ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਚਿਨਮਯਾਨੰਦ ਕੇਸ: ਵਿਦਿਆਰਥਣ ਵੱਲੋਂ ਮੈਜਿਸਟਰੇਟ ਕੋਲ ਬਿਆਨ ਕਲਮਬੰਦ

Posted On September - 17 - 2019

ਸ਼ਾਹਜਹਾਂਪੁਰ(ਯੂਪੀ), 16 ਸਤੰਬਰ
ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਖ਼ਿਲਾਫ਼ ਬਲਾਤਕਾਰ ਦੇ ਦੋੋਸ਼ ਲਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਅੱਜ ਮੈਜਿਸਟਰੇਟ ਅੱਗੇ ਆਪਣੇ ਬਿਆਨ ਦਰਜ ਕਰਵਾਏ। ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਪੀੜਤਾ ਨੂੰ ਅਦਾਲਤ ’ਚ ਲੈ ਕੇ ਗਈ, ਜਿੱਥੇ ਜੁਡੀਸ਼ੀਅਲ ਮੈਜਿਸਟਰੇਟ ਗੀਤਿਕਾ ਸਿੰਘ ਨੇ ਉਹਦੇ ਬਿਆਨ ਕਲਮਬੰਦ ਕੀਤੇ। ਸੀਬੀਆਈ ਵੱਲੋਂ ਚਿਨਮਯਾਨੰਦ ਨੂੰ ਵੀ ਤਲਬ ਕੀਤਾ ਗਿਆ ਸੀ, ਪਰ ਉਹ ਨਹੀਂ ਪਹੁੰਚੇ। ਅਧਿਕਾਰਤ ਸੂਤਰਾਂ ਮੁਤਾਬਕ ਵਿਦਿਆਰਥਣ ਲਗਪਗ ਚਾਰ ਘੰਟੇ ਤਕ ਅਦਾਲਤ ਵਿੱਚ ਰਹੀ। ਇਸ ਦੌਰਾਨ ਛਾਤਰਾ ਸ਼ਕਤੀ ਸੰਗਠਨ ਨਾਂ ਦੀ ਜਥੇਬੰਦੀ ਨੇ ਸਵਾਮੀ ਓਮਜੀ ਦੀ ਜ਼ੁਬਾਨ ਵੱਢਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਖੌਤੀ ਸਾਧ ਓਮਜੀ ਨੇ ਐਤਵਾਰ ਨੂੰ ਇਕ ਬਿਆਨ ਵਿੱਚ ਜਬਰ-ਜਨਾਹ ਪੀੜਤ ਵਿਦਿਆਰਥਣ ਦੀ ਤੁਲਨਾ ‘ਵਿਸ਼ ਕੰਨਿਆ’ ਨਾਲ ਕੀਤੀ ਸੀ। -ਪੀਟੀਆਈ

 


Comments Off on ਚਿਨਮਯਾਨੰਦ ਕੇਸ: ਵਿਦਿਆਰਥਣ ਵੱਲੋਂ ਮੈਜਿਸਟਰੇਟ ਕੋਲ ਬਿਆਨ ਕਲਮਬੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.