ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਚਿਨਮਯਾਨੰਦ ਕੇਸ: ਦੋ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਪੁੱਛ-ਪੜਤਾਲ

Posted On September - 13 - 2019

ਸ਼ਾਹਜਹਾਂਪੁਰ, 12 ਸਤੰਬਰ
ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਨਾਲ ਜੁੜੇ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਵਿਦਿਆਰਥਣ ਦੇ ਕਾਲਜ ਦੇ ਪ੍ਰਿੰਸੀਪਲ ਅਤੇ ਪੀਜੀ ਕਾਲਜ ਦੇ ਪ੍ਰਿੰਸੀਪਲ ਤੋਂ ਪੁੱਛ-ਗਿੱਛ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਸਵਾਮੀ ਚਿਨਮਯਾਨੰਦ ਨੂੰ 9 ਸਤੰਬਰ ਨੂੰ ਸ਼ਾਮ 6 ਵਜੇ ਤੋਂ ਬਾਅਦ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਨੋਟਿਸ ਭੇਜਿਆ ਸੀ ਪਰ ਚਿਨਮਯਾਨੰਦ ਨੇ 10 ਸਤੰਬਰ ਤੋਂ ਬਾਅਦ ਪੁੱਛ-ਗਿੱਛ ਕਰਨ ਦੀ ਬੇਨਤੀ ਕੀਤੀ ਸੀ। ਉਂਜ ਉਸ ਦੇ ਵਕੀਲ ਨੇ ਨਿਊਜ਼ ਚੈਨਲ ’ਤੇ ਵੀਰਵਾਰ ਨੂੰ ਕਿਹਾ ਕਿ ਚਿਨਮਯਾਨੰਦ ਕਿਸੇ ਸਮੇਂ ਵੀ ਪੁੱਛ-ਗਿੱਛ ਲਈ ਤਿਆਰ ਹੈ ਅਤੇ ਵਿਸ਼ੇਸ਼ ਜਾਂਚ ਟੀਮ ਨੇ ਹੀ ਕਾਰਵਾਈ ਅੱਗੇ ਪਾਈ ਹੈ। ਉਧਰ ਪੀੜਤ ਵਿਦਿਆਰਥਣ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪੱਤਰ ਸੌਂਪ ਕੇ ਸਰੀਰਕ ਸੋਸ਼ਣ ਅਤੇ ਜਬਰ-ਜਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਸ ਦਾ ਕੱਲ ਸਿਟ ਨੇ ਮੈਡੀਕਲ ਕਰਵਾਇਆ ਸੀ। ਵਿਦਿਆਰਥਣ ਨੇ ਪੱਤਰ ’ਚ ਦੋਸ਼ ਲਾਇਆ ਹੈ ਕਿ ਹੋਸਟਲ ਦੇ ਜਿਸ ਕਮਰੇ ’ਚ ਉਹ ਰਹਿੰਦੀ ਸੀ, ਉਥੋਂ ਸਬੂਤਾਂ ਨੂੰ ਗਾਇਬ ਕਰਕੇ ਉਸ ’ਤੇ ਇਲਜ਼ਾਮ ਲਗਾਉਣ ਲਈ ਇਤਰਜ਼ਯੋਗ ਵਸਤਾਂ ਰੱਖ ਦਿੱਤੀਆਂ ਗਈਆਂ ਹਨ। -ਪੀਟੀਆਈ


Comments Off on ਚਿਨਮਯਾਨੰਦ ਕੇਸ: ਦੋ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਪੁੱਛ-ਪੜਤਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.