ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

‘ਗਊ’ ਤੇ ‘ਓਮ’ ਸ਼ਬਦਾਂ ਨਾਲ ਕਈਆਂ ਦੇ ਵੱਜਦਾ ਹੈ ‘ਕਰੰਟ’: ਮੋਦੀ

Posted On September - 12 - 2019

ਪ੍ਰਧਾਨ ਮੰਤਰੀ ਵੱਲੋਂ ਆਲੋਚਕਾਂ ਦੀ ਤਿੱਖੀ ਨੁਕਤਾਚੀਨੀ;
ਪਸ਼ੂਧਨ ਨੂੰ ਆਰਥਿਕਤਾ ਲਈ ਅਹਿਮ ਦੱਸਿਆ

ਮਥੁਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਸ਼ੂ ਵਿਗਿਆਨ ਏਵਮ ਅਰੋਗਯਾ ਮੇਲੇ ਵਿੱਚ ਗਊ ਨੂੰ ‘ਪ੍ਰਸ਼ਾਦ’ ਖਵਾਉਂਦੇ ਹੋਏ। -ਫੋਟੋ: ਪੀਟੀਆਈ

ਮਥੁਰਾ, 11 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੇ ਆਪਣੇ ਉਨ੍ਹਾਂ ਆਲੋਚਕਾਂ ’ਤੇ ਜੰਮ ਕੇ ਵਰ੍ਹੇ ਜੋ ਕਹਿੰਦੇ ਹਨ ਕਿ ‘ਓਮ’ ਤੇ ‘ਗਊ’ ਦਾ ਜ਼ਿਕਰ ਭਾਰਤ ਨੂੰ ਪਿਛਾਂਹ ਖਿੱਚ ਕੇ 16ਵੀਂ-17ਵੀਂ ਸਦੀ ’ਚ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਦੇਸ਼ ਦਾ ਨੁਕਸਾਨ ਕਰਨ ’ਤੇ ਤੁਲੇ ਹੋਏ ਹਨ। ਮੋਦੀ ਨੇ ਕਿਹਾ ਕਿ ਅਫ਼ਰੀਕਾ ਵਿਚ ਇਕ ਮੁਲਕ ਹੈ ਰਵਾਂਡਾ ਤੇ ਉਨ੍ਹਾਂ ਉੱਥੇ ਦੇਖਿਆ ਕਿ ਸਰਕਾਰ ਪਿੰਡਾਂ ਨੂੰ ਗਊਆਂ ਦਿੰਦੀ ਹੈ, ਇਸ ਸ਼ਰਤ ਦੇ ਨਾਲ ਕਿ ਜਦ ਗਊ ਪਹਿਲੀ ਵੱਛੀ ਦੇਵੇਗੀ ਤਾਂ ਉਹ ਸਰਕਾਰ ਨੂੰ ਸੌਂਪੀ ਜਾਵੇਗੀ। ਅਗਾਂਹ ਇਹ ਉਨ੍ਹਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਗਊ ਨਹੀਂ ਹੈ। ਇਸ ਤਰ੍ਹਾਂ ਇਕ ਲੜੀ ਚੱਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਦਾ ਮਕਸਦ ਹੈ ਕਿ ਰਵਾਂਡਾ ਦੇ ਹਰ ਘਰ ਵਿਚ ਗਊ ਹੋਵੇ, ਦੁੱਧ ਹੋਵੇ ਤੇ ਪਸ਼ੂ ਪਾਲੇ ਜਾਣ। ਇਹੀ ਉੱਥੇ ਅਰਥਵਿਵਸਥਾ ਦਾ ਆਧਾਰ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਸਾਡੇ ਮੁਲਕ ਵਿਚ ਕੁਝ ਲੋਕਾਂ ਦੇ ਜਦ ‘ਓਮ’ ਸ਼ਬਦ ਕੰਨਾਂ ’ਚ ਪੈਂਦਾ ਹੈ, ‘ਉਨ੍ਹਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ’। ਇਸੇ ਤਰ੍ਹਾਂ ‘ਗਊ’ ਸ਼ਬਦ ਨਾਲ ਹੈ। ਮੋਦੀ ਨੇ ਕਿਹਾ ਕਿ ਪਸ਼ੂਧਨ ਬਿਨਾਂ ਕਿਸੇ ਦੇਸ਼ ਦੇ ਆਰਥਿਕਤਾ ਵਿਕਾਸ ਨਹੀਂ ਕਰ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਲੋਕਾਂ ਨੂੰ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਦਾ ਤਿਆਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਵਾਤਾਵਰਨ ਲਈ ਖ਼ਤਰਾ ਹੈ। ਇਹ ਪਸ਼ੂਧਨ ਤੇ ਮੱਛੀਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਮੋਦੀ ਇੱਥੇ ‘ਸਵੱਛਤਾ ਹੀ ਸੇਵਾ’ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੋਦੀ ਮਹਿਲਾਵਾਂ ਨਾਲ ਜ਼ਮੀਨ ’ਤੇ ਬੈਠੇ ਤੇ ਕੂੜੇ ਵਿਚੋਂ ਪਲਾਸਟਿਕ ਵੱਖ ਕਰਨ ’ਚ ਮਦਦ ਕੀਤੀ। ਉਨ੍ਹਾਂ ਇਸ ਮੌਕੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਕੌਮੀ ਪੱਧਰ ਦਾ ਪ੍ਰੋਗਰਾਮ ਲਾਂਚ ਕੀਤਾ। ਇਸ ਪ੍ਰੋਗਰਾਮ ਤਹਿਤ ਕਰੋੜਾਂ ਪਸ਼ੂਆਂ ਦਾ 12,652 ਕਰੋੜ ਰੁਪਏ ਦੀ ਲਾਗਤ ਨਾਲ ਟੀਕਾਕਰਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਕੌਮੀ ਮਸਨੂਈ ਗਰਭਦਾਨ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੋਇਡਾ ’ਚ ਸੰਯੁਕਤ ਰਾਸ਼ਟਰ ਨਾਲ ਜੁੜੇ ‘ਸੀਓਪੀ’ ਸੰਮੇਲਨ ’ਚ ਵੀ ਮੋਦੀ ਨੇ ਇਕਹਿਰੀ ਪਲਾਸਟਿਕ ਦੀ ਵਰਤੋਂ ਰੋਕਣ ਦਾ ਸੱਦਾ ਦਿੱਤਾ ਸੀ।
-ਪੀਟੀਆਈ

ਮੋਦੀ ਨੇ ਅਤਿਵਾਦ ਨੂੰ ਸੰਸਾਰਕ ਸਮੱਸਿਆ ਗਰਦਾਨਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਤਿਵਾਦ ਸੰਸਾਰਕ ਸਮੱਸਿਆ ਹੈ ਜਿਸ ਨੇ ਵਿਚਾਰਧਾਰਾ ਦਾ ਰੂਪ ਲੈ ਲਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦਹਿਸ਼ਤਗਰਦੀ ਦੀਆਂ ਜੜ੍ਹਾਂ ਸਾਡੇ ਗੁਆਂਢ ਵਿਚ ਹੀ ਲੱਗੀਆਂ ਹੋਈਆਂ ਹਨ। ਪਰ ਇਸ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਪਨਾਹ ਤੇ ਸਿਖ਼ਲਾਈ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਭਾਰਤ ਪੂਰੀ ਤਰ੍ਹਾਂ ਸਮਰੱਥ ਹੈ।


Comments Off on ‘ਗਊ’ ਤੇ ‘ਓਮ’ ਸ਼ਬਦਾਂ ਨਾਲ ਕਈਆਂ ਦੇ ਵੱਜਦਾ ਹੈ ‘ਕਰੰਟ’: ਮੋਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.