ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕ੍ਰਿਕਟ: ਅੰਡਰ-17 ਵਿਚ ਮੁਹਾਲੀ ਜ਼ੋਨ ਜੇਤੂ

Posted On September - 11 - 2019

ਕ੍ਰਿਕਟ ਦੀਆਂ ਜ਼ਿਲ੍ਹਾ ਪੱਧਰੀ ਜੇਤੂ ਟੀਮਾਂ ਸਕੂਲ ਪ੍ਰਬੰਧਕਾਂ ਨਾਲ। ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 10 ਸਤੰਬਰ
ਸਕੂਲ ਖੇਡਾਂ ਦਾ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਅੱਜ ਇੱਥੋਂ ਦੇ ਫੇਜ਼ ਤਿੰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਡਾ. ਗਿੰਨੀ ਦੁੱਗਲ ਨੇ ਕੀਤਾ।
ਸਕੂਲ ਦੇ ਪੀਟੀਆਈ ਅਤੇ ਮੁਹਾਲੀ ਜ਼ੋਨ ਦੀਆਂ ਖੇਡਾਂ ਦੇ ਜਥੇਬੰਦਿਕ ਸਕੱਤਰ ਹਰਬੰਸ ਸਿੰਘ, ਡੀਪੀਈ ਹਰਪ੍ਰੀਤ ਸਿੰਘ ਅਤੇ ਕ੍ਰਿਸ਼ਨ ਮਹਿਤਾ ਦੀ ਦੇਖ-ਰੇਖ ਹੇਠ ਹੋਏ ਲੜਕਿਆਂ ਦੇ ਅੰਡਰ 14 ਮੁਕਾਬਲੇ ਵਿੱਚ ਸੋਹਾਣਾ ਜ਼ੋਨ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੁਹਾਲੀ ਜ਼ੋਨ ਨੂੰ ਹਰਾਇਆ। ਲੜਕਿਆਂ ਦੇ ਅੰਡਰ 17 ਵਰਗ ਵਿੱਚ ਵੀ ਫ਼ਾਈਨਲ ਮੁਕਾਬਲਾ ਮੁਹਾਲੀ ਅਤੇ ਸੋਹਾਣਾ ਜ਼ੋਨ ਵਿਚਕਾਰ ਹੋਇਆ। ਮੁਹਾਲੀ ਜ਼ੋਨ ਨੇ ਸੋਹਾਣਾ ਨੂੰ ਹਰਾਇਆ। ਪੀਟੀਆਈ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜੇਤੂ ਰਹੀਆਂ ਟੀਮਾਂ ਪੰਜਾਬ ਸਕੂਲ ਖੇਡਾਂ ਵਿੱਚ ਮੁਹਾਲੀ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੀਆਂ।


Comments Off on ਕ੍ਰਿਕਟ: ਅੰਡਰ-17 ਵਿਚ ਮੁਹਾਲੀ ਜ਼ੋਨ ਜੇਤੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.