ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਘੱਗਰ ਦੇ ਪੁਲ ਦੀ ਰੇਲਿੰਗ ਦਾ ਵੱਡਾ ਹਿੱਸਾ ਟੁੱਟ ਕੇ ਡਿੱਗਿਆ

Posted On September - 17 - 2019

ਪੱਤਰ ਪ੍ਰੇਰਕ
ਦੇਵੀਗੜ੍ਹ, 16 ਸਤੰਬਰ

ਦੇਵੀਗੜ੍ਹ ਨੇੜੇ ਘੱਗਰ ਦੇ ਪੁਲ ਦੀ ਟੁੱਟੀ ਰੇਲਿੰਗ ਦੀ ਤਸਵੀਰ।

ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਸਥਿਤ ਕਸਬਾ ਦੇਵੀਗੜ੍ਹ ਵਿਚਕਾਰੋਂ ਲੰਘਦੇ ਘੱਗਰ ਦਰਿਆ ਦੇ ਪੁਲ ਦੀ ਰੇਲਿੰਗ ਟੁੱਟਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਰੇਲਿੰਗ ਦਾ ਵੱਡਾ ਟੁਕੜਾ ਕਈ ਮਹੀਨੇ ਪਹਿਲਾਂ ਵੀ ਟੁੱਟ ਕੇ ਘੱਗਰ ਦਰਿਆ ਵਿੱਚ ਡਿੱਗ ਗਿਆ ਸੀ ਤੇ ਬੀਤੇ ਕੱਲ੍ਹ ਫਿਰ ਰੇਲਿੰਗ ਦਾ ਵੱਡਾ ਹਿੱਸਾ ਡਿੱਗਣ ਕਾਰਨ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਦੇਵੀਗੜ੍ਹ ਘੱਗਰ ਦਰਿਆ ਦਾ ਪੁਲ ਲਗਭਗ 40 ਸਾਲ ਪਹਿਲਾਂ ਬਣਿਆਂ ਸੀ, ਜਿਸ ਕਾਰਨ ਪੁਲ ਦੀ ਰੇਲਿੰਗ ਦੀ ਹਾਲਤ ਖਸਤਾ ਹੋ ਚੁੱਕੀ ਹੈ। ਖਸਤਾ ਹਾਲਤ ਕਾਰਨ ਹੀ ਰੇਲਿੰਗ ਦਾ ਵੱਡਾ ਟੁਕੜਾ ਪਹਿਲਾਂ ਟੁੱਟ ਕੇ ਦਰਿਆ ਵਿੱਚ ਡਿੱਗ ਗਿਆ ਸੀ, ਜਿਸ ਦੀ ਅਜੇ ਤੱਕ ਕੋਈ ਮੁਰਮੰਤ ਨਹੀਂ ਹੋਈ। ਸਗੋਂ ਟੁੱਟੀ ਰੇਲਿੰਗ ਬਣਾਉਣ ਦੀ ਥਾਂ ਮਹਿਕਮੇ ਨੇ ਮਿੱਟੀ ਦੀਆਂ ਬੋਰੀਆਂ ਰੱਖ ਕੇ ਹੀ ਇਸ ਤੋਂ ਖਹਿੜਾ ਛੁਡਾ ਲਿਆ ਸੀ। ਬੀਤੀ ਕੱਲ੍ਹ ਫਿਰ ਰੇਲਿੰਗ ਦਾ ਵੱਡਾ ਟੁਕੜਾ ਟੁੱਟ ਕੇ ਦਰਿਆ ਵਿੱਚ ਡਿੱਗ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਦੇਵੀਗੜ੍ਹ ਵਾਲੇ ਪਾਸਿਓਂ ਸੈਂਕੜੇ ਸਕੂਲੀ ਬੱਚੇ ਪੈਦਲ ਹੀ ਉਤੋਂ ਲੰਘ ਕੇ ਸਰਕਾਰੀ ਸਕੂਲ ਪੜ੍ਹਨ ਜਾਂਦੇ ਹਨ। ਘੱਗਰ ਦਰਿਆ ਦੇ ਪੁਲ ’ਤੇ ਲੋਕ ਪੂਜਾ ਲਈ ਵੀ ਆਉਂਦੇ ਹਨ ਜਿਸ ਕਾਰਨ ਬੋਦੀ ਰੇਲਿੰਗ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਵਿਭਾਗ ਵੱਲੋਂ ਬੋਦੀ ਰੇਲਿੰਗ ਪ੍ਰਤੀ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਵਧ ਰਿਹਾ ਹੈ।

ਪੁਲ ਦੀ ਨਵੀਂ ਰੇਲਿੰਗ ਬਣਾਈ ਜਾਵੇਗੀ: ਐਕਸੀਅਨ
ਇਸ ਸਬੰਧੀ ਜਦੋਂ ਐਕਸੀਅਨ ਮੁੱਖ ਸੜਕਾਂ ਦੀਪਕ ਗੋਇਲ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਦੇਵੀਗੜ੍ਹ ਮੇਨ ਰੋਡ ਦੀ ਮੁਰੰਮਤ ਚੱਲ ਰਹੀ ਹੈ। ਜਦੋਂ ਸੜਕ ਦਾ ਕੰਮ ਮੁਕੰਮਲ ਹੋ ਗਿਆ ਤਾਂ ਪੁਲ ਦੀ ਰੇਲਿੰਗ ਵੀ ਨਵੀਂ ਬਣਾ ਦਿੱਤੀ ਜਾਵੇਗੀ।

 


Comments Off on ਘੱਗਰ ਦੇ ਪੁਲ ਦੀ ਰੇਲਿੰਗ ਦਾ ਵੱਡਾ ਹਿੱਸਾ ਟੁੱਟ ਕੇ ਡਿੱਗਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.