ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕੈਲਾਸ਼-ਮਾਨਸਰੋਵਰ ਯਾਤਰਾ ਸਮਾਪਤ

Posted On September - 9 - 2019

ਪਿਥੌਰਾਗੜ੍ਹ, 8 ਸਤੰਬਰ
ਸਾਲਾਨਾ ਕੈਲਾਸ਼-ਮਾਨਸਰੋਵਰ ਯਾਤਰਾ ਅੱਜ ਮੁਕੰਮਲ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ 41 ਸ਼ਰਧਾਲੂਆਂ ਦਾ ਜਥਾ ਉੱਤਰਾਖੰਡ ’ਚ ਲਿਪੂਲੇਖ ਦੱਰੇ ਰਾਹੀਂ ਤਿੱਬਤ ਤੋਂ ਸਵੇਰੇ ਸਾਢੇ ਸੱਤ ਵਜੇ ਭਾਰਤ ਪਰਤ ਆਇਆ। ਪਿਥੌਰਾਗੜ੍ਹ ਕੈਂਪ ’ਚ ਇੰਚਾਰਜ ਦਿਨੇਸ਼ ਗੁਰੂਰਾਨੀ ਨੇ ਦੱਸਿਆ ਕਿ ਜਥਾ ਸਵੇਰੇ ਬੂੰਦੀ ਪਰਤ ਆਇਆ ਜਿਥੋਂ ਉਨ੍ਹਾਂ ਨੂੰ ਪਿਥੌਰਾਗੜ੍ਹ ਲਿਆਂਦਾ ਜਾਵੇਗਾ। ਇਸ ਸਾਲ ਲਿਪੂਲੇਖ ਰਸਤੇ ਰਾਹੀਂ ਕੈਲਾਸ਼-ਮਾਨਸਰੋਵਰ ਦੇ ਦਰਸ਼ਨਾਂ ਲਈ 949 ਸ਼ਰਧਾਲੂ ਗਏ ਸਨ। ਇਨ੍ਹਾਂ ’ਚੋਂ ਨਿੱਜੀ ਕਾਰਨਾਂ ਕਰਕੇ 23 ਸ਼ਰਧਾਲੂਆਂ ਨੂੰ ਰਾਹ ’ਚੋਂ ਹੀ ਪਰਤਣਾ ਪਿਆ। ਇਕ ਸ਼ਰਧਾਲੂ ਦੀ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੈਲਾਸ਼ ਮਾਨਸਰੋਵਰ ਯਾਤਰਾ 8 ਜੂਨ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਸੀ। -ਪੀਟੀਆਈ

 


Comments Off on ਕੈਲਾਸ਼-ਮਾਨਸਰੋਵਰ ਯਾਤਰਾ ਸਮਾਪਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.