ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਖੇਡ ਮੇਲਾ ਕਰਵਾਉਣ ਸਬੰਧੀ ਮੀਟਿੰਗ

Posted On September - 11 - 2019

ਚੇਤਨਪੁਰਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਜਾਂਦੇ ਦੋ ਰੋਜ਼ਾ ਸਾਲਾਨਾ ਪੇਂਡੂ ਖੇਡ ਮੇਲੇ ਦੀਆਂ ਤਿਆਰੀਆਂ ਲਈ ਇਲਾਕੇ ਦੇ ਮੋਹਤਬਰਾਂ ਦੀ ਮੀਟਿੰਗ ਮੈਨੇਜਰ ਪ੍ਰਗਟ ਸਿੰਘ ਤੇੜਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਕਾ ਬਾਗ ਦੇ ਦੀਵਾਨ ਹਾਲ ਵਿਖੇ ਕੀਤੀ ਗਈ। ਇਸ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਤੇ ਸਰਕਲ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਦੱਸਿਆ ਕਿ ਇਹ ਮੇਲਾ 27 ਤੇ 28 ਸਤੰਬਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਚਾਰ ਨਾਮਵਰ ਕਲੱਬਾਂ ਦੀਆਂ ਟੀਮਾਂ ਦੇ ਕਬੱਡੀ ਮੈਚ, ਇੱਕ ਪਿੰਡ ਓਪਨ ਕਬੱਡੀ, ਵਾਲੀਵਾਲ, ਬਜੁਰਗਾਂ ਦੀ ਕਬੱਡੀ, ਰੱਸਾਕਸੀ, ਬਜੁਰਗਾਂ ਦੀਆਂ ਦੌੜਾਂ, 800 ਤੇ 400 ਮੀਟਰ ਦੌੜਾਂ ‘ਚ ਬੱਚਿਆਂ ਦੇ ਮੁਕਾਬਲਿਆਂ ਤੋਂ ਇਲਾਵਾ ਟਰੈਕਟਰ ਤੇ ਮੋਟਰਸਾਈਕਲ ਆਦਿ ਦੇ ਕਰਤੱਵ ਵੀ ਹੋਣਗੇ। ਜਦੋਂਕਿ ਕਮੇਟੀ ਵੱਲੋਂ ਜੇਤੂ ਟੀਮਾਂ ਤੇ ਖਿਡਾਰੀਆਂ ਦਾ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹਾਂ ਨਾਲ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਮੌਕੇ ਧੰਨਬੀਰ ਸਿੰਘ ਸਰਕਾਰੀਆ, ਬਾਪੂ ਕਿਰਪਾਲ ਸਿੰਘ ਲਸ਼ਕਰੀ ਨੰਗਲ, ਅਜੀਤ ਸਿੰਘ ਘੁੱਕੇਵਾਲੀ, ਸਾ: ਸੰਮਤੀ ਮੈਬਰ ਬਾਜ ਸਿੰਘ ਜਗਦੇਵ ਕਲਾਂ ਆਦਿ ਹਾਜ਼ਰ ਸਨ।
-ਪੱਤਰ ਪੇ੍ਰਕ


Comments Off on ਖੇਡ ਮੇਲਾ ਕਰਵਾਉਣ ਸਬੰਧੀ ਮੀਟਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.