ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਛੋਟਾ ਪਰਦਾ

Posted On September - 7 - 2019

ਧਰਮਪਾਲ
ਪਵਿੱਤਰਾ ਦੇ ਹੀਰਿਆਂ ਜੜੇ ਦੰਦ

ਸੋਨੀ ਸਬ ਦੇ ਆਗਾਮੀ ਸ਼ੋਅ ‘ਬਾਲਵੀਰ ਰਿਟਰਨਜ਼’ ਵਿਚ ਜਾਣੀ ਪਛਾਣੀ ਅਭਿਨੇਤਰੀ ਪਵਿੱਤਰਾ ਪੁਨੀਆ ਨੂੰ ਸ਼ੈਤਾਨੀ ਸ਼ਕਤੀ ਤਿਮਨਾਸਾ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ। ਉਸਦਾ ਮਕਸਦ ਬਹਾਦਰ ਬਾਲਵੀਰ ਨੂੰ ਖ਼ਤਮ ਕਰਨਾ ਹੈ। ਆਪਣੇ ਕਿਰਦਾਰ ਨੂੰ ਹੋਰ ਮਜ਼ਬੂਤ ਦਿਖਾਉਣ ਲਈ ਉਸਨੇ ਹਾਲ ਹੀ ਵਿਚ ਕੁਝ ਅਜਿਹਾ ਕੀਤਾ ਹੈ ਜੋ ਹੈਰਾਨੀਜਨਕ ਹੈ। ਦਰਅਸਲ, ਉਸਨੇ ਆਪਣੇ ਦੰਦ ’ਤੇ ਹੀਰੇ ਜੜਵਾਏ ਹਨ।
ਉਸਨੇ ਪਹਿਲਾਂ ਵੀ ਕਈ ਨਾਕਾਰਾਤਮਕ ਭੂਮਿਕਾਵਾਂ ਨਿਭਾਈਆਂ ਹਨ, ਪਰ ਉਹ ‘ਬਾਲਵੀਰ ਰਿਟਰਨਜ਼’ ਦੀ ਵਿਸ਼ਾਲਤਾ ਕਾਰਨ ਇਸ ਭੂਮਿਕਾ ਨੂੰ ਨਿਭਾਉਣ ਲਈ ਖਾਸਤੌਰ ’ਤੇ ਕਾਫ਼ੀ ਰੁਮਾਂਚਿਤ ਹੈ। ਉਹ ਆਪਣੀ ਭੂਮਿਕਾ ਲਈ ਕਾਫ਼ੀ ਮਿਹਨਤ ਕਰ ਰਹੀ ਹੈ ਅਤੇ ਆਪਣੇ ਕਿਰਦਾਰ ਵਿਚ ਹੋਰ ਵੀ ਗਹਿਰਾਈ ਲਈ ਕੁਝ ਅਲੱਗ ਕਰ ਰਹੀ ਹੈ। ਅਜਿਹਾ ਕਰਨ ਲਈ ਉਸਨੇ ਆਪਣੇ ਦੰਦ ’ਤੇ ਛੋਟੇ ਛੋਟੇ ਹੀਰੇ ਲਗਵਾਏ ਹਨ ਤਾਂ ਕਿ ਉਸਦੀ ਤਿਮਨਾਸਾ ਦੀ ਭੂਮਿਕਾ ਵਿਚ ਗਲੈਮਰ ਦੇ ਨਾਲ ਨਾਲ ਕਰੂੜਤਾ ਵੀ ਨਜ਼ਰ ਆਏ।
ਉਹ ਕਹਿੰਦੀ ਹੈ, ‘ਤਿਮਨਾਸਾ ਦੀ ਭੂਮਿਕਾ ਨੂੰ ਹੋਰ ਬਿਹਤਰ ਅਤੇ ਇਸ ਸ਼ੋਅ ਦੀ ਵਿਸ਼ਾਲਤਾ ਨੂੰ ਹੋਰ ਵਧਾਉਣ ਲਈ ਮੈਂ ਖਾਸਤੌਰ ’ਤੇ ਆਪਣੇ ਦੰਦ ’ਤੇ ਹੀਰੇ ਜੜਵਾਏ ਹਨ। ਮੈਂ ਇਸ ਸ਼ੋਅ, ਕਿਰਦਾਰ ਅਤੇ ਆਪਣੀ ਪੂਰੀ ਦਿਖ ਨੂੰ ਲੈ ਕੇ ਪੂਰੀ ਤਰ੍ਹਾਂ ਸਮਰਪਿਤ ਹਾਂ।’

ਬੱਚਿਆਂ ਨਾਲ ਖ਼ੁਸ਼ ਹਰਸ਼

ਸਟਾਰ ਪਲੱਸ ਦੇ ਸ਼ੋਅ ‘ਨਜ਼ਰ’ ਵਿਚ ਨਜ਼ਰ ਆ ਰਹੇ ਐਕਟਰ ਹਰਸ਼ ਰਾਜਪੂਤ ਉਰਫ਼ ਅੰਸ਼ ਨੂੰ ਅਜਿਹਾ ਲੱਗਦਾ ਹੈ ਕਿ ਆਪਣੇ ਸ਼ੋਅ ਲਈ ਬੱਚਿਆਂ ਨਾਲ ਕੰਮ ਕਰਨਾ ਖੁਸ਼ਕਿਸਮਤੀ ਦੀ ਗੱਲ ਹੈ। ਉਸਦਾ ਮੰਨਣਾ ਹੈ ਕਿ ਬੱਚੇ ਸੈੱਟ ’ਤੇ ਤਾਜ਼ਗੀ ਅਤੇ ਊਰਜਾ ਲੈ ਕੇ ਆਉਂਦੇ ਹਨ।
ਇਸ ਸ਼ੋਅ ਵਿਚ ਹਾਲ ਹੀ ਵਿਚ 6 ਸਾਲ ਦਾ ਲੀਪ ਆਇਆ ਹੈ ਅਤੇ ਹਰਸ਼ 6 ਸਾਲ ਦੇ ਬੱਚੇ ਦੇ ਪਿਤਾ ਦੀ ਭੂਮਿਕਾ ਨਿਭਾ ਰਿਹਾ ਹੈ। ਉਹ ਕਹਿੰਦਾ ਹੈ, ‘ਬੱਚਿਆਂ ਨਾਲ ਕੰਮ ਕਰਨਾ ਕਮਾਲ ਦਾ ਅਨੁਭਵ ਹੈ। ਉਂਜ ਅਜੇ ਕੁਝ ਹੀ ਦਿਨ ਹੋਏ ਹਨ, ਪਰ ਅਸੀਂ ਇਕ ਦੂਜੇ ਨਾਲ ਕੰਮ ਕਰਨ ਵਿਚ ਕਾਫ਼ੀ ਸਹਿਜ ਹਾਂ। ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਇਸ ਸ਼ੋਅ ਜ਼ਰੀਏ ਬੱਚਿਆਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।’
ਆਪਣੀ ਸ਼ੂਟਿੰਗ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦਾ ਹੈ, ‘ਬੱਚਿਆਂ ਵਿਚ ਸਾਡੇ ਤੋਂ ਕਿਧਰੇ ਜ਼ਿਆਦਾ ਊਰਜਾ ਹੁੰਦੀ ਹੈ ਅਤੇ ਉਨ੍ਹਾਂ ਨਾਲ ਤੁਸੀਂ ਸੁਸਤ ਨਹੀਂ ਹੋ ਸਕਦੇ। ਮੈਨੂੰ ਲੱਗਦਾ ਹੈ ਕਿ ਧਿਆਨ (ਆਦਿੱਤਿਆ) ਦ੍ਰਿਸ਼ ਦੇ ਉਤਰਾਅ ਚੜ੍ਹਾਅ ਨੂੰ ਕਾਫ਼ੀ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਕਈ ਵਾਰ ਉਹ ਮੈਨੂੰ ਸਹੀ ਕਰਦਾ ਹੈ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.