ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਸੋਨੇ ਵਿੱਚ ਆਈ ਤੇਜ਼ੀ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ

Posted On September - 7 - 2019

ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਸ਼ੁੱਕਰਵਾਰ ਨੂੰ ਰੇਲ ਗੱਡੀ ਦੇ ਜਨਰੇਟਰ ਕੈਬਿਨ ਵਿੱਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਅੱਗ ਬਝਾਊ ਅਮਲੇ ਦੇ ਮੈਂਬਰ। -ਫੋਟੋ:ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਸਤੰਬਰ
ਇੱਥੋਂ ਸ਼ੁੱਕਰਵਾਰ ਦੁਪਹਿਰ ਚੰਡੀਗੜ੍ਹ ਜਾਣ ਵਾਲੀ ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ਦੀ ਰੀਅਰ ਪਾਵਰ ਕਾਰ ਨੂੰ ਅੱਗ ਲੱਗ ਗਈ। ਇਸ ਨੂੰ ਦਿੱਲੀ ਫਾਇਰ ਸਰਵਿਸ ਦੇ ਅੱਗ ਬੁਝਾਊ ਇੰਜਣਾਂ ਨਾਲ ਕਾਬੂ ਕਰ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਰੇਲਵੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਅੱਗ ਲੱਗਣ ਵੇਲੇ ਇਹ ਰੇਲਵੇ ਪਲੇਟਫਾਰਮ ਨੰਬਰ ਅੱਠ ’ਤੇ ਖੜ੍ਹੀ ਸੀ। ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ 12218-ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ਵਿਚ ਜਦ ਅੱਗ ਲੱਗੀ ਤਾਂ ਇਹ ਪਲੇਟਫਾਰਮ-8 ਛੱਡ ਰਹੀ ਸੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਫਾਇਰ ਬ੍ਰਿਗੇਡ ਅਫ਼ਸਰ ਅਤੁਲ ਗਰਗ ਨੇ ਕਿਹਾ ਕਿ ਅੱਗ ਬੁਝਾਉਣ ਲਈ ਕੁੱਲ 12 ਟੈਂਡਰ ਲਾਏ ਗਏ ਸਨ। ਇਸ ਤੋਂ ਬਾਅਦ ਬਾਕੀ ਦੀ ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈਸ ਨੂੰ ਵੱਖ ਕਰ ਲਿਆ ਗਿਆ।


Comments Off on ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.