‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਕੈਂਸਰ ਦੇ ਇਲਾਜ ਦੀ ਨਵੀਂ ਵਿਧੀ ਲੱਭੀ

Posted On September - 12 - 2019

ਨਿਊਯਾਰਕ: ਕੈਂਸਰ ਦੇ ਮਰੀਜ਼ਾਂ ਲਈ ਆਸ ਦੀ ਨਵੀਂ ਕਿਰਨ ਜਗਾਉਂਦਿਆਂ ਖੋਜਕਾਰਾਂ ਨੇ ਇਕ ਅਜਿਹੀ ਵਿਧੀ ਲੱਭੀ ਹੈ, ਜਿਸ ਨਾਲ ਕੈਂਸਰ ਸੈੱਲ ਕਾਫੀ ਹੱਦ ਤਕ ਖੁਦ ਹੀ ਆਪਣੇ ਆਪ ਨੂੰ ਖ਼ਤਮ ਕਰ ਲੈਣਗੇ। ਖੋਜਕਾਰਾਂ ਦੀ ਟੀਮ ਨੇ ਇਕ ਨਵੇਂ ਤਰੀਕੇ ਦਾ ਪਤਾ ਲਾਇਆ ਹੈ, ਜੋ ‘ਐੱਮਵਾਈਸੀ’ ਨਾਮੀ ਜੀਨ ਨਾਲ ਮਿਲ ਕੇ ਕੰਮ ਕਰਦਾ ਹੋਇਆ ਆਮ ਸੈੱਲਾਂ ਦੇ ਵਾਧੇ ਨੂੰ ਕਾਬੂ ਕਰਦਾ ਹੈ। ਪਰ ਜਦੋਂ ਇਹ ਜੀਨ ਕੈਂਸਰ ’ਚ ਤਬਦੀਲ ਹੁੰਦਾ ਹੈ ਜਾਂ ਇਸ ਦਾ ਵਿਸਤਾਰ ਹੁੰਦਾ ਹੈ ਤਾਂ ਇਹ ਅਜਿਹੀ ਪ੍ਰਤੀਕਿਰਿਆ ਹੁੰਦੀ ਹੈ, ਜਿਸ ਕਾਰਨ ਸੈੱਲਾਂ ਦਾ ਬੇਰੋਕ ਵਾਧਾ ਹੁੰਦਾ ਹੈ ਤੇ ਰਸੌਲੀ ਤੇਜ਼ੀ ਨਾਲ ਵਧਣ ਲੱਗਦੀ ਹੈ। ਕੈਂਸਰ ਦੀ ਨਵੀਂ ਇਲਾਜ ਵਿਧੀ ਵਿਚ ਏਟੀਐੱਫ4 ਨਾਮੀ ਪ੍ਰੋਟੀਨ ਸ਼ਾਮਲ ਹੈ ਅਤੇ ਜਦੋਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਕੈਂਸਰ ਸੈੱਲਾਂ ’ਚ ਵੱਡੀ ਮਾਤਰਾ ’ਚ ਪ੍ਰੋਟੀਨ ਪੈਦਾ ਕਰਵਾ ਸਕਦਾ ਹੈ ਅਤੇ ਇਸ ਤਰ੍ਹਾਂ ਸੈੱਲ ਮਰ ਜਾਂਦੇ ਹਨ।
‘ਨੇਚਰ ਸੈੱਲ ਬਾਇਓਲਾਜੀ’ ਨਾਮੀ ਰਸਾਲੇ ਵਿਚ ਛਪੇ ਅਧਿਐਨ ਅਨੁਸਾਰ ਇਸ ਸਬੰਧੀ ਚੂਹਿਆਂ ’ਤੇ ਸਫਲ ਤਜਰਬੇ ਕੀਤੇ ਗਏ ਹਨ, ਜਿਸ ਤੋਂ ਕੈਂਸਰ ਦੇ ਇਲਾਜ ਦੀ ਨਵੀਂ ਵਿਧੀ ਦਾ ਪਤਾ ਲੱਗਿਆ ਹੈ ਤੇ ਨਵੀਂ ਉਮੀਦ ਜਾਗੀ ਹੈ। ਇਸ ਵਿਧੀ ਰਾਹੀਂ ਏਟੀਐੱਫ4 ਦੇ ਸੰਸਲੇਸ਼ਣ ਨੂੰ ਰੋਕਿਆ ਜਾ ਸਕਦਾ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਕੌਨਸਟੈਨਟਿਨੋ ਕੁਈਮਨਿਸ ਦਾ ਕਹਿਣਾ ਹੈ, ‘‘ਅਸੀਂ ਜੋ ਸਿੱਖਿਆ, ਉਹ ਇਹ ਹੈ ਕਿ ਸਾਨੂੰ ਰਸੌਲੀ ਦਾ ਵਾਧਾ ਰੋਕਣ ਲਈ ਹੋਰ ਅਗਾਂਹ ਜਾਣ ਦੀ ਲੋੜ ਹੈ, ਤਾਂ ਕਿ ਕੈਂਸਰ ਸੈੱਲ ਆਸਾਨੀ ਨਾਲ ਬਚ ਨਾ ਸਕਣ।’’
ਸਾਇੰਸਦਾਨਾਂ ਅਨੁਸਾਰ ਇਸ ਲੱਭਤ ਤੋਂ ਇਹੋ ਪਤਾ ਲੱਗਦਾ ਹੈ ਕਿ ਕੈਂਸਰ ਸੈੱਲ ਖ਼ਤਮ ਕਰਨ ਲਈ ਬਦਲਵੀਂ ਪਹੁੰਚ ਇਹੋ ਹੈ ਕਿ ਏਟੀਐੱਫ4 ਨੂੰ ਨਿਸ਼ਾਨਾ ਬਣਾਇਆ ਜਾਵੇ, ਕਿਉਂਕਿ ਇਥੇ ਬਚ-ਖੁਚ ਬਹੁਤ ਘੱਟ ਹੁੰਦੀ ਹੈ, ਜਿਸ ਸਦਕਾ ਕੈਂਸਰ ਕਾਇਮ ਰਹਿਣ ਦੇ ਆਸਾਰ ਬਹੁਤ ਘੱਟ ਹੁੰਦੇ ਹਨ। ਖੋਜ ਅਨੁਸਾਰ ਏਟੀਐੱਫ4, ਜੀਨ ਐੱਮਵਾਈਸੀ ਦੀਆਂ ਵਾਧੇ ਦੀਆਂ ਲੋੜਾਂ ਨੂੰ ਚਾਲੂ ਕਰ ਦਿੰਦਾ ਹੈ ਤੇ ਨਾਲ ਹੀ ਇਹ ਉਸ ਦਰ ਉਤੇ ਵੀ ਕਾਬੂ ਰੱਖਦਾ ਹੈ, ਜਿਸ ਤਹਿਤ ਸੈੱਲਾਂ ਵੱਲੋਂ ਇਕ ਖ਼ਾਸ ਪ੍ਰੋਟੀਨ 4ਈ-ਬੀਪੀ ਬਣਾਇਆ ਜਾਂਦਾ ਹੈ। ਖੋਜਕਾਰਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਵਿਧੀ ਨੂੰ ਇਨਸਾਨਾਂ ਲਈ ਵੀ ਕਾਰਗਰ ਸਾਬਤ ਹੋਵੇਗੀ। -ਆਈਏਐੱਨਐਸ


Comments Off on ਕੈਂਸਰ ਦੇ ਇਲਾਜ ਦੀ ਨਵੀਂ ਵਿਧੀ ਲੱਭੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.