‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਕੁਮਾਰੀ ਸ਼ੈਲਜਾ ਨੂੰ ਸੌਂਪੀ ਹਰਿਆਣਾ ਕਾਂਗਰਸ ਦੀ ਕਮਾਨ

Posted On September - 5 - 2019

ਕਾਂਗਰਸੀ ਵਰਕਰ ਕੁਮਾਰੀ ਸ਼ੈਲਜਾ ਨੂੰ ਵਧਾਈ ਦਿੰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 4 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਹਾਈ ਕਮਾਨ ਨੇ ਸੂਬਾਈ ਜਥੇਬੰਦਕ ਢਾਂਚੇ ਬਾਰੇ ਅਹਿਮ ਫ਼ੈਸਲਾ ਲੈਂਦਿਆਂ ਕੁਮਾਰੀ ਸ਼ੈਲਜਾ ਨੂੰ ਸੂੁਬਾ ਇਕਾਈ ਦਾ ਪ੍ਰਧਾਨ ਥਾਪ ਦਿੱਤਾ ਹੈ। ਸ਼ੈਲਜਾ, ਅਸ਼ੋਕ ਤੰਵਰ ਦੀ ਥਾਂ ਲੈਣਗੇ। ਤੰਵਰ ਨੂੰ ਹਟਾਉਣ ਦੀ ਮੰਗ ’ਤੇ ਬਗਾਵਤੀ ਰੁਖ਼ ਅਖ਼ਤਿਆਰ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਆਗੂ ਤੇ ਚੋਣ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਸੂਬਾਈ ਸੰਗਠਨ ਵਿਚ ਸਮਾਜਿਕ ਸਮੀਕਰਨਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸ ਫ਼ੈਸਲੇ ਬਾਰੇ ਪਾਰਟੀ ਦੇ ਹਰਿਆਣਾ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਇਹ ਦੋਵੇਂ ਆਗੂ ਸੂਬੇ ਦੇ ਹੋਰਾਂ ਆਗੂਆਂ ਨਾਲ ਮਿਲ ਕੇ ਭਾਜਪਾ ਸਰਕਾਰ ਨੂੰ ਹਟਾਉਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਪ੍ਰਧਾਨ ਰਹੇ ਅਸ਼ੋਕ ਤੰਵਰ ਤੇ ਵਿਧਾਇਕ ਦਲ ਦੀ ਆਗੂ ਰਹੀ ਕਿਰਨ ਚੌਧਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਰੇ ਆਗੂ ਬਣਦੀ ਭੂਮਿਕਾ ਅਦਾ ਕਰਨਗੇ। ਸੋਨੀਆ ਗਾਂਧੀ ਦੀ ਕਰੀਬੀ ਸ਼ੈਲਜਾ ਹਰਿਆਣਾ ਕਾਂਗਰਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਮਹਿਲਾ ਹੈ। ਸ਼ੈਲਜਾ ਨੂੰ ਪ੍ਰਧਾਨ ਥਾਪ ਕੇ ਕਾਂਗਰਸ ਹਾਈ ਕਮਾਨ ਨੇ ਅਨੁਸੂਚਿਤ ਜਾਤ ਨਾਲ ਸਬੰਧਤ ਚਿਹਰੇ ’ਤੇ ਭਰੋਸਾ ਜਤਾਇਆ ਹੈ। ਗੁੱਟਬਾਜ਼ੀ ਨਾਲ ਜੂਝ ਰਹੀ ਕਾਂਗਰਸ ਵਿਚ ਸ਼ੈਲਜਾ ਨੂੰ ਹੋਰ ਆਗੂਆਂ ਦੇ ਮੁਕਾਬਲੇ ਸੂਬਾਈ ਆਗੂ ਜ਼ਿਆਦਾ ਮੰਨਦੇ ਵੀ ਹਨ। ਉਹ ਯੂਪੀਏ ਸਰਕਾਰ ਵਿਚ ਮੰਤਰੀ ਤੋਂ ਇਲਾਵਾ ਅੰਬਾਲਾ ਤੇ ਸਿਰਸਾ ਦੋਵਾਂ ਥਾਵਾਂ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਹੁਣ ਰਾਜ ਸਭਾ ਦੀ ਮੈਂਬਰ ਹੈ। ਹੁੱਡਾ ਨੂੰ ਚੋਣ ਪ੍ਰਬੰਧਕ ਕਮੇਟੀ ਦੀ ਕਮਾਨ ਸੌਂਪ ਕੇ ਹਾਈ ਕਮਾਨ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਕਿਰਨ ਚੌਧਰੀ ਤੇ ਹੁੱਡਾ ਸੂਬੇ ਵਿਚ ਸਿਆਸੀ ਤੌਰ ’ਤੇ ਤਾਕਤਵਰ ਮੰਨੇ ਜਾਣ ਵਾਲੇ ਜਾਟ ਭਾਈਚਾਰੇ ਵਿਚੋਂ ਹਨ। ਹੁੱਡਾ ਦਾ ਆਧਾਰ ਵੀ ਸੂਬੇ ਵਿਚ ਕਾਫ਼ੀ ਹੈ। ਤੰਵਰ ਵੀ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ ਤੇ ਅਹੁਦੇ ’ਤੇ ਪੰਜ ਸਾਲ ਤੋਂ ਵੱਧ ਸਮਾਂ ਬਣੇ ਰਹੇ। ਜ਼ਿਕਰਯੋਗ ਹੈ ਕਿ ਹੁੱਡਾ ਨੇ ਹਾਲ ਹੀ ਵਿਚ ਆਪਣੇ ਹਮਾਇਤੀਆਂ ਨਾਲ ਮੀਟਿੰਗ ਕੀਤੀ ਸੀ ਤੇ ਬਾਗੀ ਰੁਖ਼ ਅਖ਼ਤਿਆਰ ਕਰਨ ਦਾ ਸੰਕੇਤ ਦਿੱਤਾ ਸੀ। ਉਹ ਸੋਨੀਆ ਗਾਂਧੀ ਦੇ ਸੰਪਰਕ ਵਿਚ ਵੀ ਸਨ।


Comments Off on ਕੁਮਾਰੀ ਸ਼ੈਲਜਾ ਨੂੰ ਸੌਂਪੀ ਹਰਿਆਣਾ ਕਾਂਗਰਸ ਦੀ ਕਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.