ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਚਿਦੰਬਰਮ ਨੇ ਦੇਸ਼ ਦੇ ਅਰਥਚਾਰੇ ’ਤੇ ਚਿੰਤਾ ਪ੍ਰਗਟਾਈ

Posted On September - 12 - 2019

ਨਵੀਂ ਦਿੱਲੀ, 11 ਸਤੰਬਰ
ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅਰਥਚਾਰੇ ਦੀ ਸਥਿਤੀ ’ਤੇ ਅੱਜ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਦੇਸ਼ ਨੂੰ ਨਿਰਾਸ਼ਾ ਦੇ ਇਸ ਦੌਰ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਕੋਲ ਕੋਈ ਯੋਜਨਾ ਹੈ।
ਤਿਹਾੜ ਜੇਲ੍ਹ ਵਿਚ ਚਿਦੰਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਅਧਿਕਾਰਿਤ ਟਵਿੱਟਰ ਹੈਂਡਲ ’ਤੇ ਇਹ ਟਿੱਪਣੀ ਪੋਸਟ ਕੀਤੀ। ਉਨ੍ਹਾਂ ਕਿਹਾ, ‘‘ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਗਰੀਬ ਲੋਕਾਂ ਦੀ ਇਨਸਾਫ਼ ਅਤੇ ਬੇਇਨਸਾਫ਼ੀ ਵਿਚਾਲੇ ਫ਼ਰਕ ਕਰਨ ਦੀ ਸਮਰੱਥਾ ਤੋਂ ਹੈਰਾਨ ਹੋ ਗਿਆ ਹੈ। ਮੈਨੂੰ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਲੋਕਾਂ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ।’’ ਚਿਦੰਬਰਮ ਨੇ ਕਿਹਾ, ‘‘ਮੈਨੂੰ ਅਰਥਚਾਰੇ ਦੀ ਬਹੁਤ ਚਿੰਤਾ ਹੈ। ਗਰੀਬ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਘੱਟ ਆਮਦਨ, ਘੱਟ ਨੌਕਰੀਆਂ, ਵਪਾਰ ਵਿੱਚ ਮੰਦੀ ਅਤੇ ਨਿਵੇਸ਼ ਘਟਣ ਨਾਲ ਗਰੀਬ ਅਤੇ ਮੱਧ ਵਰਗ ਪ੍ਰਭਾਵਿਤ ਹੁੰਦਾ ਹੈ।’’ ਉਨ੍ਹਾਂ ਸਵਾਲ ਕੀਤਾ, ‘‘ਇਸ ਮੁਸ਼ਕਿਲ ਅਤੇ ਨਿਰਾਸ਼ਾ ਵਿਚੋਂ ਦੇਸ਼ ਨੂੰ ਬਾਹਰ ਕੱਢਣ ਲਈ ਸਰਕਾਰ ਕੋਲ ਕੀ ਯੋਜਨਾ ਹੈ?’’
-ਪੀਟੀਆਈ


Comments Off on ਚਿਦੰਬਰਮ ਨੇ ਦੇਸ਼ ਦੇ ਅਰਥਚਾਰੇ ’ਤੇ ਚਿੰਤਾ ਪ੍ਰਗਟਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.