ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਘਰੇਲੂ ਕਲੇਸ਼ ਕਾਰਨ ਛੋਟੇ ਭਰਾ ਦਾ ਕਤਲ

Posted On September - 12 - 2019

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ
ਨੇੜਲੇ ਪਿੰਡ ਥਾਂਦੇਵਾਲਾ ਵਿਚ ਘਰੇਲੂ ਕਲੇਸ਼ ਕਾਰਨ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਹੈ। ਥਾਣਾ ਸਦਰ ਪੁਲੀਸ ਨੇ ਮੁਲਜ਼ਮ ਰਾਜਪ੍ਰੀਤ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰਾਂ ’ਚੋਂ ਦੋ ਉਸ ਦੇ ਨਾਲ ਰਹਿੰਦੇ ਸਨ। ਇਨ੍ਹਾਂ ਵਿੱਚੋਂ ਵੱਡਾ ਪੁੱਤਰ ਰਾਜਪ੍ਰੀਤ ਸਿੰਘ ਰਾਜਾ ਪਿੰਡ ਧਰਮਪੁਰਾ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਪੁੱਤਰ ਹਨ ਜਦਕਿ ਛੋਟਾ ਪੁੱਤਰ ਗੁਰਭੇਜ ਸਿੰਘ ਅਜੇ ਕੁਆਰਾ ਸੀ। ਸੂਤਰਾਂ ਅਨੁਸਾਰ ਗੁਰਭੇਜ ਸਿੰਘ ਅਕਸਰ ਆਪਣੀ ਭਰਜਾਈ ਦੀ ਕੁੱਟਮਾਰ ਕਰਦਾ ਸੀ ਤੇ ਕੁਝ ਸਮਾਂ ਪਹਿਲਾਂ ਉਸ ਦੀ ਬਾਂਹ ਵੀ ਤੋੜ ਦਿੱਤੀ ਸੀ। ਇਸ ਕਾਰਨ ਕਰੀਬ ਦੋ ਮਹੀਨੇ ਪਹਿਲਾਂ ਰਾਜਪ੍ਰੀਤ ਸਿੰਘ ਦੀ ਪਤਨੀ ਆਪਣੇ ਪੇਕੇ ਚਲੀ ਗਈ ਸੀ ਅਤੇ ਉਹ ਇਸ ਕਲੇਸ਼ ਲਈ ਗੁਰਭੇਜ ਸਿੰਘ ਨੂੰ ਜ਼ਿੰਮੇਵਾਰ ਦੱਸਦੀ ਸੀ। ਉਸ ਨੇ ਰਾਜਪ੍ਰੀਤ ਸਿੰਘ ਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਗੁਰਭੇਜ ਨਾਲੋਂ ਵੱਖ ਨਹੀਂ ਰਹਿਣ ਲੱਗ ਪੈਂਦਾ, ਉਦੋਂ ਤੱਕ ਉਹ ਘਰ ਵਾਪਸ ਨਹੀਂ ਆਵੇਗੀ। ਇਸੇ ਤਣਾਅ ਕਾਰਣ ਰਾਜਪ੍ਰੀਤ ਅਕਸਰ ਸ਼ਰਾਬ ਪੀ ਕੇ ਘਰੋਂ ਬਾਹਰ ਰਹਿੰਦਾ ਸੀ ਤੇ ਦੋਹਾਂ ਭਰਾਵਾਂ ਵਿਚਾਲੇ ਗੁੱਸਾ ਵੱਧਦਾ ਗਿਆ। ਬੀਤੇ ਦਿਨ ਰਾਜਪ੍ਰੀਤ ਸਿੰਘ ਨੇ ਸ਼ਰਾਬ ਪੀ ਕੇ ਪਿੰਡ ਦੇ ਕਈ ਲੋਕਾਂ ਨਾਲ ਝਗੜਾ ਕੀਤਾ ਅਤੇ ਰਾਤ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਹੀ ਸੌਂ ਗਿਆ। ਫਿਰ ਅੱਧੀ ਰਾਤ ਨੂੰ ਉਸ ਨੇ ਆਪਣੇ ਘਰ ਆ ਕੇ ਆਪਣੇ ਛੋਟੇ ਭਰਾ ਗੁਰਭੇਜ ਸਿੰਘ ਦੀ ਗਰਦਨ ਉਪਰ ਕਹੀ ਦੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।


Comments Off on ਘਰੇਲੂ ਕਲੇਸ਼ ਕਾਰਨ ਛੋਟੇ ਭਰਾ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.