ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਕਸ਼ਮੀਰ: ਮੁਹੱਰਮ ਕਾਰਨ ਲਾਈਆਂ ਪਾਬੰਦੀਆਂ ਹਟਾਈਆਂ

Posted On September - 10 - 2019

ਸ੍ਰੀਨਗਰ, 9 ਸਤੰਬਰ

ਸ੍ਰੀਨਗਰ ’ਚ ਪਾਬੰਦੀਆਂ ਦੌਰਾਨ ਸੁੰਨੀ ਪਈ ਗਲੀ ’ਚ ਕੈਰਮ ਬੋਰਡ ਖੇਡਦੇ ਹੋਏ ਨੌਜਵਾਨ। -ਫੋਟੋ: ਪੀਟੀਆਈ

ਸ੍ਰੀਨਗਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਕਸ਼ਮੀਰ ਦੇ ਬਾਕੀ ਹਿੱਸਿਆਂ ਵਿਚੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹਾਲਾਂਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਵਾਦੀ ਵਿਚ ਆਈ ਖੜੋਤ ਬਣੀ ਹੋਈ ਹੈ ਤੇ 36ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਸਕੂਲ ਤੇ ਸਰਕਾਰੀ ਟਰਾਂਸਪੋਰਟ ਪਹਿਲਾਂ ਵਾਂਗ ਹੀ ਬੰਦ ਹਨ। ਸ੍ਰੀਨਗਰ ਦੇ ਕੁਝ ਅੰਦਰੂਨੀ ਇਲਾਕਿਆਂ ਤੇ ਮੈਸੁਮਾ ਪੁਲੀਸ ਸਟੇਸ਼ਨ ਅਧੀਨ ਪੈਂਦੇ ਇਲਾਕੇ ’ਚ ਪਾਬੰਦੀਆਂ ਹਾਲੇ ਵੀ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਪਾਰਕ ਖੇਤਰ ਲਾਲ ਚੌਕ ਤੇ ਨੇੜਲੇ ਇਲਾਕਿਆਂ ਵਿਚੋਂ ਬੈਰੀਕੇਡ ਹਟਾ ਲਏ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇੱਥੋਂ ਦੇ ਸਾਰੇ ਦਾਖ਼ਲਾ ਮਾਰਗਾਂ ’ਤੇ ਕੰਡਿਆਲੀ ਤਾਰ ਲੱਗੀ ਹੋਈ ਸੀ। ਦੱਸਣਯੋਗ ਹੈ ਕਿ ਐਤਵਾਰ ਨੂੰ ਮੁਹੱਰਮ ਦੇ 8ਵੇਂ ਦਿਨ ਵਾਦੀ ਤੇ ਸ਼ਹਿਰ ਵਿਚ ਕਿਸੇ ਨੂੰ ਵੀ ਜਲੂਸ ਕੱਢਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਮੁਹੱਰਮ ਦੇ ਅੱਠਵੇਂ ਤੇ ਦਸਵੇਂ ਦਿਨ ਇਸ ਤਰ੍ਹਾਂ ਦੀ ਪਾਬੰਦੀ ਪਹਿਲਾਂ ਵੀ ਲਾਈ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਪਾਬੰਦੀਆਂ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਲਗਾਤਾਰ ਲਾਈਆਂ ਜਾਂਦੀਆਂ ਰਹੀਆਂ ਹਨ ਹਾਲਾਂਕਿ ਵਿਚਾਲੇ ਕੁਝ ਢਿੱਲ ਵੀ ਮਿਲੀ ਹੈ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮੌਕੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਫ਼ਿਲਹਾਲ ਕਾਰੋਬਾਰੀ ਤੇ ਵਪਾਰਕ ਅਦਾਰੇ ਵੀ ਬੰਦ ਹਨ। ਲੈਂਡਲਾਈਨ ਫੋਨਾਂ ਨੂੰ ਛੱਡ ਮੋਬਾਈਲ ਤੇ ਇੰਟਰਨੈੱਟ ਸੇਵਾ ਵੀ ਬੰਦ ਹੈ। ਮਾਪੇ ਸੁਰੱਖਿਆ ਕਾਰਨਾਂ ਕਰ ਕੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰੀ ਹਨ। -ਪੀਟੀਆਈ

ਮਕਬੂਜ਼ਾ ਕਸ਼ਮੀਰ ’ਚ ਐਲਓਸੀ ਵੱਲ ਵਧਦੇ 22 ਗ੍ਰਿਫ਼ਤਾਰ
ਇਸਲਾਮਾਬਾਦ: ਮਕਬੂਜ਼ਾ ਕਸ਼ਮੀਰ ਵਿੱਚ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਵੱਲੋਂ ਕੱਢੇ ਮਾਰਚ ਦੌਰਾਨ ਜਬਰੀ ਕੰਟਰੋਲ ਰੇਖਾ ਵੱਲ ਵਧਦੇ ਫਰੰਟ ਦੇ 22 ਕਾਰਕੁਨਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਸਰਦਾਰ ਮੁਹੰਮਦ ਸਗੀਰ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਧੜੇ ਨੇ ਹਾਜਿਰਾ ਖੇਤਰ ਦੇ ਦਾਵਾਰੰਦੀ ਪਿੰਡ ਵਿੱਚ ‘ਆਜ਼ਾਦੀ ਮਾਰਚ’ ਦਾ ਸੱਦਾ ਦਿੱਤਾ ਸੀ ਤੇ ਸ਼ਨਿਚਰਵਾਰ ਨੂੰ ਜਿਉਂ ਹੀ ਫਰੰਟ ਦੇ ਸੈਂਕੜੇ ਕਾਰਕੁਨਾਂ ਨੇ ਕੰਟਰੋਲ ਰੇਖਾ ਵੱਲ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਕਾਰਕੁਨਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਣਛ ਦੇ ਡੀਆਈਜੀ ਤਾਹਿਰ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਫਰੰਟ ਕਾਰਕੁਨਾਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਂਜ ਮਾਰਚ ਦੌਰਾਨ ਕੁਝ ਨੇ ਨੇੜਲੇ ਪਹਾੜੀ ’ਤੇ ਚੜ੍ਹ ਕੇ ਪੁਲੀਸ ਵਾਲਿਆਂ ਨੂੰ ਪੱਥਰ ਵੀ ਮਾਰੇ। ਪੁਲੀਸ ਨੇ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਵੀ ਛੱਡੀ। -ਆਈਏਐਨਐਸ

 


Comments Off on ਕਸ਼ਮੀਰ: ਮੁਹੱਰਮ ਕਾਰਨ ਲਾਈਆਂ ਪਾਬੰਦੀਆਂ ਹਟਾਈਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.