ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕੋਲਿਆਂਵਾਲੀ ਕਾਂਡ: ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

Posted On September - 13 - 2019

ਨਿੱਜੀ ਪੱਤਰ ਪ੍ਰੇਰਕ
ਮਲੋਟ, 12 ਸਤੰਬਰ
ਪਿੰਡ ਪੱਕੀ ਵਿੱਚ ਮੇਲਾ ਦੇਖਣ ਗਿਆ ਇੱਕ ਕੋਲਿਆਂਵਾਲੀ ਦਾ ਵਸਨੀਕ ਪ੍ਰਕਾਸ਼ ਸਿੰਘ ਨਾਮੀ 17 ਸਾਲਾ ਦਾ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਕਥਿਤ ਰੇਲਵੇ ਦੀ ਹਦੂਦ ਵਿੱਚੋਂ ਮਿਲਿਆ, ਜਿਸ ਨੂੰ ਪਿੰਡ ਦੇ ਲੋਕ ਮੁੱਢਲੇ ਉਪਚਾਰ ਲਈ ਪਿੰਡ ਲੈ ਆਏ, ਜਿਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕਬਰਵਾਲਾ ਪੁਲੀਸ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਇਹ ਕਹਿ ਕੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਜਿਥੋਂ ਜ਼ਖਮੀ ਨੌਜਵਾਨ ਮਿਲਿਆ ਹੈ, ਉਹ ਥਾਂ ਰੇਲਵੇ ਦੇ ਅਧੀਨ ਹੈ, ਇਸ ਲਈ ਉਹ ਕਾਰਵਾਈ ਨਹੀ ਕਰ ਸਕਦੇ। ਇਸ ਉਪਰੰਤ ਮ੍ਰਿਤਕ ਪ੍ਰਕਾਸ਼ ਸਿੰਘ ਦੇ ਵਾਰਸਾਂ ਨੇ ਰੇਲਵੇ ਪੁਲੀਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸਬੰਧੀ ਕਾਰਵਾਈ ਥਾਣਾ ਕਬਰਵਾਲਾ ਪੁਲੀਸ ਨੇ ਹੀ ਕਰਨੀ ਹੈ। ਪਰਿਵਾਰ ਨੇ ਲਾਸ਼ ਨੂੰ ਦੋਸ਼ੀਆਂ ’ਤੇ ਕਾਰਵਾਈ ਨਾ ਹੋਣ ਤੱਕ ਸੰਸਕਾਰ ਨਾ ਕਰਨ ਦੀ ਗੱਲ ਕਹੀ ਅਤੇ ਮਲੋਟ ਤੋਂ ਅਬੋਹਰ ਰੋਡ ’ਤੇ ਧਰਨਾ ਲਾ ਦਿੱਤਾ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕੇਸ ਦਰਜ ਕਰਨ ਦਾ ਭਰੋਸਾ ਦਿਵਾਇਆ। ਇਸ ਮਗਰੋਂ ਕਬਰਵਾਲਾ ਪੁਲੀਸ ਨੇ ਮ੍ਰਿਤਕ ਦੇ ਮਾਮੇ ਦੇ ਮੁੰਡਿਆਂ ਕਰਨਪ੍ਰੀਤ ਅਤੇ ਜਸ਼ਨ ਦੇ ਬਿਆਨਾਂ ’ਤੇ ਇੱਕ ਔਰਤ ਅਤੇ 5 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।


Comments Off on ਕੋਲਿਆਂਵਾਲੀ ਕਾਂਡ: ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.