ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਕੁਤਿਆਣਾ ਮਾਈਨਰ ’ਚੋਂ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ

Posted On September - 13 - 2019

ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਸਤੰਬਰ
ਇਥੋਂ ਦੇ ਪਿੰਡ ਨਾਥੂਸਰੀ ਕਲਾਂ ਦੇ ਨੇੜਿਓਂ ਲੰਘਣ ਵਾਲੀ ਕੁਤਿਆਣਾ ਮਾਈਨਰ ਵਿੱਚੋਂ ਅੱਜ ਦੋ ਨੌਜਵਾਨਾਂ ਦੀਆਂ ਲਾਸ਼ਾ ਮਿਲਿਆਂ ਹਨ। ਦੋਵਾਂ ਦੇ ਕਤਲ ਹੋਣ ਦਾ ਸ਼ੱਕ ਹੈ। ਸੂਚਨਾ ਮਿਲਣ ਮਗਰੋਂ ਸਿਰਸਾ ਦੇ ਐਸਪੀ, ਡੀਐੱਸਪੀ ਅਤੇ ਚੌਪਟਾ ਥਾਣਾ ਇੰਚਾਰਜ ਤੋਂ ਇਲਾਵਾ ਸੀਨ ਆਫ਼ ਕਰਾਈਮ ਦੀ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮ੍ਰਿਤਕਾਂ ਦੀ ਪਛਾਣ ਜਤਿੰਦਰ ਅਤੇ ਅਮਨ ਵਜੋਂ ਹੋਈ ਹੈ। ਦੋਵਾਂ ਚਚੇਰੇ ਭਰਾ ਹਨ, ਜੋ ਦਸ ਦਿਨ ਪਹਿਲਾਂ ਘਰੋਂ ਰਾਜਸਥਾਨ ਦੇ ਰਾਮਗੜ੍ਹ ਰਹਿੰਦੀ ਆਪਣੀ ਦਾਦੀ ਨੂੰ ਮਿਲਣ ਗਏ ਹੋਏ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਚੌਪਟਾ ਖੇਤਰ ਵਿੱਚੋਂ ਲੰਘਣ ਵਾਲੀ ਕੁਤਿਆਣਾ ਮਾਈਨਰ ’ਚ ਕਿਸੇ ਵਿਅਕਤੀ ਨੇ ਲਾਸ਼ਾਂ ਵੇਖੀਆਂ ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਸਿਰਸਾ ਦੇ ਐੱਸਪੀ ਡਾ. ਅਰੁਣ ਨਹਿਰਾ, ਡੀਐੱਸਪੀ ਹੈੱਡਕੁਆਰਟਰ ਰਾਜੇਸ਼ ਚੇਚੀ, ਡੀਐੱਸਪੀ ਜਗਦੀਸ਼ ਕੁਮਾਰ, ਚੌਪਟਾ ਥਾਣਾ ਇੰਚਾਰਜ ਸੁਖਬੀਰ ਸਿੰਘ ਅਤੇ ਸੀਨ ਆਫ਼ ਕਰਾਈਮ ਦੇ ਡਾ. ਅਜਮੇਰ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਨਾਥੂਸਰੀ ਚੌਪਟਾ ਥਾਣਾ ਦੇ ਇੰਚਾਰਜ ਸੁਖਬੀਰ ਸਿੰਘ, ਐੱਸਪੀ ਡਾ. ਅਰੁਣ ਨਹਿਰਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਲਈ ਟੀਮ ਦਾ ਗਠਨ ਕੀਤਾ ਗਿਆ ਹੈ।
ਕਤਲ ਕੇਸ ਵਿਚੋਂ ਤਿੰਨ ਵਿਅਕਤੀ ਬਰੀ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਐਡੀਸ਼ਨਲ ਸ਼ੈਸ਼ਨ ਜੱਜ ਅਰੁਨ ਗੁਪਤਾ ਦੀ ਅਦਾਲਤ ਵੱਲੋਂ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਰੁਪਿੰਦਰ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਚਮਕੌਰ ਸਿੰਘ ਉਰਫ ਨਿੱਕਾ ਪੁੱਤਰ ਆਤਮਾ ਸਿੰਘ, ਸ਼ਮਸ਼ੇਰ ਸਿੰਘ ਉਰਫ ਡਿਪਲ ਪੁੱਤਰ ਆਤਮਾ ਸਿੰਘ ਅਤੇ ਆਤਮਾ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਖੁੱਡੀ ਰੋਡ, ਨੈੜੇ ਪੀਰਖਾਨਾ ਬਰਨਾਲਾ ਨੂੰ ਜਸਪਾਲ ਕੌਰ ਦੇ ਕਤਲ ਕੇਸ ਵਿੱਚੋਂ ਬਾ-ਇੱਜ਼ਤ ਬਰੀ ਕਰ ਦਿੱਤਾ। ਸ਼ਮਸ਼ੇਰ ਸਿੰਘ ਉਰਫ ਡਿਪਲ ਨੇ ਦੱਸਿਆ ਕਿ ਇਹ ਮੁਕੱਦਮਾ ਆਈਪੀਸੀ ਤਹਿਤ ਥਾਣਾ ਸਿਟੀ ਬਰਨਾਲਾ ਵਿੱਚ ਲੀਲਾ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਫੁਲੇਵਾਲ ਦੇ ਬਿਆਨ ’ਤੇ ਦਰਜ ਕੀਤਾ ਸੀ। ਇਸ ਕੇਸ ਵਿੱਚ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਮੁਦਈ ਦਾ ਪੁਲੀਸ ਕੋਲ ਦਿੱਤਾ ਬਿਆਨ ਤੇ ਅਦਾਲਤ ਵਿੱਚ ਦਿੱਤਾ ਬਿਆਨ ਆਪਸ ਵਿੱਚ ਨਹੀਂ ਮਿਲਦੇ।


Comments Off on ਕੁਤਿਆਣਾ ਮਾਈਨਰ ’ਚੋਂ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.