ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਗਿੱਲ ਸੈਂਕੜੇ ਤੋਂ ਖੁੰਝਿਆ, ਭਾਰਤ ‘ਏ’ ਨੇ 139 ਦੌੜਾਂ ਦੀ ਲੀਡ ਲਈ

Posted On September - 11 - 2019

ਤਿਰੁਵਨੰਤਪੁਰਮ, 10 ਸਤੰਬਰ
ਕਪਤਾਨ ਸ਼ੁਭਮਨ ਗਿੱਲ ਸੈਂਕੜੇ ਤੋਂ ਖੁੰਝ ਗਿਆ, ਪਰ 90 ਦੌੜਾਂ ਦੀ ਉਸ ਦੀ ਪਾਰੀ ਦੀ ਬਦੌਲਤ ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਪਹਿਲੇ ਅਣ-ਅਧਿਕਾਰਤ ਟੈਸਟ ਮੈਚ ਦੇ ਦੂਜੇ ਦਿਨ ਅੱਜ ਪਹਿਲੀ ਪਾਰੀ ਵਿੱਚ 303 ਦੌੜਾਂ ਬਣਾ ਕੇ 139 ਦੌੜਾਂ ਦੀ ਲੀਡ ਲੈ ਲਈ। ਇਸ ਚਾਰ ਰੋਜ਼ਾ ਮੁਕਾਬਲੇ ਵਿੱਚ ਭਾਰਤ ‘ਏ’ ਲਈ ਜਲਜ ਸਕਸੈਨਾ ਨੇ ਵੀ ਨਾਬਾਦ 61 ਦੌੜਾਂ ਦਾ ਯੋਗਦਾਨ ਪਾਇਆ। ਸਟੰਪ ਉਠਣ ਤੱਕ ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਦੀ ਦੂਜੀ ਪਾਰੀ ਵਿੱਚ 125 ਦੌੜਾਂ ’ਤੇ ਪੰਜ ਵਿਕਟਾਂ ਲਈਆਂ ਹਨ। ਦੱਖਣੀ ਅਫਰੀਕਾ ‘ਏ’ ਹੁਣ ਵੀ ਭਾਰਤ ‘ਏ’ ਤੋਂ 14 ਦੌੜਾਂ ਪਿੱਛੇ ਹੈ। ਦੱਖਣੀ ਅਫਰੀਕਾ ‘ਏ’ ਦੀ ਪਹਿਲੀ ਪਾਰੀ 164 ਦੌੜਾਂ ’ਤੇ ਢੇਰ ਹੋ ਗਈ ਸੀ।
ਭਾਰਤ ‘ਏ’ ਨੇ ਦਿਨ ਦੀ ਸ਼ੁਰੂਆਤ ਦੋ ਵਿਕਟਾਂ ’ਤੇ 129 ਦੌੜਾਂ ਤੋਂ ਕੀਤੀ, ਜਦੋਂ ਗਿੱਲ 66 ਅਤੇ ਅੰਕਿਤ ਬਾਵਨੇ ਛੇ ਦੌੜਾਂ ’ਤੇ ਖੇਡ ਰਹੇ ਸਨ। ਬਾਵਨੇ ਹਾਲਾਂਕਿ ਕੱਲ੍ਹ ਦੇ ਸਕੋਰ ਨੂੰ ਅੱਗੇ ਨਹੀਂ ਵਧਾ ਸਕਿਆ ਅਤੇ ਦੂਜੇ ਓਵਰ ਵਿੱਚ ਮਾਰਕੋ ਜਾਨਸੇਨ ਦੀ ਗੇਂਦ ’ਤੇ ਆਊਟ ਹੋ ਗਿਆ। ਗਿੱਲ ਨੇ ਇਸ ਮਗਰੋਂ ਕੋਨਾ ਭਰਤ (33 ਦੌੜਾਂ) ਨਾਲ ਚੌਥੀ ਵਿਕਟ ਲਈ 44 ਦੌੜਾਂ ਦੀ ਭਾਈਵਾਲੀ ਕੀਤੀ। ਡੇਨ ਪੀਟ ਨੇ ਗਿੱਲ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸ ਨੇ 153 ਗੇਂਦਾਂ ਦੀ ਪਾਰੀ ਦੌਰਾਨ 13 ਚੌਕੇ ਅਤੇ ਇੱਕ ਛੱਕਾ ਜੜਿਆ। ਭਾਰਤੀ ਟੀਮ 200 ਦੌੜਾਂ ਤੋਂ ਪਹਿਲਾਂ ਸੱਤ ਵਿਕਟਾਂ ਗੁਆ ਕੇ ਥੋੜ੍ਹੀ ਮੁਸ਼ਕਲ ਵਿੱਚ ਸੀ, ਪਰ ਸਕਸੈਨਾ ਅਤੇ ਸ਼ਰਦੁਲ ਠਾਕੁਰ (34 ਦੌੜਾਂ) ਨੇ ਸਕੋਰ ਨੂੰ 300 ਦੌੜਾਂ ਦੇ ਕਰੀਬ ਪਹੁੰਚਾਇਆ ਅਤੇ ਵੱਡੀ ਲੀਡ ਬਣਾਈ। -ਪੀਟੀਆਈ

 


Comments Off on ਗਿੱਲ ਸੈਂਕੜੇ ਤੋਂ ਖੁੰਝਿਆ, ਭਾਰਤ ‘ਏ’ ਨੇ 139 ਦੌੜਾਂ ਦੀ ਲੀਡ ਲਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.