ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਕਿਸਾਨ ਜੱਥੇਬੰਦੀ ਨੇ ਰਾਈਸ ਮਿੱਲਰ ਦੇ ਕਬਜ਼ੇ ਹੇਠਲੀ ਜ਼ਮੀਨ ’ਚ ਬਿਜਾਈ ਕਰਵਾਈ

Posted On September - 11 - 2019

ਰਾਈਸ ਮਿੱਲਰ ਦੇ ਕਬਜ਼ੇ ਹੇਠਲੀ ਜ਼ਮੀਨ ਦੀ ਵਹਾਈ ਕਰਵਾਉਂਦੇ ਹੋਏ ਕਿਸਾਨ ਆਗੂ।

ਪਵਨ ਗੋਇਲ
ਭੁੱਚੋ ਮੰਡੀ, 10 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਪਿੰਡ ਲਹਿਰਾ ਖਾਨਾ ਦੇ ਕਿਸਾਨ ਭਰਾਵਾਂ ਸੁਖਵਿੰਦਰ ਸਿੰਘ ਅਤੇ ਇਕਬਾਲ ਸਿੰਘ ਦੀ ਇੱਕ ਰਾਈਸ ਮਿੱਲਰ ਦੇ ਕਬਜ਼ੇ ਹੇਠਲੀ ਚਾਰ ਕਨਾਲ ਨੌ ਮਰਲੇ ਜ਼ਮੀਨ ਵਿੱਚ ਵਹਾਈ ਅਤੇ ਬਿਜਾਈ ਕਰਵਾ ਦਿੱਤੀ। ਜੱਥੇਬੰਦੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਦੋਵਾਂ ਕਿਸਾਨਾਂ ਨੇ ਇਹ ਜ਼ਮੀਨ ਜੀਐਸ ਰਾਈਸ ਮਿੱਲ ਨੂੰ ਕੁਝ ਸਾਲਾਂ ਤੋਂ ਠੇਕੇ ਉੱਤੇ ਦਿੱਤੀ ਹੋਈ ਸੀ ਅਤੇ ਇਸ ਉੱਤੇ ਰਾਈਸ ਮਿੱਲਰ ਦਾ ਕਬਜ਼ਾ ਸੀ। ਪਿਛਲੇ ਸਾਲ ਤੋਂ ਰਾਈਸ ਮਿੱਲਰ ਨੇ ਕਿਸਾਨਾਂ ਨੂੰ ਠੇਕਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਮਾਲਕੀ ਅਤੇ ਕਾਸ਼ਤਕਾਰ ਵਾਲੀ ਗਿਰਦਾਵਰੀ ਕਿਸਾਨਾਂ ਦੇ ਨਾਮ ਬੋਲਦੀ ਹੈ ਅਤੇ 2015 ਵਿੱਚ ਕਿਸਾਨ ਖਰਾਬ ਫ਼ਸਲ ਦਾ ਮੁਆਵਜਾ ਵੀ ਲੈ ਚੁੱਕੇ ਹਨ। 31 ਜੁਲਾਈ 2019 ਦੇ ਅਦਾਲਤੀ ਹੁਕਮ ਵਿੱਚ ਸਾਫ਼ ਲਿਖਿਆ ਹੈ ਕਿ ਕਿਸਾਨਾਂ ਨੂੰ ਜ਼ਮੀਨ ਵਿੱਚੋਂ ਬਾਹਰ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਜਾਵੇ। ਇਸ ਦੇ ਬਾਵਜੂਦ ਰਾਈਸ ਮਿੱਲਰ ਜ਼ਮੀਨ ਦੀ ਬਿਜਾਈ ਕਰਨ ਤੋਂ ਰੋਕ ਰਿਹਾ ਸੀ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੀ ਜ਼ਿਲ੍ਹਾ ਕਮੇਟੀ ਵੱਲੋਂ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਹੀ ਜੱਥੇਬੰਦੀ ਨੇ ਕਿਸਾਨਾਂ ਦੇ ਹੱਕ ਵਿੱਚ ਖੜਨ ਦਾ ਫ਼ੈਸਲਾ ਲਿਆ ਹੈ। ਸ਼ੈਲਰ ਮਾਲਕ ਦਵਿੰਦਰ ਕੁਮਾਰ ਨੇ ਕਿਹਾ ਕਿ ਕਿਸਾਨ ਝੂਠ ਬੋਲ ਰਹੇ ਹਨ। ਉਸ ਨੇ ਕਿਹਾ ਕਿ ਉਕਤ ਕਿਸਾਨਾਂ ਨੇ 14 ਜੁਲਾਈ 2003 ਨੂੰ ਇਹ ਜ਼ਮੀਨ ਉਨ੍ਹਾਂ ਨੂੰ 90 ਹਜ਼ਾਰ ਰੁਪਏ ਵਿੱਚ ਵੇਚ ਕੇ ਉਸ ਦੇ ਅੱਧੇ 45 ਹਜ਼ਾਰ ਰੁਪਏ ਹਾਸਲ ਕਰ ਲਏ ਸਨ ਅਤੇ ਬਾਕੀ 45 ਹਜ਼ਾਰ ਰੁਪਏ 10 ਅਕਤੂਬਰ 2003 ਨੂੰ ਦੇ ਦਿੱਤੇ ਸਨ। ਕਿਸਾਨਾਂ ਦੇ ਦਸਤਖ਼ਤਾਂ ਵਾਲਾ ਪ੍ਰਨੋਟ ਬਕਾਇਦਾ ਉਨ੍ਹਾਂ ਕੋਲ ਪਿਆ ਹੈ। ਜਗ੍ਹਾ ਸ਼ਾਮਲਾਟ ਵਾਲੀ ਹੋਣ ਕਾਰਨ ਇਸ ਦੀ ਰਜਿਸਟਰੀ ਸੰਭਵ ਨਹੀਂ ਸੀ।
ਚੌਂਕੀ ਇੰਚਾਰਜ ਹਰਗੋਬਿੰਦ ਸਿੰਘ ਨੇ ਕਿਹਾ ਕਿ ਸ਼ੈਲਰ ਮਾਲਕ ਦੀ ਸ਼ਿਕਾਇਤ ’ਤੇ ਲਹਿਰਾ ਖਾਨਾ ਦੇ ਕਿਸਾਨਾਂ ਇਕਬਾਲ ਸਿੰਘ ਤੇ ਸੁਖਵਿੰਦਰ ਸਿੰਘ ਸਮੇਤ 60-70 ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।


Comments Off on ਕਿਸਾਨ ਜੱਥੇਬੰਦੀ ਨੇ ਰਾਈਸ ਮਿੱਲਰ ਦੇ ਕਬਜ਼ੇ ਹੇਠਲੀ ਜ਼ਮੀਨ ’ਚ ਬਿਜਾਈ ਕਰਵਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.