ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਕਸ਼ਮੀਰ ਦਾ ਸੇਬ ਖ਼ਰੀਦੇਗੀ ਕੇਂਦਰ ਸਰਕਾਰ

Posted On September - 11 - 2019

ਨਵੀਂ ਦਿੱਲੀ, 10 ਸਤੰਬਰ
ਸਰਕਾਰ ਨੇ ਜੰਮੂ ਕਸ਼ਮੀਰ ਦੇ ਸੇਬ ਦੀ ਸਿੱਧੀ ਖ਼ਰੀਦ ਕਰਨ ਤੇ ਉਤਪਾਦਕਾਂ ਨੂੰ ਉਨ੍ਹਾਂ ਦਾ ਭੁਗਤਾਨ ਸਿੱਧੇ ਬੈਂਕ ਖ਼ਾਤੇ ਜ਼ਰੀਏ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਤੋਂ ਖ਼ਰੀਦ ਦਾ ਕਾਰਜ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਸੰਘ (ਨੈਫੇਡ) ਵੱਲੋਂ ਕੀਤਾ ਜਾਵੇਗਾ। ਖ਼ਰੀਦ ਦਾ ਕੰਮ 15 ਦਸੰਬਰ ਤੱਕ ਪੂਰਾ ਕੀਤਾ ਜਾਵੇਗਾ। ਸਰਕਾਰ ਨੇ ਇਹ ਕਦਮ ਇਨ੍ਹਾਂ ਖ਼ਬਰਾਂ ਤੋਂ ਬਾਅਦ ਚੁੱਕਿਆ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕੁਝ ਅਤਿਵਾਦੀ ਸੇਬ ਉਤਪਾਦਕਾਂ ਨੂੰ ਆਪਣੇ ਉਤਪਾਦ ਬਾਜ਼ਾਰ ਵਿਚ ਨਾ ਵੇਚਣ ਦੀ ਧਮਕੀ ਦੇ ਰਹੇ ਹਨ। ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕੀਤੇ ਜਾਣ ਮਗਰੋਂ ਤੇ ਰਾਜਾਂ ਨੂੰ ਯੂਟੀਜ਼ ਵਿਚ ਤਬਦੀਲ ਕਰਨ ਮਗਰੋਂ ਅਤਿਵਾਦੀਆਂ ਵੱਲੋਂ ਸੇਬ ਦੇ ਕਿਸਾਨਾਂ ਨੂੰ ਧਮਕੀਆਂ ਦਿੱਤੇ ਜਾਣ ਦੀ ਸੂਚਨਾ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਚਾਲੂ ਸੀਜ਼ਨ 2019 ਵਿਚ ਜੰਮੂ ਕਸ਼ਮੀਰ ਦੇ ਕਿਸਾਨਾਂ ਤੋਂ ਸੇਬ ਦੀ ਖ਼ਰੀਦ ਕਰਨ ਦਾ ਐਲਾਨ ਕੀਤਾ ਹੈ। ਨੈਫੇਡ ਵੱਲੋਂ ਰਾਜ ਸਰਕਾਰ ਦੀਆਂ ਅਧਿਕਾਰਤ ਏਜੰਸੀਆਂ ਜ਼ਰੀਏ ਖ਼ਰੀਦ ਦਾ ਕੰਮ 15 ਦਸੰਬਰ ਤੱਕ ਪੂਰਾ ਕੀਤਾ ਜਾਵੇਗਾ। ਭੁਗਤਾਨ ਡੀਬੀਟੀ ਜ਼ਰੀਏ ਕਰ ਦਿੱਤਾ ਜਾਵੇਗਾ। ਸਾਰੇ ਵਰਗਾਂ ਦੇ ਸੇਬਾਂ- ਏ,ਬੀ,ਸੀ ਦੀ ਖ਼ਰੀਦ ਕੀਤੀ ਜਾਵੇਗੀ। ਸੋਪੋਰ, ਸ਼ੋਪੀਆਂ ਤੇ ਸ੍ਰੀਨਗਰ ਦੇ ਥੋਕ ਬਾਜ਼ਾਰਾਂ ’ਚੋਂ ਵੀ ਸਿੱਧੀ ਖ਼ਰੀਦ ਹੋਵੇਗੀ। ਸੇਬਾਂ ਦੀ ਕੀਮਤ ਮੁੱਲ ਕਮੇਟੀ ਵੱਲੋਂ ਤੈਅ ਕੀਤੀ ਜਾਵੇਗੀ। ਇਸ ਵਿਚ ਕੌਮੀ ਬਾਗਬਾਨੀ ਬੋਰਡ ਦਾ ਮੈਂਬਰ ਵੀ ਹੋਵੇਗਾ।
-ਪੀਟੀਆਈ


Comments Off on ਕਸ਼ਮੀਰ ਦਾ ਸੇਬ ਖ਼ਰੀਦੇਗੀ ਕੇਂਦਰ ਸਰਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.