ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਖ਼ਤਮ ਹੋਣ ਕਿਨਾਰੇ ਪੁੱਜੀ ਜੰਗਲੀ ਮੱਝ

Posted On September - 7 - 2019

ਗੁਰਮੀਤ ਸਿੰਘ*

ਜੰਗਲੀ ਮੱਝਾਂ ਅੱਜਕੱਲ੍ਹ ਖ਼ਤਮ ਹੋਣ ਦੇ ਕੰਢੇ ’ਤੇ ਹਨ। ਜੰਗਲੀ ਮੱਝ ਨੂੰ ਹਿੰਦੀ ਵਿਚ ਜੰਗਲੀ ਭੈਂਸਾ ਤੇ ਅੰਗਰੇਜ਼ੀ ਵਿਚ The wild water buffalo ਕਿਹਾ ਜਾਂਦਾ ਹੈ। ਅੱਜ ਏਸ਼ੀਅਨ ਜੰਗਲੀ ਮੱਝਾਂ ਦੀ ਗਿਣਤੀ ਸੰਸਾਰ ਵਿਚ 4000 ਤੋਂ ਵੀ ਘੱਟ ਹੈ। ਇਕ ਸਦੀ ਪਹਿਲਾਂ ਤਕ ਦੱਖਣ-ਪੂਰਬੀ ਏਸ਼ੀਆ ਵਿਚ ਵੱਡੀ ਗਿਣਤੀ ਵਿਚ ਜੰਗਲੀ ਮੱਝਾਂ ਪਾਈਆਂ ਜਾਂਦੀਆਂ ਸਨ ਜੋ ਹੁਣ ਸਿਰਫ਼ ਭਾਰਤ, ਨੇਪਾਲ, ਬਰਮਾ ਅਤੇ ਥਾਈਲੈਂਡ ਵਿਚ ਹੀ ਪਾਈਆਂ ਜਾਂਦੀਆਂ ਹਨ। ਇਹ ਭਾਰਤ ਵਿਚ ਕਾਜ਼ੀਰੰਗਾ ਅਤੇ ਮਾਨਸ ਰਾਸ਼ਟਰੀ ਪਾਰਕਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਮੱਧ ਭਾਰਤ ਵਿਚ ਇਹ ਰਾਏਪੁਰ ਮੰਡਲ ਤੇ ਛੱਤੀਸਗੜ੍ਹ ਵਿਚ ਬਸਤਰ ਵਿਚ ਮਿਲਦੀਆਂ ਹਨ।
ਜੰਗਲੀ ਮੱਝਾਂ ਵਰਖਾ ਰੁੱਤ ਵਿਚ ਮੈਦਾਨਾਂ ਵਿਚ ਆਮ ਤੌਰ ’ਤੇ ਖੇਤਾਂ ਦੇ ਨੇੜੇ ਰਹਿੰਦੀਆਂ ਹਨ ਅਤੇ ਖੇਤਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਕਾਰਨ ਪਿੰਡ ਵਾਸੀ ਉਨ੍ਹਾਂ ਦਾ ਸ਼ਿਕਾਰ ਕਰਦੇ ਹਨ। ਜੰਗਲਾਂ ਦੀ ਕਟਾਈ ਕਾਰਨ ਜੰਗਲਾਂ ਵਿਚ ਇਨ੍ਹਾਂ ਦਾ ਵਾਸ ਘਟਦਾ ਜਾ ਰਿਹਾ ਹੈ। ਟੀਕ, ਸ਼ਾਲ ਅਤੇ ਸਫੈਦੇ ਵਰਗੇ ਰੁੱਖ ਜ਼ਿਆਦਾ ਲਗਾਏ ਜਾ ਰਹੇ ਹਨ ਜੋ ਸਾਡੀਆਂ ਸ਼ਹਿਰੀ ਜ਼ਰੂਰਤਾਂ ਨੂੰ ਤਾਂ ਪੂਰਾ ਕਰਦੇ ਹਨ, ਪਰ ਇਹ ਜੰਗਲੀ ਜੀਵਾਂ ਦਾ ਵਾਸ ਖ਼ਤਮ ਕਰ ਰਹੇ ਹਨ। ਇਨ੍ਹਾਂ ਵਿਚੋਂ ਕੁਝ ਰੁੱਖਾਂ ਦੇ ਪੱਤੇ ਡਿੱਗਣ ਕਰਕੇ ਰੁੱਖਾਂ ਥੱਲੇ ਖਾਣ ਲਈ ਘਾਹ ਤਕ ਨਹੀਂ ਉੱਗਦਾ ਜਿਸ ਦਾ ਨੁਕਸਾਨ ਜਾਨਵਰਾਂ ਨੂੰ ਹੁੰਦਾ ਹੈ।
ਜੰਗਲੀ ਮੱਝ ਇਕ ਬਹੁਤ ਵੱਡਾ ਜਾਨਵਰ ਹੈ। ਇਹ ਘਰੇਲੂ ਮੱਝ ਨਾਲੋਂ ਵੱਡੀ ਹੁੰਦੀ ਹੈ। ਇਨ੍ਹਾਂ ਦਾ ਭਾਰ ਆਮਤੌਰ ’ਤੇ 700 ਤੋਂ 1200 ਕਿਲੋਗ੍ਰਾਮ ਹੁੰਦਾ ਹੈ। ਨਰ ਆਮ ਤੌਰ ’ਤੇ ਮਾਦਾ ਤੋਂ ਵੱਡੇ ਹੁੰਦੇ ਹਨ। ਉਨ੍ਹਾਂ ਦੇ ਸਰੀਰ ਦੀ ਕੁੱਲ ਲੰਬਾਈ 240 ਤੋਂ 300 ਸੈਂਟੀਮੀਟਰ ਹੁੰਦੀ ਹੈ। ਇਹ ਲਗਪਗ 150 ਤੋਂ 190 ਸੈਂਟੀਮੀਟਰ ਦੀ ਉਚਾਈ ਤਕ ਵਧਦੇ ਹਨ। ਉਨ੍ਹਾਂ ਦੀ ਪੂਛ ਦੀ ਲੰਬਾਈ ਲਗਪਗ 60 ਤੋਂ 100 ਸੈਂਟੀਮੀਟਰ ਲੰਬੀ ਹੁੰਦੀ ਹੈ। ਨਰ ਤੇ ਮਾਦਾ ਦੋਵਾਂ ਦੇ ਸਿੰਗ ਹੁੰਦੇ ਹਨ। ਉਨ੍ਹਾਂ ਦੀ ਚਮੜੀ ਦਾ ਰੰਗ ਆਮ ਤੌਰ ’ਤੇ ਸੁਆਹ ਵਰਗਾ ਕਾਲਾ ਹੁੰਦਾ ਹੈ। ਇਹ ਘਰੇਲੂ ਮੱਝਾਂ ਨਾਲੋਂ ਭਾਰੀ ਹੁੰਦੀਆਂ ਹਨ। ਉਨ੍ਹਾਂ ਦਾ ਕੰਨ ਤੁਲਨਾਤਮਕ ਰੂਪ ਵਿਚ ਛੋਟਾ ਅਤੇ ਹੇਠਾਂ ਵੱਲ ਹੁੰਦਾ ਹੈ।

ਗੁਰਮੀਤ ਸਿੰਘ*

ਜੰਗਲੀ ਮੱਝ ਨੂੰ ਛੱਤੀਸਗੜ੍ਹ ਰਾਜ ਨੇ ਆਪਣਾ ਰਾਜ ਜੰਗਲੀ ਜੀਵ ਜਾਨਵਰ ਬਣਾਇਆ ਹੈ। ਜੰਗਲੀ ਮੱਝਾਂ ਵਿਚ ਨਰ ਆਮ ਤੌਰ ’ਤੇ ਵੱਖਰੇ ਝੁੰਡ ਬਣਾ ਕੇ ਰਹਿੰਦੇ ਹਨ। ਜੇਕਰ ਕਿਸੇ ਝੁੰਡ ਵਿਚੋਂ ਕੋਈ ਮੱਝ ਗਰਭ ਧਾਰਨ ਕਰਨਾ ਚਾਹੁੰਦੀ ਹੈ ਤਾਂ ਝੁੰਡ ਵਿਚੋਂ ਸਭ ਨਾਲੋਂ ਤਕੜਾ ਨਰ ਹੀ ਪ੍ਰਜਣਨ ਲਈ ਜਾਂਦਾ ਹੈ। ਆਮ ਤੌਰ ’ਤੇ ਬਰਸਾਤ ਦੇ ਦਿਨਾਂ ਵਿਚ ਮਾਦਾ ਕੱਟੂ ਨੂੰ ਜਨਮ ਦਿੰਦੀ ਹੈ। ਇਸਦੀ ਗਰਭ ਅਵਸਥਾ ਦੀ ਮਿਆਦ 10 ਤੋਂ 11 ਮਹੀਨੇ ਹੁੰਦੀ ਹੈ। ਨਰ ਦੀ ਜਿਣਸੀ ਪਰਿਪੱਕਤਾ ਦੀ ਉਮਰ 18 ਮਹੀਨੇ ਅਤੇ ਅਤੇ ਮਾਦਾ ਦੀ ਤਿੰਨ ਸਾਲ ਦੀ ਹੁੰਦੀ ਹੈ।
ਜੰਗਲੀ ਜੀਵਾਂ ਵਿਚ ਸਭ ਤੋਂ ਵੱਧ ਉਮਰ 25 ਸਾਲ ਦੀ ਮੰਨੀ ਜਾਂਦੀ ਹੈ, ਪਰ ਜੰਗਲੀ ਮੱਝ ਦੀ ਉਮਰ 25 ਸਾਲ ਜਾਂ ਇਸਤੋਂ ਵੀ ਤੋਂ ਵੱਧ ਹੁੰਦੀ ਹੈ। ਜੰਗਲ ਵਿਚ ਸ਼ੇਰ ਤੇ ਮਗਰਮੱਛ ਇਸਦੇ ਦੁਸ਼ਮਣ ਸਮਝੇ ਜਾਂਦੇ ਹਨ, ਪਰ ਇਨ੍ਹਾਂ ਤੋਂ ਵੀ ਵੱਡਾ ਦੁਸ਼ਮਣ ਇਨਸਾਨ ਹੈ। ਇਹ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ ਜਿਨ੍ਹਾਂ ਕਾਰਨ ਲੋਕ ਇਨ੍ਹਾਂ ਨੂੰ ਮਾਰ ਕੇ ਮੀਟ ਖਾ ਜਾਂਦੇ ਹਨ। ਜੰਗਲੀ ਮੱਝਾਂ ਦਾ ਘਰੇਲੂ ਮੱਝਾਂ ਨਾਲ ਪ੍ਰਜਣਨ ਕਰਨ ’ਤੇ ਜੰਗਲੀ ਮੱਝਾਂ ਦੀ ਨਸਲ ’ਤੇ ਭੈੜਾ ਅਸਰ ਪੈ ਰਿਹਾ ਹੈ। ਖੇਤੀਬਾੜੀ ਅਤੇ ਪਣ ਬਿਜਲੀ ਵਿਕਾਸ ਕਾਰਨ ਜੰਗਲੀ ਮੱਝਾਂ ਦਾ ਖੇਤਰ ਘਟਦਾ ਜਾ ਰਿਹਾ ਹੈ। ਘਰੇਲੂ ਪਸ਼ੂਆਂ ਵੱਲੋਂ ਸੰਚਾਰਿਤ ਬਿਮਾਰੀਆਂ ਜਿਵੇਂ ਕਿ ਮੂੰਹ ਖੁਰ ਦੀ ਬਿਮਾਰੀ ਇਨ੍ਹਾਂ ਦੀ ਨਸਲ ’ਤੇ ਭੈੜਾ ਅਸਰ ਪਾ ਰਹੀ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ (ਆਈ.ਯੂ.ਸੀ.ਐੱਨ.) ਵੱਲੋਂ ਜੰਗਲੀ ਮੱਝ ਨੂੰ ਘੱਟ ਮਿਲਣ ਵਾਲੀ ਜਿਣਸ ਐਲਾਨਿਆ ਗਿਆ ਹੈ। ਭਾਰਤ ਸਰਕਾਰ ਨੇ ਤਾਂ ਜੰਗਲੀ ਮੱਝ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ,1972 ਵਿਚ ਐਕਟ ਦੀ ਸੂਚੀ ਇਕ ਵਿਚ ਦਰਜ ਕਰ ਲਿਆ ਹੈ। ਇਸਨੂੰ ਮਾਰਨ ਵਾਲੇ ਨੂੰ ਘੱਟ ਤੋਂ ਘੱਟ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ ਜਿਸਨੂੰ ਸੱਤ ਸਾਲ ਤਕ ਵਧਾਇਆ ਜਾ ਸਕਦਾ ਹੈ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910


Comments Off on ਖ਼ਤਮ ਹੋਣ ਕਿਨਾਰੇ ਪੁੱਜੀ ਜੰਗਲੀ ਮੱਝ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.