ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਦਰਮਾ ਵੱਲ ਇੱਕ ਕਦਮ ਹੋਰ ਵਧਿਆ

Posted On September - 4 - 2019

ਬੰਗਲੁਰੂ, 3 ਸਤੰਬਰ
ਭਾਰਤੀ ਉਪ ਗ੍ਰਹਿ ਚੰਦਰਯਾਨ-2 ਦਾ ਲੈਂਡਰ ‘ਵਿਕਰਮ’ ਸਫਲਤਾਪੂਰਵਕ ਆਪਣੀ ਮੰਜ਼ਲ ਵੱਲ ਵਧ ਰਿਹਾ ਹੈ ਅਤੇ ਮੰਗਲਵਾਰ ਵਿਕਰਮ ਸਫਲਤਾਪੂਰਵਕ ਚੰਦਰਮਾ ਦੇ ਪੰਧ ਨੂੰ ਪੈ ਗਿਆ ਹੈ। ਹੁਣ ਸਿਰਫ ਇੱਕ ਪ੍ਰਕਿਰਿਆ ਬਾਕੀ ਹੈ ਅਤੇ ਸ਼ਨਿੱਚਰਵਾਰ ਨੂੰ ਵੱਡੇ ਤੜਕੇ ਇਸ ਦੇ ਪੂਰੀ ਹੋਣ ਨਾਲ ਭਾਰਤ ਦਾ ਇਹ ਅਹਿਮ ਮਿਸ਼ਨ ਸਫਲਤਾਪੂਰਵਕ ਨੇਪਰੇ ਚੜ੍ਹ ਜਾਵੇਗਾ ਅਤੇ ਵਿਕਰਮ ਚੰਦਰਮਾ ਦੇ ਪੰਧ ਉੱਤੇ ਸਥਾਪਿਤ ਹੋ ਜਾਵੇਗਾ। ਭਾਰਤ ਵਿੱਚ ਪੂਰੀ ਤਰ੍ਹਾਂ ਵਿਕਸਤ ਕੀਤੇ ਲੈਂਡਰ ਵਿਕਰਮ ਨੂੰ ਚੰਦਰਯਾਨ-2 ਤੋਂ ਇੱਕ ਦਿਨ ਪਹਿਲਾਂ ਵੱਖ ਕਰਨ ਬਾਅਦ ਇਸ ਨੂੰ ਨਵੇਂ ਪੰਧ ਉੱਤੇ ਪਾਉਣ ਲਈ ਅੱਜ ਇਹ ਪ੍ਰਕਿਰਿਆ ਸਿਰਫ ਚਾਰ ਸੈਕਿੰਡ ਵਿੱਚ ਪੂਰੀ ਕੀਤੀ ਗਈ। ਭਾਰਤੀ ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਇਸ ਨੂੰ ਬੇਹੱਦ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਚੰਦਰਯਾਨ-2 ਦੇ ਪੰਧ ਤੋਂ ਵੱਖ ਹੋ ਕੇ ਲੈਂਡਰ ਵਿਕਰਮ ਹੁਣ ਆਪਣੀ ਅਗਲੀ ਮੰਜ਼ਲ ਵੱਲ ਵਧ ਰਿਹਾ ਹੈ ਅਤੇ ਇਸ ਤਰ੍ਹਾਂ ਭਾਰਤ ਨੇ ਚੰਦਰਮਾ ਦਾ ਦੂਜਾ ਅਹਿਮ ਮਿਸ਼ਨ ਸਫਲਤਾਪੂਰਵਕ ਨੇਪਰੇ ਚਾੜ੍ਹਨ ਦਾ ਸ਼ਨਿੱਚਰਵਾਰ ਨੂੰ ਇਤਿਹਾਸ ਰਚ ਦੇਣਾ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਅਨੁਸਾਰ ਚੰਦਰਮਾ ਦੇ ਭੇਤ ਜਾਨਣ ਲਈ ਲੈਂਡਰ ਵਿਕਰਮ ਨੂੰ ਪਹਿਲੀ ਵਾਰ ਚੰਦਰਯਾਨ-2 ਤੋਂ ਵੱਖ ਕਰਕੇ ਉਸਦੇ ਪੰਧ ਉੱਤੇ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰਕਿਰਿਆ ਅਤਿ ਨਾਜ਼ੁਕ ਅਤੇ ਬੇਹੱਦ ਅਹਿਮ ਸੀ। ਹੁਣ ਵਿਕਰਮ ਨੇ ਚੰਦਰਮਾ ਦੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਚੰਦਰਯਾਨ-2 ਨੇ ਆਪਣੇ ਮੁਖ ਪੰਧ ਦਾ 3840 ਕਿਲੋਮੀਟਰ ਸਫਰ਼ ਤੈਅ ਕਰ ਲਿਆ ਹੈ। ਚੰਦਰਯਾਨ-2 ਨੂੰ ਭਾਰਤ ਵਿੱਚ ਤਿਆਰ ਕੀਤੇ ਲਾਂਚ ਵਹੀਕਲ ਜੀਐੱਸਐੱਲਵੀ ਐੱਮ ਕੇ3-ਐੱਮ1 ਰਾਹੀਂ 22 ਜੁਲਾਈ ਨੂੰ ਧਰਤੀ ਦੇ ਪੰਧ ਉੱਤੇ ਪਾਇਆ ਗਿਆ ਸੀ। -ਪੀਟੀਆਈ


Comments Off on ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਦਰਮਾ ਵੱਲ ਇੱਕ ਕਦਮ ਹੋਰ ਵਧਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.