ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਗੁਰਦੁਆਰਾ ਦੂਖਨਿਵਾਰਨ ਦੀ ਪਾਰਕਿੰਗ ’ਚੋਂ ਨਿਗਮ ਕੂੜਾ ਚੁੱਕਣ ਤੋਂ ਇਨਕਾਰੀ

Posted On September - 20 - 2019

ਗੁਰਦੁਆਰਾ ਦੂਖਨਿਵਾਰਨ ਸਾਹਿਬ ਦੀ ਕਾਰ-ਪਾਰਕਿੰਗ ’ਚ ਲੱਗਿਆ ਕੂੜੇ ਦਾ ਢੇਰ।

ਰਵੇਲ ਸਿੰਘ ਭਿੰਡਰ
ਪਟਿਆਲਾ, 19 ਸਤੰਬਰ
ਸ਼ਹਿਰ ’ਚ ਸਫ਼ਾਈ ਪ੍ਰਬੰਧਾਂ ਦਾ ਜਿਥੇ ਪਹਿਲਾਂ ਹੀ ਮਾੜਾ ਹਾਲ ਹੈ ਉਥੇ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਕੋਲ ਗੰਦਗੀ ਦੇ ਢੇਰ ਅਤੇ ਬਦਬੂ ਕਾਰਨ ਨਗਰ ਨਿਗਮ ਦੀ ਕਾਰਗੁਜ਼ਾਰੀ ਦੀ ਪੋਲ ਖੁੱਲ੍ਹ ਰਹੀ ਹੈ।
ਗੁਰਦੁਆਰੇ ਦੀ ਕਾਰ-ਸਕੂਟਰ ਪਾਰਕਿੰਗ ’ਚੋਂ ਕਈ ਦਿਨਾਂ ਤੋਂ ਕੂੜਾ ਨਾ ਚੁੱਕਣ ਕਾਰਨ ਸੰਗਤ ’ਚ ਰੋਸ ਹੈ। ਗੁਰਦੁਆਰੇ ਵਿੱਚ ਸਫਾਈ ਦੌਰਾਨ ਇਕੱਠਾ ਹੁੰਦਾ ਕੂੜਾ ਕਈ ਸਾਲਾਂ ਤੋਂ ਨਗਰ ਨਿਗਮ ਚੁੱਕ ਰਿਹਾ ਹੈ ਪਰ ਹੁਣ ਉਸ ਨੇ ਕੂੜਾ ਪੈਰ ਮਲਣੇ ਸ਼ੁਰੂ ਕਰ ਦਿੱਤੇ ਹਨ। ਇਤਿਹਾਸਕ ਸਥਾਨ ਹੋਣ ਕਾਰਨ ਗੁਰਦੁਆਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ। ਪਾਰਕਿੰਗ ’ਚ ਸੰਗਤ ਜਦੋਂ ਆਪਣੇ ਵਾਹਨ ਖੜਾ ਕਰਨ ਜਾਂਦੀ ਹੈ ਤਾਂ ਉਥੇ ਕੂੜੇ ਦੀ ਬਦਬੂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗਤ ਅਤੇ ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਉਹ ਕੂੜਾ ਚੁੱਕਵਾਉਣ ਤੋਂ ਇਨਕਾਰੀ ਹਨ। ਕੂੜੇ ਨੂੰ ਨਾ ਚੁੱਕਣ ਸਬੰਧੀ ਨਿਗਮ ਦੇ ਕੂੜਾ ਕੈਰੀਅਰ ਨਾਲ ਸਬੰਧਤ ਅਧਿਕਾਰੀ ਨੇ ਕਿਹਾ ਕਿ ਨਿਗਮ ਕੂੜਾ ਨਹੀਂ ਚੁੱਕੇਗਾ ਤੇ ਹੁਣ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਆਪ ਇੰਤਜ਼ਾਮ ਕਰਨ ਪਵੇਗਾ।ਗੁਰਦੁਆਰੇ ਦੀ ਮੈਨੇਜਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਕੋਲ ਵੀ ਇਹ ਮਾਮਲਾ ਉਠਾਇਆ ਗਿਆ ਹੈ ਪਰ ਹਾਲੇ ਤੱਕ ਨਿਗਮ ਨੇ ਕੂੜਾ ਚੁੱਕਣਾ ਸ਼ੁਰੂ ਨਹੀਂ ਕੀਤਾ। ਕੂੜੇ ਦਾ ਇਹ ਢੇਰ ਹੁਣ ਆਸੇ ਪਾਸੇ ਗੰਦਗੀ ਫੈਲਾਅ ਰਿਹਾ ਹੈ। ਪਤਾ ਲੱਗਿਆ ਹੈ ਕਿ ਨਿਗਮ ਵੱਲੋਂ ਵੱਡੇ ਅਦਾਰਿਆਂ ਸਮੇਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਮੈਨੇਜਮੈਂਟ ਨੂੰ ਵੀ ਕੂੜੇ ਦਾ ਖੁਦ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਗੁਰਦੁਆਰੇ ਦੇ ਮੈਨੇਜਰ ਕਰਨੈਲ ਸਿੰਘ ਨੇ ਦੱਸਿਆ ਕਿ ਨਿਗਮ ਨੇ ਕੂੜੇ ਦੇ ਖੁਦ ਪ੍ਰਬੰਧ ਕਰਨ ਦੀ ਚਿੱਠੀ ਜਾਰੀ ਕੀਤੀ ਹੋਈ ਹੈ ਪਰ ਨਿਗਮ ਨੂੰ ਇਸ ਸਬੰਧੀ ਕੁਝ ਵਕਤ ਦੇਣ ਲਈ ਕਿਹਾ ਗਿਆ ਸੀ ਕਿਉਂਕਿ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨਾਲ ਵਿਚਾਰਿਆ ਜਾਣਾ ਹੈ। ਇਸ ਸਬੰਧੀ ਮੁੱਖ ਦਫ਼ਤਰ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਨਿਗਮ ਨੂੰ ਦੱਸਿਆ ਸੀ ਕਿ ਜਿਵੇਂ ਹੀ ਮੁੱਖ ਦਫਤਰ ਤੋਂ ਕੂੜੇ ਸੰਭਾਲ ਸਬੰਧੀ ਪ੍ਰਵਾਨਗੀ ਆ ਗਈ ਤਾਂ ਗੁਰਦੁਆਰਾ ਮੈਨੇਜਮੈਂਟ ਤੁਰੰਤ ਵਿਵਸਥਾ ਕਰ ਲਵੇਗੀ। ਭਾਵੇਂ ਅੱਜ ਨਿਗਮ ਦੇ ਕਮਿਸ਼ਨਰ ਵੱਲੋਂ ਗੁਰਦੁਆਰਾ ਮੈਨੇਜਮੈਂਟ ਵੱਲੋਂ ਜਦੋਂ ਤੱਕ ਕੂੜੇ ਦੀ ਵਿਵਸਥਾ ਨਹੀਂ ਕੀਤੀ ਜਾਂਦੀ ਤਦ ਤੱਕ ਕੂੜਾ ਉਠਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਦੇਰ ਸ਼ਾਮ ਤੱਕ ਅਜਿਹੇ ਭਰੋਸੇ ’ਤੇ ਅਮਲੀ ਨਹੀ ਹੋਇਆ।

ਕੂੜਾ ਸੰਭਾਲ ਲਈ ਪਿੱਟ ਤਿਆਰ ਕਰਨ ਬਾਰੇ ਹਦਾਇਤਾਂ
ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਵੱਡੀਆਂ ਸੰਸਥਾਵਾਂ ਸਣੇ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਕੂੜੇ ਦੀ ਸੰਭਾਲ ਲਈ ਪਿੱਟ ਤਿਆਰ ਕਰਨ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਉਨ੍ਹਾਂ ਨੂੰ 30 ਨਵੰਬਰ ਤੱਕ ਪਿੱਟ ਤਿਆਰ ਕਰਨ ਦੀ ਮੋਹਲਤ ਦਾ ਪੱਤਰ ਦੇ ਕੇ ਗਏ ਹਨ। ਨਿਗਮ ਇਸ ਬਾਰੇ ਵਿਚਾਰ ਕਰ ਰਿਹਾ ਹੈ।


Comments Off on ਗੁਰਦੁਆਰਾ ਦੂਖਨਿਵਾਰਨ ਦੀ ਪਾਰਕਿੰਗ ’ਚੋਂ ਨਿਗਮ ਕੂੜਾ ਚੁੱਕਣ ਤੋਂ ਇਨਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.