ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਖੇਡਾਂ ’ਚੋ ਹੌਜ਼ ਖਾਸ ਸਕੂਲ ਦੇ ਬੱਚਿਆਂ ਨੇ ਬਾਜ਼ੀ ਮਾਰੀ

Posted On September - 11 - 2019

ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਬੀਪੀਈਓ ਰਾਜਪਾਲ ਸ਼ਰਮਾ ਅਤੇ ਪਤਵੰਤੇ।

ਚੰਦਰ ਕਾਲੜਾ
ਜਲਾਲਾਬਾਦ, 10 ਸਤੰਬਰ
ਸਰਕਾਰੀ ਪ੍ਰਾਇਮਰੀ ਸਕੂਲ ਹੌਜ਼ ਖਾਸ ’ਚ ਸੈਂਟਰ ਲੱਖੋ ਵਾਲੀ ਦੀਆਂ ਖੇਡਾਂ ਸੀ.ਐੱਚ.ਟੀ ਬੋਹੜ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਹੌਜ਼ ਖਾਸ ਦੇ ਸਰਪੰਚ ਅਤੇ ਨੰਬਰਦਾਰ ਵੀਰਪਾਲ ਸਿੰਘ ਨੇ ਕੀਤਾ। ਰੈਫਰੀ ਦੀ ਭੂਮਿਕਾ ਦਲੀਪ ਸਿੰਘ ਸੈਣੀ, ਹਰਭਜਨ ਲਾਲ, ਮੁਨੀਸ਼ ਕੁਮਾਰ, ਕੁਲਦੀਪ ਸਿੰਘ ਅਤੇ ਕੁਮੈਂਟਰੀ ਕੁਲਵਿੰਦਰ ਸਿੰਘ ਨੀਟਾ ਨੇ ਨਿਭਾਈ। ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਬੀਪੀਈਓ ਰਾਜਪਾਲ ਸ਼ਰਮਾ ਸ਼ਾਮਿਲ ਹੋਏ।
ਖੇਡਾਂ ਦੀ ਓਵਰਆਲ ਟਰਾਫੀ ਸਰਕਾਰੀ ਪ੍ਰਾਇਮਰੀ ਸਕੂਲ ਹੌਜ਼ ਖਾਸ ਦੇ ਨਾਮ ਰਹੀ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਖੋ-ਖੋ , ਕਬੱਡੀ, ਗੋਲਾ ਸੁੱਟਣਾ, ਦੌੜਾਂ ਤੇ ਰੱਸੀ ਟੱਪਣਾ ਆਦਿ ਸ਼ਾਮਿਲ ਸਨ ਅਤੇ ਜੇਤੂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਖੇਡ ਮੇਲੇ ’ਚ ਸਰਜੀਤ ਸਿੰਘ, ਸੁਨੀਲ ਕੁਮਾਰ, ਗੁਰਦੀਪ ਸਿੰਘ, ਰੌਸ਼ਨ ਲਾਲ, ਤਰਸੇਮ ਕੁਮਾਰ, ਮਹਿੰਦਰ ਸਿੰਘ ਐੱਚ.ਟੀ, ਸੁਖਮਿੰਦਰ ਸਿੰਘ ਐੱਚ.ਟੀ., ਰੇਣੂ ਬਾਲਾ, ਬਲਜਿੰਦਰ ਸਿੰਘ ਮੈਂਬਰ ਬਲੌਰ ਸਿੰਘ, ਜੰਗੀਰ ਸਿੰਘ ਤੇ ਹੰਸ ਰਾਜ ਸੀਮਾ ਰਾਣੀ ਆਦਿ ਅਧਿਆਪਕ ਮੌਜੂਦ ਸਨ।


Comments Off on ਖੇਡਾਂ ’ਚੋ ਹੌਜ਼ ਖਾਸ ਸਕੂਲ ਦੇ ਬੱਚਿਆਂ ਨੇ ਬਾਜ਼ੀ ਮਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.