ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਕਸ਼ਮੀਰੀਅਤ ਦੇ ਦਰਸ਼ਨ ਦੀਦਾਰ

Posted On September - 8 - 2019

ਪਰਮਜੀਤ ਢੀਂਗਰਾ
ਪੁਸਤਕ ਪੜਚੋਲ

ਪੰਜਾਬੀ ਨਾਵਲ ਵਿਚ ਵਿਸ਼ੈ ਤੇ ਰੂਪ ਪੱਖੋਂ ਹਮੇਸ਼ਾਂ ਪ੍ਰਯੋਗ ਕੀਤੇ ਜਾਂਦੇ ਰਹੇ ਹਨ। ਵਿਸ਼ੈ ਅਤੇ ਗਲਪੀ ਭਾਸ਼ਾ ਪੱਖੋਂ ਇਹਨੇ ਨਵੀਂ ਚਿਹਨਕਾਰੀ ਕੀਤੀ ਹੈ। ਪੰਜਾਬ ਤੋਂ ਬਾਹਰ, ਦੇਸ਼ ਅੰਦਰ ਪੰਜਾਬੀ ਨਾਵਲਕਾਰੀ ਵਿਚ ਸੁਰਿੰਦਰ ਨੀਰ ਦਾ ਵੱਡਾ ਯੋਗਦਾਨ ਹੈ। ਹਥਲੇ ਨਾਵਲ ਪੁਸਤਕ ‘ਚਸ਼ਮਿ ਬੁਲਬੁਲ’ (ਕੀਮਤ: 350 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ ਵਿਸ਼ੇ ਦੀ ਪਕੜ ਦੇ ਨਾਲ ਨਾਲ ਉਹ ਸਮਰੱਥ ਭਾਸ਼ਾ ਰਾਹੀਂ ਪੈਗਾਮ ਦਿੰਦਾ ਹੈ। ਉਹਦਾ ਇਹ ਨਾਵਲ ਪਹਿਲੇ ਨਾਵਲਾਂ ਨਾਲੋਂ ਹਟਵਾਂ ਹੈ। ਇਹਦਾ ਵਿਸ਼ਾ ਇਕ ਵਿਸ਼ੇਸ਼ ਪ੍ਰਕਾਰ ਦੀ ਕਲਾ ਨਾਲ ਵਾਬਸਤਾ ਹੈ ਜਿਸ ਨੂੰ ਕਾਨੀ ਸ਼ਾਲ ਕਿਹਾ ਜਾਂਦਾ ਹੈ। ਕਸ਼ਮੀਰ ਦੀ ਜੰਮਪਲ ਹੋਣ ਕਰਕੇ ਲੇਖਿਕਾ ਨੂੰ ਕਸ਼ਮੀਰ ਤੇ ਕਸ਼ਮੀਰੀਅਤ ਦਾ ਵਸੀਹ ਗਿਆਨ ਹੈ ਜਿਸ ਨੂੰ ਉਹਨੇ ਇਸ ਨਾਵਲ ਵਿਚ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਇਸ ਕਾਨੀ ਕਲਾ ਬਾਰੇ ਗੁਰਬਚਨ ਭੁੱਲਰ ਦਾ ਕਥਨ ਹੈ – ਅਸਲ ਵਿਚ ਇਸ ਕਾਰਜ ਨੂੰ ਸ਼ਾਲ ਬੁਣਨਾ ਆਖਣਾ ਕਾਨੀ ਸ਼ਾਲ ਦੀ ਪੂਰੀ ਕਲਾਕਾਰੀ ਨੂੰ ਉਜਾਗਰ ਨਹੀਂ ਕਰਦਾ। ਕਾਨੀ ਸ਼ਾਲ ਇਕ ਕਲਾ ਹੈ, ਸਿਰਜਨਾ ਹੈ। ਇਸ ਦੀ ਬਰੀਕੀ ਤੇ ਸੂਖ਼ਮਤਾ ਦਾ ਕੁਝ ਅੰਦਾਜ਼ਾ ਇੱਥੋਂ ਲੱਗ ਸਕਦਾ ਹੈ ਕਿ ਜਿੱਥੇ ਪਸ਼ਮੀਨੇ ਦੀ ਇਕ ਸਾਧਾਰਨ ਸ਼ਾਲ ਬੁਣਨ ਵਿਚ ਇਕ ਕਾਰੀਗਰ ਨੂੰ ਤਿੰਨ ਚਾਰ ਹਫ਼ਤੇ ਲੱਗਦੇ ਹਨ, ਕਾਨੀ ਸ਼ਾਲ ਦਸ ਘੰਟੇ ਕੰਮ ਕਰਨ ਵਾਲੇ ਦੋ ਕਾਰੀਗਰਾਂ ਦਾ ਪੂਰਾ ਸਾਲ ਲੈ ਲੈਂਦਾ ਹੈ। ਲੇਖਿਕਾ ਠੀਕ ਹੀ ਇਸ ਨੂੰ ‘ਸਰੀਰ ਦੁਆਲੇ ਲਪੇਟਿਆ ਜਾਣ ਵਾਲਾ ਕੱਪੜਾ’ ਹੋਣ ਦੀ ਥਾਂ ‘ਕਸ਼ਮੀਰ ਤੇ ਕਸ਼ਮੀਰੀਅਤ ਦੀ ਆਮਮੁਹਾਰੇ ਬੋਲਦੀ ਪਹਿਚਾਣ’ ਅਤੇ ‘ਸਾਰੀ ਦੁਨੀਆ ਦੇ ਨਫ਼ਾਸਤ ਪਸੰਦ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਕਲਾ’ ਆਖਦੀ ਹੈ।
ਅਬਦੁਲ ਬਿਸਮਿਲਾ ਦੇ ਬਨਾਰਸ ਦੇ ਸਿਲਕ ਬੁਣਕਰਾਂ ਦੀ ਜ਼ਿੰਦਗੀ ’ਤੇ ਲਿਖੇ ਨਾਵਲ ‘ਝੀਨੀ ਝੀਨੀ ਬੀਨੀ ਚਦਰੀਆ’ ਵਾਂਗ ਇਹ ਵੀ ਬੁਣਕਰਾਂ ਦੀ ਜ਼ਿੰਦਗੀ ਨਾਲ ਸਬੰਧਿਤ ਨਾਵਲ ਹੈ। ਕਸ਼ਮੀਰ ਦੀ ਲਾਸਾਨੀ ਖ਼ੂਬਸੂਰਤੀ ਦੇ ਇਕ ਪਾਸੇ ਦਰਸ਼ਨ ਹੁੰਦੇ ਹਨ, ਦੂਜੇ ਪਾਸੇ ਇਨ੍ਹਾਂ ਕਲਾਕਾਰਾਂ ਦੀ ਕਿਰਤ ਨਾਲ ਜੁੜੇ ਮਸਲੇ ਨਜ਼ਰੀਂ ਪੈਂਦੇ ਹਨ। ਇਸ ਵਿਚ ਕਸ਼ਮੀਰੀ ਜ਼ਿੰਦਗੀ ਦੇ ਉਸ ਭੋਲੇਪਣ ਦੇ ਦਰਸ਼ਨ ਹੁੰਦੇ ਹਨ ਜਿਸ ਨੂੰ ਭਾਰਤ ਦੇ ਲੋਕ ਘੱਟ ਹੀ ਜਾਣਦੇ ਹਨ। ਇਸ ਦੀ ਕਲਾ ਦੀ ਵਿਸ਼ੇਸ਼ਤਾ ਇਸ ’ਚੋਂ ਜ਼ਾਹਰ ਹੁੰਦੀ ਹੈ ਕਿ ‘ਉਹ ਤਾਂ ਉਨ੍ਹਾਂ ਕਾਨੀਆਂ ਨਾਲ ਆਪਣੀਆਂ ਨਾ ਪੂਰੀਆਂ ਹੋ ਸਕਣ ਵਾਲੀਆਂ ਰੀਝਾਂ, ਸੱਧਰਾਂ ਵੀ ਉਸ ਸ਼ਾਲ ਵਿਚ ਬੁਣਦਾ ਹੈ। ਬੇਸ਼ੱਕ ਉਨ੍ਹਾਂ ਕਾਨੀਆਂ ਦੀਆਂ ਅੱਖਾਂ ਨਹੀਂ ਹੁੰਦੀਆਂ ਪਰ ਸੁਪਨੇ ਇੰਦਰ ਧਨੁਸ਼ ਦੇ ਰੰਗਾਂ ਜਿਹੇ ਸਤਰੰਗੀ ਬੁਣਦੀਆਂ ਹਨ, ਕਿ ਸ਼ਾਲ ਆਪਣੇ ਸਿਰਜਣਹਾਰੇ ਦੀਆਂ ਆਹਾਂ ਤੇ ਸਾਹਾਂ ਨੂੰ ਆਪਣੇ ਰੇਸ਼ੇ ਰੇਸ਼ੇ ਰਾਹੀਂ ਮਹਿਸੂਸ ਕਰਨ ਲੱਗ ਪੈਂਦੀ ਹੈ।’
ਕਸ਼ਮੀਰ ਦੀ ਧਰਤ ਨਾਲ ਜੁੜੇ ਪਾਤਰ, ਉਨ੍ਹਾਂ ਦੀ ਇਮਾਨਦਾਰੀ, ਤੰਗੀਆਂ ਤੁਰਸ਼ੀਆਂ, ਥੁੜ੍ਹਾਂ, ਕਲਾ ਨੂੰ ਸਾਂਭਣ ਦੀ ਪਰੰਪਰਾ ਤੇ ਕਸ਼ਮੀਰੀ ਸੁਹਜ ਨਾਲ ਓਤਪੋਤ ਇਹ ਰਚਨਾ ਪੰਜਾਬੀ ਜਗਤ ਲਈ ਇਕ ਵਿਲੱਖਣ ਕਲਾ ਬਿਰਤ ਹੈ। ਪਾਠਕ ਇਸ ਵਿਚੋਂ ਨਾਵਲੀ ਸੁਹਜ ਸੁਆਦ ਦੇ ਨਾਲ ਨਾਲ ਉਸ ਜੰਨਤ ਦੇ ਵੀ ਦਰਸ਼ਨ ਕਰਨਗੇ ਜਿਸ ਬਾਰੇ ਅਮੀਰ ਖੁਸਰੋ ਨੇ ਲਿਖਿਆ ਸੀ –
ਗਰ ਫਿਰਦੌਸ ਬਰ ਰੂ-ਏ-ਜ਼ਮੀਨ ਅਸਤ
ਹਮੀਂ ਅਸਤੋ ਹਮੀਂ ਅਸਤੋ ਹਮੀਂ ਅਸਤ।
(ਜੇ ਧਰਤ ’ਤੇ ਕੋਈ ਜੰਨਤ ਹੈ ਤਾਂ ਉਹ ਇਹੋ ਹੈ, ਇਹੋ ਹੈ, ਇਹੋ ਹੈ)।


Comments Off on ਕਸ਼ਮੀਰੀਅਤ ਦੇ ਦਰਸ਼ਨ ਦੀਦਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.