ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਕੈਨੇਡਾ ਵਿੱਚ ਸੰਸਦੀ ਚੋਣਾਂ ਦਾ ਐਲਾਨ

Posted On September - 12 - 2019

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 11 ਸਤੰਬਰ
ਕੈਨੇਡਾ ਦੀ 338 ਮੈਂਬਰੀ ਸੰਸਦ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਅਤੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ। ਚੋਣਾਂ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਹੋ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਿਫ਼ਾਰਸ਼ ’ਤੇ ਗਵਰਨਰ ਜਨਰਲ ਵੱਲੋਂ ਚੋਣ ਪ੍ਰਕਿਰਿਆ ਨੂੰ ਹਰੀ ਝੰਡੀ ਦੇਣ ਵਾਲੇ ਪੱਤਰ ’ਤੇ ਦਸਤਖ਼ਤ ਕੀਤੇ ਜਾਣਗੇ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਉਸੇ ਦਿਨ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਰਸਮੀ ਪੱਤਰ ਜਾਰੀ ਹੋਣ ਦੇ ਨਾਲ ਪਾਰਟੀਆਂ ਵੱਲੋਂ ਚੋਣ ਮੁਹਿੰਮ ਸ਼ੁਰੂ ਹੋ ਜਾਵੇਗੀ। ਨੋਟੀਫਿਕੇਸ਼ਨ ਤੋਂ ਬਾਅਦ ਸਰਕਾਰ ਕੋਲ ਨੀਤੀਗਤ ਫ਼ੈਸਲੇ ਲੈਣ ਦਾ ਅਧਿਕਾਰ ਨਹੀਂ ਰਹੇਗਾ। ਕੈਨੇਡੀਅਨ ਸੰਸਦ ਦੇ 338 ਮੈਂਬਰੀ ਹਾਊਸ ’ਚ ਇਸ ਵੇਲੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਦੇ 184 ਮੈਂਬਰ ਹਨ। ਮੁੱਖ ਵਿਰੋਧੀ ਪਾਰਟੀ ਤੇ 2015 ਤੱਕ ਕਈ ਸਾਲ ਸੱਤਾ ’ਚ ਰਹੀ ਕੰਜ਼ਰਵੇਟਿਵ (ਟੋਰੀ) ਪਾਰਟੀ ਦੇ 99, ਜਗਮੀਤ ਸਿੰਘ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ 39, ਬਲਾਕ ਕਿਊਬਕਵਾ ਦੇ 10 ਅਤੇ ਗਰੀਨ ਪਾਰਟੀ ਦੇ 2 ਮੈਂਬਰ ਹਨ। ਟੋਰੀ ਪਾਰਟੀ ਤੋਂ ਵੱਖ ਹੋਏ ਮੈਕਸਿਮ ਬਰਨੀ ਵੱਲੋਂ ਪੀਪਲ ਪਾਰਟੀ ਆਫ ਕੈਨੇਡਾ ਬਣਾ ਕੇ ਪਹਿਲੀ ਵਾਰ ਕਿਸਮਤ ਅਜ਼ਮਾਈ ਜਾ ਰਹੀ ਹੈ।
ਤਾਜ਼ਾ ਚੋਣ ਸਰਵੇਖਣਾਂ ਮੁਤਾਬਕ ਸੱਤਾਧਾਰੀ ਲਿਬਰਲ ਨੂੰ 39 ਫ਼ੀਸਦੀ ਲੋਕਾਂ ਦੇ ਸਮਰਥਨ ਨਾਲ ਸਭ ਤੋਂ ਅੱਗੇ ਦਿਖਾਇਆ ਗਿਆ ਹੈ ਜਦੋਂਕਿ ਇਮੀਗ੍ਰੇਸ਼ਨ ਦੀਆਂ ਖੁੱਲ੍ਹਾਂ ’ਤੇ ਰੋਕ ਲਾਉਣ ਦੇ ਵਾਅਦੇ ਵਾਲੀ ਟੋਰੀ ਪਾਰਟੀ ਨੂੰ 32 ਫ਼ੀਸਦੀ, ਐਨਡੀਪੀ ਤੇ ਗਰੀਨ ਪਾਰਟੀ ਨੂੰ ਦਸ-ਦਸ ਫ਼ੀਸਦੀ ਦਾ ਸਮਰਥਨ ਦਿੱਤਾ ਗਿਆ ਹੈ। ਪਰ ਵੋਟਰ ਇਨ੍ਹਾਂ ਸਰਵੇਖਣਾਂ ’ਤੇ ਇਤਬਾਰ ਨਹੀਂ, ਕਿਉਂਕਿ 2015 ਵਾਲੀ ਚੋਣ ’ਚ ਲਿਬਰਲ ਪਾਰਟੀ ਨੂੰ ਤੀਜੇ ਨੰਬਰ ਉੱਤੇ ਦਿਖਾਇਆ ਗਿਆ ਸੀ, ਪਰ ਚੋਣਾਂ ’ਚ ਉਹ ਬਹੁਮਤ ਲੈ ਗਈ ਸੀ।

ਬਰਤਾਨੀਆ ’ਚ ਪੜ੍ਹਾਈ ਮਗਰੋਂ ਵਰਕ ਵੀਜ਼ਾ ਮੁੜ ਆਰੰਭ
ਲੰਡਨ: ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਪੁਰਾਣੀ ਮੰਗ ਦਾ ਹੱਲ ਕਰਨ ਦੇ ਯਤਨਾਂ ਤਹਿਤ ਉੱਥੋਂ ਦੀ ਸਰਕਾਰ ਨੇ ਅੱਜ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਦੋ ਸਾਲਾਂ ਦਾ ਵਰਕ ਵੀਜ਼ਾ (ਕੰਮ ਕਰਨ ਦੀ ਖੁੱਲ੍ਹ) ਜਾਰੀ ਕਰਨ ਦਾ ਐਲਾਨ ਕੀਤਾ ਹੈ। ਨਵੀਂ ਗਰੈਜੂਏਟ ਯੋਜਨਾ ਅਗਲੇ ਸਾਲ ਸ਼ੁਰੂ ਹੋਵੇਗੀ ਤੇ ਇਹ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਕੋਲ ਵਿਦਿਆਰਥੀ ਵਜੋਂ ਬਰਤਾਨੀਆ ਦਾ ਜਾਇਜ਼ ਆਵਾਸ ਪਰਮਿਟ ਹੈ ਤੇ ਜਿਨ੍ਹਾਂ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਬਰਤਾਨੀਆ ਦੀ ਕਿਸੇ ਉੱਚ ਸਿੱਖਿਆ ਸੰਸਥਾ ਤੋਂ ਗਰੈਜੂਏਟ ਪੱਧਰ ਦੀ ਜਾਂ ਇਸ ਤੋਂ ਉੱਚੇ ਪੱਧਰ ਦੀ ਪੜ੍ਹਾਈ ਸਫ਼ਲਤਾ ਨਾਲ ਮੁਕੰਮਲ ਕੀਤੀ ਹੈ। ਵੀਜ਼ਾ ਤਹਿਤ ਯੋਗ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲਾਂ ਲਈ ਕੰਮ ਕਰਨ ਜਾਂ ਆਪਣੇ ਪਸੰਦ ਦੇ ਕਿਸੇ ਕਰੀਅਰ ਦੀ ਭਾਲ ਕਰਨ ਦੀ ਮਨਜ਼ੂਰੀ ਹੋਵੇਗੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਬਾਰੇ ਨੀਤੀ ਦੀ ਫੇਰ ਤੋਂ ਪ੍ਰਭਾਵੀ ਸ਼ੁਰੂਆਤ ਕਰਨ ਤੋਂ ਬਾਅਦ ਕਿਹਾ ਕਿ ਬਦਲਾਅ ਨਾਲ ਵਿਦਿਆਰਥੀਆਂ ਨੂੰ ਬਰਤਾਨੀਆ ਵਿਚ ਕਰੀਅਰ ਸ਼ੁਰੂ ਕਰਨ ਲਈ ‘ਆਪਣੀ ਸਮਰੱਥਾ ਨੂੰ ਖੰਗਾਲਣ’ ਦਾ ਮੌਕਾ ਮਿਲੇਗਾ। ਜੌਹਨਸਨ ਦੀ ਕੈਬਨਿਟ ਵਿਚ ਸੀਨੀਅਰ ਮੈਂਬਰ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ‘ਨਵੀਂ ਗਰੈਜੂਏਟ ਯੋਜਨਾ ਦਾ ਮਤਲਬ ਹੈ ਕਿ ਸਮਰੱਥ ਕੌਮਾਂਤਰੀ ਵਿਦਿਆਰਥੀ ਬਰਤਾਨੀਆ ਵਿਚ ਪੜ੍ਹ ਸਕਣਗੇ ਤੇ ਸਫ਼ਲ ਕਰੀਅਰ ਬਣਾਉਣ ਦੌਰਾਨ ਉਨ੍ਹਾਂ ਨੂੰ ਠੋਸ ਤਜਰਬਾ ਹਾਸਲ ਹੋਵੇਗਾ।’ ਉਨ੍ਹਾਂ ਕਿਹਾ ਕਿ ਇਹ ਬਰਤਾਨੀਆ ਦੀ ਆਲਮੀ ਪਹੁੰਚ ਨੂੰ ਦਰਸਾਉਂਦਾ ਹੈ ਤੇ ਯਕੀਨੀ ਬਣਾਉਂਦਾ ਹੈ ਕਿ ਉਹ ਬਿਹਤਰੀਨ ਤੇ ਗੁਣੀ ਵਿਦਿਆਰਥੀਆਂ ਨੂੰ ਇੱਥੇ ਲਿਆ ਸਕਣ। ਜ਼ਿਕਰਯੋਗ ਹੈ ਕਿ ਬਰਤਾਨੀਆ ਨੇ 2012 ਵਿਚ ਪੜ੍ਹਾਈ ਮਗਰੋਂ ਮਿਲਣ ਵਾਲਾ ਦੋ ਸਾਲ ਦਾ ਵਰਕ ਵੀਜ਼ਾ ਬੰਦ ਕਰ ਦਿੱਤਾ ਸੀ ਤੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਸੀ। -ਪੀਟੀਆਈ


Comments Off on ਕੈਨੇਡਾ ਵਿੱਚ ਸੰਸਦੀ ਚੋਣਾਂ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.