ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਚੋਣਾਂ ਤੱਕ ਚੀਨ ਨਾਲ ਕੋਈ ਸਮਝੌਤਾ ਨਹੀਂ: ਟਰੰਪ

Posted On September - 22 - 2019

ਰਾਸ਼ਟਰਪਤੀ ਡੋਨਲਡ ਟਰੰਪ (ਸੱਜੇ), ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ (ਖੱਬਿਓਂ ਦੂਜੀ), ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ (ਸੱਜਿਓਂ ਦੂਜੇ) ਅਤੇ ਉਨ੍ਹਾਂ ਦੀ ਪਤਨੀ ਜੈਨੀ ਮੋਰੀਸਨ ਵਾਈਟ ਹਾਊਸ ਵਿੱਚ ਹੱਥ ਹਿਲਾ ਕੇ ਲੋਕਾਂ ਦਾ ਸਨੇਹ ਕਬੂਲਦੇ ਹੋਏ। -ਫੋਟੋ: ਏਪੀ

ਵਾਸ਼ਿੰਗਟਨ, 21 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੀਨ ਨਾਲ ਵਪਾਰ ਸਮਝੌਤਾ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਚੀਨ ਨਾਲ ਅਧੂਰਾ ਸਮਝੌਤਾ ਨਹੀਂ ਬਲਕਿ ਪੂਰਨ ਸਮਝੌਤਾ ਚਾਹੁੰਦੇ ਹਨ।
ਟਰੰਪ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਚੀਨੀ ਵਸਤਾਂ ’ਤੇ ਟੈਕਸ 25 ਫੀਸਦ ਵਧਾਏ ਜਾਣ ਤੋਂ ਬਾਅਦ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਆਰਥਿਕ ਤਾਕਤਾਂ ਵਿਚਾਲੇ ਕਾਰੋਬਾਰੀ ਜੰਗ ਚੱਲ ਰਹੀ ਹੈ। ਇਸੇ ਦੇ ਜਵਾਬ ਵਿੱਚ ਚੀਨ ਨੇ ਵੀ ਅਮਰੀਕੀ ਵਸਤਾਂ ’ਤੇ ਵੱਡੇ ਪੱਧਰ ’ਤੇ ਟੈਕਸ ਲਗਾ ਦਿੱਤਾ ਸੀ। ਅਮਰੀਕਾ ਤੋਂ ਬਾਅਦ ਚੀਨ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ। ਟਰੰਪ ਨੇ ਬੀਤੇ ਦਿਨ ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਸਾਂਝੀ ਕਾਨਫਰੰਸ ਦੌਰਾਨ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਚੋਣਾਂ ਤੋਂ ਪਹਿਲਾਂ ਚੀਨ ਨਾਲ ਕਿਸੇ ਸਮਝੌਤੇ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਅਸੀਂ ਪੂਰਨ ਸਮਝੌਤਾ ਕਰਨਾ ਚਾਹੁੰਦੇ ਹਾਂ ਨਾ ਕਿ ਕੋਈ ਅੱਧਾ-ਅਧੂਰਾ ਸਮਝੌਤਾ।’
-ਪੀਟੀਆਈ

ਭਾਰਤ ਵੱਲੋਂ ਟੈਕਸ ਰਾਹਤਾਂ ਤੋਂ ਅਮਰੀਕੀ ਕਾਰੋਬਾਰੀ ਖੁਸ਼

ਵਾਸ਼ਿੰਗਟਨ: ਭਾਰਤ ਸਰਕਾਰ ਵੱਲੋਂ ਟੈਕਸ ਦਰਾਂ ਵਿੱਚ 10 ਫੀਸਦ ਕਟੌਤੀ ਕੀਤੇ ਜਾਣ ਦੇ ਫ਼ੈਸਲੇ ਦੀ ਅਮਰੀਕੀ ਕਾਰਪੋਰੇਟਾਂ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਭਾਰਤ ਦਾ ਵਿੱਤੀ ਸੰਕਟ ਦੂਰ ਹੋਵੇਗਾ ਅਤੇ ਆਲਮੀ ਕੰਪਨੀਆਂ ਨੂੰ ਭਾਰਤ ’ਚ ਕਾਰੋਬਾਰ ਸ਼ੁਰੂ ਕਰਨ ’ਚ ਮਦਦ ਮਿਲੇਗੀ। ਅਮਰੀਕੀ ਕਾਰੋਬਾਰੀਆਂ ਨੇ ਕਿਹਾ ਕਿ ਭਾਰਤ ਨੇ ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਕਾਰਪੋਰੇਟ ਟੈਕਸ ਘਟਾਉਣ ਦੀ ਕੀਤੀ ਜਾ ਰਹੀ ਮੰਗ ਪੂਰੀ ਕਰ ਦਿੱਤੀ ਹੈ। ਇਸ ਕਦਮ ਨਾਲ ਭਾਰਤੀ ਕੰਪਨੀਆਂ ਆਲਮੀ ਪੱਧਰ ’ਤੇ ਮੁਕਾਬਲੇ ਦੀ ਸਥਿਤੀ ’ਚ ਆਉਣਗੀਆਂ ਤੇ ਕੰਪਨੀਆਂ ਨੂੰ ਭਾਰਤ ’ਚ ਉਤਪਾਦਨ ਕਰਨ ਦੇ ਚੰਗੇ ਮੌਕੇ ਮਿਲਣਗੇ।

ਗਰੀਨ ਹਾਊਸ ਗੈਸ ਨਿਕਾਸੀ ਦੇ ਮੁੱਦੇ ’ਤੇ ਘਿਰੇ ਟਰੰਪ

ਸੈਕਰਾਮੈਂਟੋ: ਟਰੰਪ ਪ੍ਰਸ਼ਾਸਨ ਵੱਲੋਂ ਗਰੀਨ ਹਾਊਸ ਗੈਸ ਨਿਕਾਸੀ ਦੀ ਅਥਾਰਿਟੀ ਅਤੇ ਕਾਰਾਂ ਤੇ ਟਰੱਕਾਂ ਦੇ ਈਂਧਨ ਬਾਰੇ ਮਿਆਰਾਂ ਨੂੰ ਮਿਥਣ ਦੇ ਸੂਬਾ ਸਰਕਾਰਾਂ ਦੇ ਹੱਕ ਰੱਦ ਕੀਤੇ ਜਾਣ ਦੇ ਮਾਮਲੇ ’ਤੇ ਕੈਲੀਫੋਰਨੀਆ ਨੇ ਅਦਾਲਤ ਤੱਕ ਪਹੁੰਚ ਕੀਤੀ ਹੈ। ਕੈਲੀਫੋਰਨੀਆ ਨੇ ਨੈਸ਼ਨਲ ਕਲਾਈਮੇਟ ਪਾਲਿਸੀ ਤਹਿਤ 22 ਹੋਰ ਸੂਬਿਆਂ ਨੂੰ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਫੈਡਰਲ ਲਾਅ ਇੱਕ ਮਿਆਰ ਨਿਰਧਾਰਿਤ ਕੀਤਾ ਗਿਆ ਹੈ ਕਿ ਕਾਰਾਂ ਅਤੇ ਟਰੱਕਾਂ ਤੋਂ ਕਿੰਨਾ ਪ੍ਰਦੂਸ਼ਣ ਹੋਵੇਗਾ ਪਰ 1970 ਤੋਂ ਕੈਲੀਫੋਰਨੀਆ ਨੂੰ ਇਹ ਹੱਕ ਦਿੱਤੇ ਗਏ ਕਿ ਉਹ ਆਪਣੇ ਸੂਬੇ ਵਿੱਚ ਕਾਰਾਂ ਦੀ ਗਿਣਤੀ ਵਧਣ ਅਤੇ ਹਵਾ ਦੀ ਗੁਣਵੱਤਾ ਦੇ ਪੱਧਰ ਵਿੱਚ ਉਤਾਰ-ਚੜਾਅ ਅਨੁਸਾਰ ਸਖ਼ਤ ਨਿਯਮ ਬਣਾ ਸਕਦਾ ਹੈ। ਬੀਤੇ ਦਿਨੀਂ ਕੌਮੀ ਹਾਈਵੇਅ ਸੁਰੱਖਿਆ ਪ੍ਰਸ਼ਾਸਨ ਨੇ ਕੈਲੀਫੋਰਨੀਆ ਤੋਂ ਇਹ ਅਥਾਰਿਟੀ ਵਾਪਸ ਲੈ ਲਈ। ਹਾਲਾਂਕਿ ਐੱਟਐੱਚਟੀਐੱਸਏ ਵੱਲੋਂ ਵਾਪਸ ਲਈ ਗਈ ਅਥਾਰਿਟੀ ਅਗਲੇ 60 ਦਿਨਾਂ ਤੱਕ ਲਾਗੂ ਨਹੀਂ ਕੀਤੀ ਜਾਂਦੀ ਪਰ ਸੂਬਾ ਸਰਕਾਰ ਦੇ ਆਗੂਆਂ ਨੇ ਹੋਰ ਉਡੀਕ ਨਾ ਕਰਦਿਆਂ ਇਸ ਰੱਦੋ-ਬਦਲ ਖ਼ਿਲਾਫ਼ ਟਰੰਪ ਪ੍ਰਸ਼ਾਸਨ ’ਤੇ ਦੂਜੇ ਦਿਨ ਹੀ ਅਦਾਲਤ ਵਿੱਚ ਕੇਸ ਦਰਜ ਕਰ ਦਿੱਤਾ। ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਰੋਧੀ ਡੈਮੋਕ੍ਰੈਟਿਕ ਸਰਕਾਰ ਦੇ ਆਗੂ ਗੈਵਿਨ ਨਿਊਸਮ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਦੀ ਸਿਹਤ ਅਤੇ ਕੁਦਰਤ ਖਿਲਵਾੜ ਨਹੀਂ ਹੋਣ ਦੇਣਗੇ ਅਤੇ ਕੋਰਟ ਵਿੱਚ ਕੇਸ ਲੜਨਗੇ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਦਾ ਇਹ ਫ਼ੈਸਲਾ ਨਾ ਸਿਰਫ਼ ਕੈਲੀਫੋਰਨੀਆ ਨੂੰ ਪ੍ਰਭਾਵਿਤ ਕਰੇਗਾ ਬਲਕਿ ਕੋਲੰਬੀਆ ਦੇ ਕਈ ਜ਼ਿਲ੍ਹਿਆ ਸਣੇ 13 ਹੋਰ ਸੂਬੇ ਵੀ ਇਸ ਨਵੀਂ ਨੀਤੀ ਨਾਲ ਪ੍ਰਭਾਵਿਤ ਹੋਣਗੇ।
-ਪੀਟੀਆਈ


Comments Off on ਚੋਣਾਂ ਤੱਕ ਚੀਨ ਨਾਲ ਕੋਈ ਸਮਝੌਤਾ ਨਹੀਂ: ਟਰੰਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.