ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਗਗਨਯਾਨ: ਹਵਾਈ ਫ਼ੌਜ ਵੱਲੋਂ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ਪੂਰਾ

Posted On September - 8 - 2019

ਨਵੀਂ ਦਿੱਲੀ, 7 ਸਤੰਬਰ
ਭਾਰਤੀ ਹਵਾਈ ਫ਼ੌਜ ਨੇ ਗਗਨਯਾਨ ਮਿਸ਼ਨ ਲਈ ਪਾਇਲਟਾਂ ਦੇ ਟੈਸਟ ਪੂਲ ਵਿੱਚੋਂ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ਪੂਰਾ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਫ਼ੌਜ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਹਿਲੇ ਗੇੜ ਦੌਰਾਨ ਟੈਸਟ ਪਾਇਲਟਾਂ ਨੂੰ ਜ਼ਰੂਰੀ ਸਰੀਰਕ ਕਸਰਤਾਂ, ਲੈਬਾਰਟਰੀ ਜਾਂਚ, ਰੇਡੀਓਲੌਜੀਕਲ ਟੈਸਟ, ਬਿਮਾਰੀਆਂ ਸਬੰਧੀ ਟੈਸਟ ਤੋਂ ਇਲਾਵਾ ਮੁਲਾਂਕਣ ਦੇ ਹੋਰ ਪੱਖਾਂ ਸਬੰਧੀ ਅਹਿਮ ਪੜਾਅ ’ਚੋਂ ਗੁਜ਼ਰਨਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੁੱਢਲੀ ਚੋਣ ਪ੍ਰਕਿਰਿਆ ’ਚ 25 ਟੈਸਟ ਪਾਇਲਟ ਸ਼ਾਮਲ ਸਨ। ਬਹੁਪੜਾਵੀ ਚੋਣ ਪ੍ਰਕਿਰਿਆ ਦੌਰਾਨ ਸਿਰਫ ਦੋ ਜਾਂ ਤਿੰਨ ਪਾਇਲਟਾਂ ਨੂੰ ਹੀ ਆਖਰੀ ਸੂਚੀ ਸ਼ਾਮਲ ਕੀਤਾ ਜਾਵੇਗਾ।
ਭਾਰਤੀ ਹਵਾਈ ਫ਼ੌਜ ਵੱਲੋਂ ਟਵੀਟ ਰਾਹੀਂ ਦੱਸਿਆ ਕਿ ਹਵਾਈ ਫ਼ੌਜ ਨੇ ‘ਗਗਨਯਾਨ ਮਿਸ਼ਨ’ ਲਈ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ‘ਇੰਸਟੀਚਿਊਟ ਆਫ਼ ਏਅਰਸਪੇਸ ਮੈਡੀਸਨ’ ਵਿੱਚ ਪੂਰਾ ਕਰ ਲਿਆ ਹੈ ਜਿਸ ਦੌਰਾਨ ਚੁਣੇ ਗਏ ਪਾਇਲਟਾਂ ਦੇ ਵੱਖ-ਵੱਖ ਟੈਸਟ ਅਤੇ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਪਹਿਲੀ ਗਗਨਯਾਨ ਉਡਾਣ 2022 ’ਚ ਪੁਲਾੜ ’ਚ ਭੇਜਣ ਦਾ ਪ੍ਰੋਗਰਾਮ ਮਿਥਿਆ ਗਿਆ ਹੈ ਜਿਸ ਵਿੱਚ ਤਿੰਨ ਪੁਲਾੜ ਯਾਤਰੀ ਸ਼ਾਮਲ ਹੋਣਗੇ ਜੋ ਹਥਿਆਰਬੰਦ ਫ਼ੌਜਾਂ ਦੇ ਪਾਇਲਟਾਂ ਵਿੱਚੋਂ ਚੁਣੇ ਜਾਣਗੇ। ਗਗਨਯਾਨ ਮਿਸ਼ਨ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ’ਚ ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਵਿੱਚ ਕੀਤਾ ਸੀ।
ਇਸਰੋ ਦੀ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਮਿਸ਼ਨ ਲਈ ਹਥਿਆਰਬੰਦ ਫ਼ੌਜਾਂ ਵਿੱਚੋਂ ਟੈਸਟ ਪਾਇਲਟਾਂ ਦੀ ਚੋਣ ਕਰ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਪਾਇਲਟ ਸ਼ਾਮਲ ਨਹੀਂ ਹਨ। ਚੋਣ ਮਗਰੋਂ ਅੰਤਿਮ ਸੂਚੀ ਵਿੱਚ ਸ਼ਾਮਲ ਪਾਇਲਟਾਂ ਨੂੰ ਨਵੰਬਰ ਮਹੀਨੇ ਤੋਂ ਬਾਅਦ ਸਿਖਲਾਈ ਰੂਸ ਭੇਜਿਆ ਜਾਵੇਗਾ। -ਪੀਟੀਆਈ


Comments Off on ਗਗਨਯਾਨ: ਹਵਾਈ ਫ਼ੌਜ ਵੱਲੋਂ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ਪੂਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.