ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕਿਸਾਨਾਂ ਨੇ ਮੀਟਰ ਬਾਹਰ ਕੱਢਣ ਆਏ ਬਿਜਲੀ ਮੁਲਾਜ਼ਮ ਘੇਰੇ

Posted On September - 13 - 2019

ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਪੁੱਟੇ ਸਟਾਰਟਰ ਨੂੰ ਮੁੜ ਫਿੱਟ ਕਰਦੇ ਹੋਏ ਬਿਜਲੀ ਮੁਲਾਜ਼ਮ।

ਪਵਨ ਗੋਇਲ
ਭੁੱਚੋ ਮੰਡੀ, 12 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਖੇਤਾਂ ਵਿੱਚ ਤਿੰਨ ਕਿਸਾਨਾਂ ਦੇ ਘਰਾਂ ਵਿੱਚੋਂ ਬਿਜਲੀ ਮੀਟਰ ਬਾਹਰ ਕੱਢਣ ਆਏ ਦੋ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਹੁਸ਼ਿਆਰ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਹਫਤਾ ਪਹਿਲਾਂ ਐਸਡੀਓ ਦੀ ਅਗਵਾਈ ਵਿੱਚ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਚੋਰੀ ਦੇ ਇਲਜਾਮ ਤਹਿਤ ਬਲਦੇਵ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਬਿਜਲੀ ਬੰਦ ਹੋਣ ਦੇ ਬਾਵਜੂਦ ਖੇਤੀ ਮੋਟਰ ਦਾ ਸਟਾਰਟਰ ਅਤੇ ਤਾਰ ਲਾਹ ਕੇ ਲੈ ਗਏ। ਉਨ੍ਹਾਂ ਕਿਹਾ ਕਿ ਬਿਜਲੀ ਅਧਿਕਾਰੀ ਬਿਜਲੀ ਚੋਰੀ ਦੇ ਝੂਠੇ ਇਲਜਾਮ ਲਗਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਖੇਤੀ ਮੋਟਰ ਦਾ ਉਤਾਰਿਆ ਸਟਾਰਟਰ ਵਾਪਸ ਦੇਣ ਤੱਕ ਘਿਰਾਓ ਜਾਰੀ ਰਹੇਗਾ। ਪੁਲੀਸ ਨੇ ਬਿਜਲੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਿਜਲੀ ਮੁਲਾਜ਼ਮਾਂ ਨੇ ਸਟਾਰਟਰ ਤੇ ਹੋਰ ਸਮਾਨ ਵਾਪਸ ਮੰਗਵਾ ਕੇ ਮੁੜ ਉਸੇ ਥਾਂ ਫਿੱਟ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਛੇ ਘੰਟਿਆਂ ਤੋਂ ਕੀਤਾ ਘਿਰਾਓ ਖ਼ਤਮ ਕੀਤਾ।
ਪਾਵਰਕੌਮ ਦੇ ਜੇਈ ਚਮਕੌਰ ਸਿੰਘ ਨੇ ਕਿਹਾ ਕਿ 7 ਸਤੰਬਰ ਨੂੰ ਐੱਸਡੀਓ ਰੋਹਿਤ ਮੋਂਗਾ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਸਾਨ ਦੇ ਘਰ ਛਾਪਾ ਮਾਰ ਕੇ ਬਿਜਲੀ ਚੋਰੀ ਵਾਲੀ ਕੁੰਡੀ ਫੜੀ ਸੀ ਅਤੇ ਕਿਸਾਨ ਨੂੰ ਜੁਰਮਾਨੇ ਵਜੋਂ 15876 ਰੁਪਏ ਜੁਰਮਾਨਾ ਅਤੇ 6 ਹਜ਼ਾਰ ਰੁਪਏ ਕੰਪਾਊਡ ਚਾਰਜ ਪਾਇਆ ਗਿਆ ਸੀ। ਇਸ ਕਾਰਨ ਅਧਿਕਾਰੀਆਂ ਨੇ ਤਿੰਨ ਕਿਸਾਨਾਂ ਦੇ ਘਰਾਂ ਵਿਚਲੇ ਮੀਟਰ ਬਾਹਰ ਕੱਢਣ ਦੀ ਹਦਾਇਤ ਜਾਰੀ ਕੀਤੀ ਸੀ। ਅੱਜ ਜਦੋਂ ਮੁਲਾਜ਼ਮ ਮੀਟਰ ਬਾਹਰ ਕੱਢਣ ਗਏ ਤਾਂ ਉਨ੍ਹਾਂ ਦਾ ਘਿਰਾਓ ਕਰ ਲਿਆ।


Comments Off on ਕਿਸਾਨਾਂ ਨੇ ਮੀਟਰ ਬਾਹਰ ਕੱਢਣ ਆਏ ਬਿਜਲੀ ਮੁਲਾਜ਼ਮ ਘੇਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.