ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਚੇਅਰਮੈਨੀ ਲਈ ਕਾਂਗਰਸ ਦਾ ਕਾਂਗਰਸ ਨਾਲ ਮੁਕਾਬਲਾ

Posted On September - 13 - 2019

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਸਤੰਬਰ
ਇਥੇ ਅੱਜ ਹੋਣ ਵਾਲੀ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਅਹੁਦੇ ਲਈ ਚੋਣ ਵਿੱਚ ਕਾਂਗਰਸ ਦਾ ਕਾਂਗਰਸ ਨਾਲ ਮੁਕਾਬਲਾ ਹੋਵੇਗਾ। ਖਿੱਚ ਧੂਹ ਦੇ ਤਿਆਰ ਹੋ ਚੁੱਕੇ ਦੰਗਲ ’ਚ ਅਸਲ ਮੁਕਾਬਲਾ ਵਿਧਾਇਕਾਂ ’ਚ ਮੰਨਿਆ ਜਾ ਰਿਹਾ ਹੈ। ਇਥੇ ਜ਼ਿਲ੍ਹਾ ਪਰਿਸ਼ਦ ਦੇ ਕੁੱਲ 15 ’ਚੋਂ 14 ਮੈਂਬਰ ਕਾਂਗਰਸੀ ਹਨ ਅਤੇ ਇੱਕ ਅਕਾਲੀ ਦਲ ਦਾ ਮੈਂਬਰ ਹੈ। ਇਥੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਦਾ ਅਹੁਦਾ ਜਨਰਲ ਵਰਗ ਤੇ ਉੱਪ ਚੇਅਰਮੈਨ ਦਾ ਆਹੁਦਾ ਔਰਤ ਵਰਗ ਲਈ ਰਾਖਵਾਂ ਹੈ। ਇਥੇ ਜ਼ਿਲ੍ਹੇ ਵਿੱਚ ਹਾਕਮ ਧਿਰ ਦੇ ਤਿੰਨਾਂ ਵਿਧਾਇਕਾਂ’ਚ ਆਪਸੀ ਸਹਿਮਤੀ ਨਾ ਬਣਨ ਕਾਰਨ ਵੋਟਿੰਗ ਨਾਲ ਚੋਣ ਹੋਣ ਦੇ ਆਸਾਰ ਬਣ ਗਏ ਹਨ। ਇਸ ਛਿੜੇ ਸਿਆਸੀ ਘਮਸਾਣ ਤਹਿਤ ਦੋ ਵਿਧਾਇਕ ਇੱਕ ਪਾਸੇ ਹਨ ਤੇ ਤੀਜੇ ਵਿਧਾਇਕ ਨੂੰ ਸਾਬਕਾ ਵਿਧਾਇਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਨੇ ਮੋਢਾ ਦੇ ਦਿੱਤਾ ਹੈ। ਕਾਂਗਰਸੀ ਆਗੂ ਇਹ ਚੇਅਰਮੈਨੀ ਲਈ ਮਾਰੋ-ਮਾਰੀ ਕਰ ਰਹੇ ਹਨ। ਪੰਜਾਬ ਵਿਚ ਕਾਂਗਰਸ ਨੂੰ ਸੱਤਾ ਮਿਲਣ ਦੇ ਤਕਰੀਬਨ ਪੌਣੇ ਤਿੰਨ ਸਾਲ ਬੀਤਣ ਦੇ ਬਾਅਦ ਵੀ ਬਹੁਤੇ ਕਾਂਗਰਸੀਆਂ ਦੇ ਚੇਅਰਮੈਨੀ ਆਦਿ ਲਈ ਚਾਅ ਅਜੇ ਅਧੂਰੇ ਹੀ ਨਜ਼ਰ ਆ ਰਹੇ ਹਨ। ਇਥੇ ਕੁੱਲ 15 ਜਿਲ੍ਹਾ ਪਰਿਸ਼ਦ ਮੈਂਬਰਾਂ ’ਚੋਂ 14 ਹਾਕਮ ਧਿਰ ਦੀ ਟਿਕਟ ਉੱਤੇ ਜਿੱਤੇ ਹੋਏ ਹਨ। ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਮੋਗਾ ਹਲਕੇ ਤੋਂ ਵਿਧਾਇਕ ਡਾ. ਹਰਜੋਤ ਕਮਲ ਸਿਘ ਦਾ ਜਗਰੂਪ ਸਿੰਘ ਤਖ਼ਤੂਪੁਰਾ ਨੂੰ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੂੰ ਥਾਪੜਾ ਦੱਸਿਆ ਜਾ ਰਿਹਾ ਹੈ। ਇੱਕ ਕਾਂਗਰਸ ਆਗੂ ਨੇ ਕਿਹਾ ਕਿ ਸਹਿਮਤੀ ਦੇ ਅਸਾਰ ਖ਼ਤਮ ਹਨ ਅਤੇ ਹੁਣ ਵੋਟਿੰਗ ਰਾਂਹੀ ਚੋਣ ਹੋਵੇਗੀ। ਅਸਲ ਮੁਕਾਬਲਾ ਤਖ਼ਤੂਪਰਾ ਤੇ ਤਲਵੰਡੀ ਭੰਗੇਰੀਆਂ ’ਚ ਨਹੀਂ ਸਗੋਂ ਹਾਕਮ ਧਿਰ ਦੇ ਤਿੰਨਾਂ ਵਿਧਾਇਕਾਂ ’ਚ ਹੋਵੇਗਾ। ਸਿਆਸੀ ਖਹਿਬਾਜ਼ੀ ਤਹਿਤ ਅਕਾਲੀ ਦਲ ਦੀ ਇੱਕੋ ਇੱਕ ਵੋਟ ਵੀ ਕਾਂਗਰਸ ਦੇ ਪੱਖ’ਚ ਭੁਗਤ ਸਕਦੀ ਹੈ। ਜ਼ਿਲ੍ਹੇ ’ਚ ਬਲਾਕ ਮੋਗਾ-1 ਸਮਿਤੀ ਚੇਅਰਮੈਨ ਦੀ ਚੋਣ ਵੀ ਵੋਟਿੰਗ ਨਾਲ ਹੋਈ ਹੈ।


Comments Off on ਚੇਅਰਮੈਨੀ ਲਈ ਕਾਂਗਰਸ ਦਾ ਕਾਂਗਰਸ ਨਾਲ ਮੁਕਾਬਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.