ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਗੋਬਿੰਦਘਾਟ ’ਚ ਢਿੱਗਾਂ ਡਿੱਗਣ ਨਾਲ 25 ਕਾਰਾਂ ਦੱਬੀਆਂ

Posted On September - 10 - 2019

ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਸਤੰਬਰ

ਗੋਬਿੰਦਘਾਟ ਦੀ ਪਾਰਕਿੰਗ, ਜਿਥੇ ਕਾਰਾਂ ਮਲਬੇ ਵਿੱਚ ਦੱਬ ਗਈਆਂ ਅਤੇ (ਇਨਸੈੱਟ) ਜਸਵਿੰਦਰ ਸਿੰਘ।

ਉਤਰਾਖੰਡ ਵਿੱਚ ਪੈਂਦੇ ਗੁਰਦੁਆਰਾ ਗੋਬਿੰਦਘਾਟ ਸਾਹਿਬ ਵਿਚ ਪਾਰਕ ’ਚ ਖੜ੍ਹੀਆਂ 25 ਕਾਰਾਂ ਤੇ 7 ਸਤੰਬਰ ਨੂੰ ਤੜਕੇ ਚਾਰ ਵੱਜੇ ਦੇ ਕਰੀਬ ਪੈ ਰਹੇ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਨਾਲ ਤਕਰੀਬਨ 25 ਕਾਰਾਂ ਦਬ ਗਈਆ। ਇਹ ਜਾਣਕਾਰੀ ਦਿੰਦਿਆਂ ਪਿੰਡ ਜੇਤੇਵਾਲ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਗੁਰਦਵਾਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਪਣੀ ਇਨੋਵਾ (ਪੀਬੀ-29 ਐਸ, 1491) ਰਾਹੀ ਜਾ ਰਹੇ ਸਨ, ਜਦੋਂ ਉਹ ਗੋਬਿੰਦਧਾਮ ਦੇ ਦਰਸ਼ਨ ਕਰਨ ਤੋਂ ਬਾਅਦ ਗੋਬਿੰਦਘਾਟ ਪਹੁੰਚੇ ਤਾਂ ਉਨ੍ਹਾਂ ਆਪਣੀ ਗੱਡੀ ਸੜਕ ਦੇ ਕਿਨਾਰੇ ਬਣੀ ਪਾਰਕਿੰਗ ਵਿੱਚ ਲਗਾ ਦਿੱਤੀ। ਜਦੋਂ ਸਵੇਰ ਵੇਲੇ ਪਾਰਕਿੰਗ ਵਾਲੀ ਥਾਂ ’ਤੇ ਪਹੁੰਚੇ ਤਾਂ ਉਹ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਲਗਪਗ 25 ਕਾਰਾਂ ਮਲਬੇ ਵਿੱਚ ਦਬੀਆਂ ਗਈਆਂ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਕਾਰ ਮਲਬੇ ਵਿੱਚ ਦੱਬੀ ਛੱਡ ਕੇ ਆਪਣੇ ਪਰਿਵਾਰ ਨਾਲ ਹੋਰ ਸ਼ਰਧਾਲੂਆਂ ਨਾਲ ਟੈਂਪੂ ਕਰਕੇ ਅੱਜ ਸ਼ਾਮ ਘਰ ਪਹੁੰਚੇ। ਉਨ੍ਹਾਂ ਦੱਸਿਆ ਕਿ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਵਾਲੀ 14 ਕਿਲੋਮੀਟਰ ਲੰਮੀ ਸੜਕ ਢਿੱਗਾਂ ਡਿੱਗਣ ਨਾਲ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਥੇ ਦੇ ਲੋਕਾਂ ਵੱਲੋਂ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।


Comments Off on ਗੋਬਿੰਦਘਾਟ ’ਚ ਢਿੱਗਾਂ ਡਿੱਗਣ ਨਾਲ 25 ਕਾਰਾਂ ਦੱਬੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.