ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕੁਦਰਤੀ ਵਿਧੀ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੈਂਪ

Posted On September - 10 - 2019

ਗੋਬਿੰਦ ਸਦਨ ਵਿੱਚ ਲੱਗੇ ਕੈਂਪ ਦਾ ਦ੍ਰਿਸ਼।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਬਾਬਾ ਵਿਰਸਾ ਸਿੰਘ ਵੱਲੋਂ ਮਹਿਰੌਲੀ ਵਿੱਚ ਸਥਾਪਿਤ ਗੋਬਿੰਦ ਸਦਨ ਵਿੱਚ ਕੁਦਰਤੀ ਵਿਧੀ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੈਂਪ ਲਾਇਆ ਗਿਆ ਤੇ ਬਿਨ੍ਹਾਂ ਰਸਾਇਣਾਂ ਦੇ ਆਯੁਰਵੈਦਿਕ ਵਿਧੀ ਨਾਲ ਤਿਆਰ ਦਵਾਈਆਂ ਲੋੜਵੰਦਾਂ ਨੂੰ ਦਿੱਤੀਆਂ ਗਈਆਂ। ਬਰੇਟਾ ਤੋਂ ਆਏ ਬਲਬੀਰ ਸਿੰਘ ਨੇ ਕੈਂਪ ਦਾ ਸੰਚਾਲਨ ਕੀਤਾ। ਮੁਕੇਰੀਆਂ ਦੇ ਰਹਿਣ ਵਾਲੇ ਸਿਵਲ ਇੰਜਨੀਅਰ ਨੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਆਧੁਨਿਕ ਦੌਰ ਵਿੱਚ ਭੱਜ-ਦੌੜ ਦੀ ਜ਼ਿੰਦਗੀ ਦੌਰਾਨ ਮਨੁੱਖ ਜਿੱਥੇ ਕੁੱਦਰਤ ਤੋਂ ਦੂਰ ਹੋਇਆ ਹੇ ਉੱਥੇ ਹੀ ਉਸ ਨੇ ਆਪਣੇ ਸਰੀਰ ਵਿੱਚ ਜ਼ਹਿਰ ਸ਼ਾਮਲ ਕਰ ਲਿਆ ਹੈ ਜੋ ਖੁਰਾਕ ਦੀ ਲੜੀ ਵਿੱਚ ਸ਼ਾਮਲ ਹੋ ਚੁੱਕਾ ਹੈ। ਫੀਜੀਓਥਰੇਪਿਸਟ ਡਾ. ਸੁਮੇਧਾ, ਗੁਰਮੀਤ ਸਿੰਘ ਭੁੱਲਰ ਤੇ ਪ੍ਰਭਨੂਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਕੁਦਰਤੀ ਤਰੀਕੇ ਨਾਲ ਕੀਤੇ ਗਏ ਇਲਾਜ ਦਾ ਦੁਰਪ੍ਰਭਾਵ ਨਹੀਂ ਪੈਂਦਾ ਤੇ ਚਿਰ-ਸਥਾਈ ਇਲਾਜ ਹੋ ਜਾਂਦਾ ਹੈ। ਬਾਬਾ ਵਿਰਸਾ ਸਿੰਘ ਨੇ ਇਸ ਸਥਾਨ ਤੋਂ ਕੁਦਰਤੀ ਖੇਤੀ ਦਾ ਸੱਦਾ ਕਈ ਦਹਾਕੇ ਪਹਿਲਾਂ ਹੀ ਦੇ ਦਿੱਤਾ ਸੀ।


Comments Off on ਕੁਦਰਤੀ ਵਿਧੀ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੈਂਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.