ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਗੁਰਵਿੰਦਰ ਕੌਰ ਲਈ ਰੋਜ਼ੀ ਦਾ ਸਾਧਨ ਬਣਿਆ ਗਤਕਾ

Posted On September - 12 - 2019

ਪਾਲ ਸਿੰਘ ਨੌਲੀ
ਜਲੰਧਰ, 11 ਸਤੰਬਰ

ਗਤਕੇ ਦੀ ਕੋਚ ਗੁਰਵਿੰਦਰ ਕੌਰ।

ਦਾਦੇ ਵੱਲੋਂ ਹੱਲਾਸ਼ੇਰੀ ਦੇ ਕੇ ਸਿਖਾਇਆ ਗੱਤਕਾ ਹੀ ਹੁਣ ਗੁਰਵਿੰਦਰ ਕੌਰ ਲਈ ਰੁਜ਼ਗਾਰ ਦਾ ਸਾਧਨ ਬਣ ਗਿਆ ਹੈ। ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਹੁਣ ਉਹ ਗੱਤਕੇ ਦੇ ਚੱਕਰ ਘੁੰਮਾ ਕੇ ਹੀ ਕਮਾ ਰਹੀ ਹੈ। ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇਸ ਖਿੱਤੇ ਦੀ ਇਕੱਲੀ ਅਜਿਹੀ ਲੜਕੀ ਹੈ ਜਿਸ ਨੇ ਕੌਮੀ ਪੱਧਰ ’ਤੇ ਗਤਕੇ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ਜਦੋਂ ਗੱਤਕੇ ਦੀ ਸੋਟੀ ਘੁੰਮਾਉਣੀ ਸਿੱਖੀ ਸੀ। ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਗਤਕੇ ਵਿਚ ਪੋਸਟ ਗ੍ਰੈਜੂਏਟ ਡਿਪਲੋਮਾ ਕਰ ਚੁੱਕੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਮਨੀਲਾ ਵਿਚ ਉਸ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਉਸ ਉੱਪਰ ਆ ਗਈ ਸੀ। ਗੱਤਕੇ ਨੇ ਉਸ ਨੂੰ ਏਨਾ ਸਹਾਰਾ ਦਿੱਤਾ ਕਿ ਜਿਥੇ ਉਹ ਲੜਕੀਆਂ ਨੂੰ ਗੱਤਕਾ ਸਿਖਾ ਕੇ ਉਨ੍ਹਾਂ ਵਿਚ ਸਵੈ-ਰੱਖਿਆ ਲਈ ਉਨ੍ਹਾਂ ਨੂੰ ਮਜ਼ਬੂਤ ਕਰ ਰਹੀ ਹੈ ਉਥੇ ਗੱਤਕਾ ਉਸ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਬਣ ਗਿਆ ਹੈ। ਆਪਣਾ ਸਾਰਾ ਜੀਵਨ ਹੀ ਗੱਤਕੇ ਨੂੰ ਸਮਰਪਿਤ ਕੀਤਾ ਹੋਇਆ ਹੈ। ਮਾਂ-ਬਾਪ ਅਤੇ ਭਰਾ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਕਰ ਕੇ ਉਸ ਨੇ ਗੱਤਕੇ ਨੂੰ ਹੀ ਆਪਣੇ ਜੀਵਨ ਦਾ ਮੰਤਵ ਰੱਖ ਲਿਆ ਹੈ।
ਉਸ ਨੇ ਦੱਸਿਆ ਕਿ ਜਦੋਂ ਅੱਠਵੀਂ ਜਮਾਤ ਦੌਰਾਨ ਗੱਤਕਾ ਸਿੱਖਣਾ ਸ਼ੁਰੂ ਕੀਤਾ ਸੀ ਤਾਂ ਲੋਕ ਕਹਿੰਦੇ ਸਨ ਕਿ ਇਹ ਮੁੰਡਿਆਂ ਵਾਲੀ ਖੇਡ ਹੈ, ਇਸ ਵਿਚ ਕੁੜੀਆਂ ਦਾ ਕੀ ਕੰਮ। ਤਾਂ ਇਸ ਗੱਲ ਦਾ ਜਵਾਬ ਦੇਣ ਲਈ ਉਸ ਦੇ ਦਾਦਾ ਸੋਹਣ ਸਿੰਘ ਦੋ ਟੁੱਕ ਜਵਾਬ ਦਿੰਦੇ ਸਨ ਕਿ ਇਹ ਸਾਡੀ ਧੀ ਨਹੀਂ, ਪੁੱਤ ਹੀ ਹੈ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਵਿਚ ਇਲਾਕੇ ਦਾ ਕੋਈ ਅਜਿਹਾ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਨਹੀਂ ਛੱਡਿਆ ਜਿਥੇ ਗੱਤਕੇ ਦਾ ਪ੍ਰਦਰਸ਼ਨ ਨਾ ਕੀਤਾ ਹੋਵੇ। ਹੁਣ ੴ ਚੈਰੀਟੇਬਲ ਟਰੱਸਟ ਗੱਤਕਾ ਅਖਾੜਾ ਬਣਾ ਕੇ ਛੋਟੇ ਛੋਟੇ ਬੱਚਿਆਂ ਨੂੰ ਇਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਸਿੱਖ ਕੌਮ ਦੀ ਰਵਾਇਤੀ ਖੇਡ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹੇ। ਉਸ ਨੇ ਦੱਸਿਆ ਕਿ ਉਹ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਗਤਕੇ ਦੇ ਕੈਂਪ ਲਾਉਣ ਲਈ ਜਾਂਦੀ ਹੈ।

 


Comments Off on ਗੁਰਵਿੰਦਰ ਕੌਰ ਲਈ ਰੋਜ਼ੀ ਦਾ ਸਾਧਨ ਬਣਿਆ ਗਤਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.