ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਛਪਾਰ ਦਾ ਮੇਲਾ ਚੌਕੀਆਂ ਨਾਲ ਸ਼ੁਰੂ

Posted On September - 12 - 2019

ਅਹਿਮਦਗੜ੍ਹ ਨੇੜੇ ਮੇਲਾ ਛਪਾਰ ਦੌਰਾਨ ਚੌੰਕੀਆਂ ਵਾਲੇ ਦਿਨ ਮਿੱਟੀ ਕੱਢਦੇ ਸ਼ਰਧਾਲੂ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਸਤੰਬਰ
ਉੱਤਰੀ ਭਾਰਤ ਦਾ ਮਸ਼ਹੂਰ ਮੇਲਾ ਛਪਾਰ ਨੇੜਲੇ ਪਿੰਡ ਛਪਾਰ ਵਿੱਚ ਗੁੱਗਾ ਮਾੜੀ ਦੇ ਮੰਦਰ ਵਿੱਚ ਅੱਜ ਚੌਕੀਆਂ ਦੇ ਨਾਂ ਨਾਲ ਜਾਣੇ ਜਾਂਦੇ ਪਹਿਲੇ ਦਿਨ ਨਾਲ ਸ਼ੁਰੂ ਹੋ ਗਿਆ ਹੈ । ਇਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਗੁੱਗਾ ਪੀਰ ਦੀ ਮਿੱਟੀ ਕੱਢ ਕੇ ਮੱਥਾ ਟੇਕਿਆ। ਅੱਜ ਪਹਿਲੇ ਦਿਨ ਹੀ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ਸਵੇਰ ਤੋਂ ਇਥੇ ਆ ਕੇ ਮੇਲੇ ਦਾ ਆਨੰਦ ਮਾਣਿਆ। ਜਦਕਿ ਦੁਪਹਿਰ ਤੱਕ ਸਿਰਫ਼ ਔਰਤਾਂ ਅਤੇ ਬੱਚਿਆਂ ਨੇ ਮੇਲੇ ਵਾਲੀ ਥਾਂ ’ਤੇ ਹਾਜ਼ਰੀ ਲਗਵਾਈ ਤੇ ਦੁਪਹਿਰ ਤੋਂ ਬਾਅਦ ਮਰਦਾਂ ਦੇ ਗਰੁੱਪਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ। ਅੱਜ ਬਾਹਰਲੇ ਜ਼ਿਲ੍ਹਿਆਂ ਤੋਂ ਤਾਇਨਾਤ ਕੀਤੀ ਗਈ ਪੁਲੀਸ ਦੀ ਵਧੇਰੇ ਆਮਦ ਨਹੀਂ ਹੋਈ, ਜਿਸ ਕਾਰਨ ਪੁਲੀਸ ਨੂੰ ਆਸ ਨਾਲੋਂ ਵੱਧ ਆਈ ਭੀੜ ਨੂੰ ਸੰਭਾਲਣ ਲਈ ਜ਼ਿਆਦਾ ਜ਼ੋਰ ਲਗਾਉਣਾ ਪਿਆ। ਅੱਜ ਪਹਿਲਾ ਦਿਨ ਹੋਣ ਕਰਕੇ ਜ਼ਿਆਦਾਤਰ ਧਾਰਮਿਕ ਰਸਮਾਂ ਨਿਭਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਸੀ ਅਤੇ ਮਾੜੀ ’ਤੇ ਮੱਥਾ ਟੇਕ ਕੇ ਕਣਕ, ਲੂਣ ਅਤੇ ਦੁੱਧ ਚੜ੍ਹਾਉਣ ਵਾਲਿਆਂ ਦੀ ਭੀੜ ਸਾਰਾ ਦਿਨ ਲੱਗੀ ਰਹੀ। ਕਿਉਂਕਿ ਅੱਜ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ। ਪੁਲੀਸ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਬਾਰ੍ਹਾਂ ਸੌ ਪੁਲੀਸ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਡਿਊਟੀ ਮੇਲੇ ਦੌਰਾਨ ਲਗਾਈ ਗਈ ਹੈ। ਪੁਲੀਸ ਅਤੇ ਐਕਸਾਈਜ਼ ਮਹਿਕਮੇ ਦੀਆਂ ਸਪੈਸ਼ਲ ਸਾਂਝੀਆਂ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਮੇਲੇ ਵਾਲੀ ਥਾਂ ’ਤੇ ਸ਼ਰਾਬ ਦੀ ਸਪਲਾਈ ਅਤੇ ਵਰਤੋਂ ਨਾ ਹੋ ਸਕੇ। ਸਾਦੇ ਕਪੜਿਆਂ ਵਾਲੀ ਪੁਲੀਸ ਨੂੰ ਵਿਸ਼ੇਸ਼ ਕਰਕੇ ਉਨ੍ਹਾਂ ਥਾਵਾਂ ਉੱਤੇ ਲਗਾਇਆ ਹੈ ਜਿੱਥੇ ਭੀੜ ਜ਼ਿਆਦਾ ਹੋ ਜਾਂਦੀ ਹੈ।


Comments Off on ਛਪਾਰ ਦਾ ਮੇਲਾ ਚੌਕੀਆਂ ਨਾਲ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.