੋਂਦ ਵਿਚ ਆਈ।
ਅਨੁਰਾਧਾ ਪੌਡਵਾਲ ਨੇ ਨਾ ਸਿਰਫ਼ ਹਿੰਦੀ ਸਿਨਮਾ ਵਿਚ ਕਈ ਮਹੱਤਵਪੂਰਨ ਗੀਤ ਗਾਏ, ਬਲਕਿ ਭਗਤੀ ਗੀਤ ਅਤੇ ਭਜਨਾਂ ਵਿਚ ਵੀ ਉਸਨੇ ਵੱਡਾ ਯੋਗਦਾਨ ਪਾਇਆ ਹੈ। ਇਸ ਲੜੀ ਵਿਚ ਹੀ ਉਹ ਹੁਣ ਇਸ ਸ਼ੋਅ ਲਈ ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਭਗਤੀ ਰੰਗ ਵਿਚ ਰੰਗੇਗੀ।

 

 

ਸ਼ਕਤੀ ਆਨੰਦ ਕਰੇਗਾ ਕਾਮੇਡੀ
ਸੋਨੀ ਸਬ ਦੇ ਸ਼ੋਅ ‘ਤੇਨਾਲੀ ਰਾਮਾ’ ਨਾਲ ਅਦਾਕਾਰ ਸ਼ਕਤੀ ਆਨੰਦ ਵੀ ਜੁੜ ਗਿਆ ਹੈ। ਇਸ ਵਿਚ ਉਹ ਰਾਜਾ ਬਾਲਾਕੁਮਾਰਨ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਕਿਰਦਾਰ ਨੂੰ ਚੁਣਨ ਸਬੰਧੀ ਉਹ ਦੱਸਦਾ ਹੈ ਕਿ ਉਹ ‘ਤੇਨਾਲੀ ਰਾਮਾ’ ਨਾਲ ਕਾਮੇਡੀ ਵਿਚ ਆਪਣੇ ਹੱਥ ਅਜ਼ਮਾਉਣਾ ਚਾਹੁੰਦਾ ਸੀ, ਇਸ ਲਈ ਇਹ ਪੇਸ਼ਕਸ਼ ਉਸਨੂੰ ਕਾਫ਼ੀ ਆਕਰਸ਼ਕ ਲੱਗੀ ਅਤੇ ਇਸ ਭੂਮਿਕਾ ਨੂੰ ਨਿਭਾਉਣ ਲਈ ਉਸਨੇ ਹਾਮੀ ਭਰ ਦਿੱਤੀ।
ਇਸਤੋਂ ਪਹਿਲਾਂ ਸ਼ਕਤੀ ਨੇ ਨਿਆਂਪ੍ਰੇਮੀ ਰਾਜਾ ਜਾਂ ਫਿਰ ਇਕ ਕਾਰੋਬਾਰੀ ਦੀ ਭੂਮਿਕਾ ਨਿਭਾਈ ਸੀ, ਪਰ ਬਾਲਾਕੁਮਾਰਨ ਨਾਲ ਉਸਨੂੰ ਆਪਣੇ ਆਰਾਮ ਖੇਤਰ ਨੂੰ ਤਿਆਗ ਕੇ ਕੁਝ ਹਟਕੇ ਕਰਨ ਦਾ ਮੌਕਾ ਮਿਲਿਆ। ਸ਼ਕਤੀ ਦੱਸਦਾ ਹੈ ਕਿ ਹਰ ਅਦਾਕਾਰ ਨੂੰ ਤਬਦੀਲੀ ਦੀ ਤਲਾਸ਼ ਰਹਿੰਦੀ ਹੈ ਅਤੇ ਹਰ 5-7 ਸਾਲ ਵਿਚ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਨਵੇਂ ਰੂਪ ਵਿਚ ਨਜ਼ਰ ਆਓ ਕਿਉਂਕਿ ਦਰਸ਼ਕ ਅਦਾਕਾਰ ਤੋਂ ਹਮੇਸ਼ਾਂ ਕੁਝ ਅਲੱਗ ਚਾਹੁੰਦੇ ਹਨ।
ਲੀਪ ਤੋਂ ਬਾਅਦ ਸ਼ੋਅ ਵਿਚ ਕੁਝ ਨਵੇਂ ਅਦਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਇਸ ਨੂੰ ਹੋਰ ਵੀ ਜ਼ਿਆਦਾ ਦਿਲਚਸਪ ਬਣਾਇਆ ਜਾ ਸਕੇ। ਸ਼ੋਅ ਵਿਚ ਨਵੇਂ ਚਿਹਰਿਆਂ ਦੀ ਆਮਦ ਨਾਲ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਅਤੇ ਮਹਿਸੂਸ ਕਰਨ ਦਾ ਮੌਕਾ ਮਿਲੇਗਾ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.