‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਚੰਦਰਯਾਨ ਦਾ ਔਰਬਿਟਰ ਸਹੀ ਕੰਮ ਕਰ ਰਿਹੈ: ਸ਼ਿਵਨ

Posted On September - 22 - 2019

ਚੇਨੱਈ/ਭੁਬਨੇਸ਼ਵਰ, 21 ਸਤੰਬਰ
ਚੰਦਰਯਾਨ-2 ਦਾ ਔੌਰਬਿਟਰ ਜਿਸ ਵਿੱਚ ਅੱਠ ਵਿਗਿਆਨਕ ਉਪਕਰਣ ਲੱਗੇ ਹੋਏ ਹਨ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਤੇ ਉਮੀਦ ਹੈ ਕਿ ਇਹ ਸਾਢੇ ਸੱਤ ਵਰ੍ਹਿਆਂ ਤਕ ਡੇਟਾ ਦਿੰਦਾ ਰਹੇਗਾ। ਇਹ ਦਾਅਵਾ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਸ਼ਨਿਚਰਵਾਰ ਨੂੰ ਕੀਤਾ। ਚੰਦਰਯਾਨ-2 ਦੇ ਵਿਕਰਮ ਲੈਂਡਰ ਦੇ ਧਰਤੀ ਦੇ 14 ਦਿਨਾਂ ਤੋਂ ਬਾਅਦ ਖ਼ਤਮ ਹੋ ਜਾਣ ਤੇ ਇਸ ਦੌਰਾਨ ਉਸ ਨਾਲ ਸੰਪਰਕ ਨਾ ਹੋ ਸਕਣ ਬਾਰੇ ਇਸਰੋ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸਲ ਵਿੱਚ ਕੀ ਹੋਇਆ ਸੀ। ਸ਼ਿਵਨ ਨੇ ਭੁਵਨੇਸ਼ਵਰ ,’ਚ ਪੱਤਰਕਾਰਾਂ ਨੂੰ ਦੱਸਿਆ, ‘‘ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸਲ ’ਚ ਲੈਂਡਰ ਨੂੰ ਕੀ ਹੋਇਆ।’’ ਔਰਬਿਟਰ ਦੇ ਉਪਕਰਨ ਬਿਲਕੁਲ ਉਸੇ ਤਰ੍ਹਾਂ ਕੰਮ ਕਰ ਰਹੇ ਹਨ, ਜਿਸ ਤਰ੍ਹਾਂ ਉਹ ਚਾਹੁੰਦੇ ਸਨ।’’
-ਪੀਟੀਆਈ


Comments Off on ਚੰਦਰਯਾਨ ਦਾ ਔਰਬਿਟਰ ਸਹੀ ਕੰਮ ਕਰ ਰਿਹੈ: ਸ਼ਿਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.