ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ !    ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    

ਕਰਤਾਰਪੁਰ ਲਾਂਘਾ: ਟਰਮੀਨਲ ਦੇ ਨਿਰਮਾਣ ਕਾਰਜ ਨੇ ਤੇਜ਼ੀ ਫੜੀ

Posted On September - 10 - 2019

ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ (ਬਟਾਲਾ), 9 ਸਤੰਬਰ
ਕੌਮਾਂਤਰੀ ਸੀਮਾ ਡੇਰਾ ਬਾਬਾ ਨਾਨਕ ਕੋਲ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਲੰਘੇ ਕੁਝ ਦਿਨਾਂ ਤੋਂ ਇੱਥੇ ਤਿੰਨ ਸ਼ਿਫਟਾਂ ਵਿਚ ਕੰਮ ਚੱਲ ਰਿਹਾ ਹੈ। ਕਰਤਾਰਪੁਰ ਟਰਮੀਨਲ ਵਿਚ ਪਾਰਕਿੰਗ, ਚੈੱਕ ਪੋਸਟ, ਗੈਲਰੀ, ਡਿਫੈਂਸ ਬਲਾਕ ਆਦਿ ਦਾ ਨਿਰਮਾਣ ਜਿੱਥੇ ਜੰਗੀ ਪੱਧਰ ’ਤੇ ਹੋ ਰਿਹਾ ਹੈ, ਉਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਲਈ ਮੁੱਖ ਮਾਰਗ ’ਤੇ ਕੰਮ ਦੀ ਰਫ਼ਤਾਰ ਨੇ ਹੋਰ ਤੇਜ਼ੀ ਫੜੀ ਹੈ। ਨਿਰਮਾਣ ਕਾਰਜਾਂ ਦੇ ਉਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਲਈ ਹੁਣ ਤੱਕ 77 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਆਸ ਜਤਾਈ ਕਿ ਇਹ ਕੰਮ 30 ਅਕਤੂਬਰ ਤੱਕ ਹਰ ਹਾਲਤ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗਤ ਦੇ ਪਾਕਿਸਤਾਨ ਗੁਰਦੁਆਰੇ ਤੱਕ ਜਾਣ ਲਈ ਬਣਾਇਆ ਜਾ ਰਿਹਾ ਮੁੱਖ ਪੁਲ ਵੀ ਲਗਭਗ 80 ਫ਼ੀਸਦੀ ਤਿਆਰ ਹੋ ਗਿਆ ਹੈ। ਕਰਤਾਰਪੁਰ ਲਾਂਘੇ ਦਾ ਕੰਮ ਪਾਕਿਸਤਾਨ ਦੇ ਮੁਕਾਬਲੇ ਇੱਥੇ ਪੱਛੜ ਕੇ ਭਾਵੇਂ ਸ਼ੁਰੂ ਹੋਇਆ ਸੀ, ਪਰ ਟਰਮੀਨਲ ਦੇ ਨਿਰਮਾਣ ਸਬੰਧੀ ਲੈਂਡ ਪੋਰਟ ਪਾਰਟੀ ਆਫ ਇੰਡੀਆ ਵੱਲੋਂ ਇਸ ਸਮੇਂ ਪੂਰੀ ਤੇਜ਼ੀ ਦਿਖਾਈ ਜਾ ਰਹੀ ਹੈ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਨਿਰਮਾਣ ਤੇਜ਼ ਕਰਦਿਆਂ ਹੋਇਆਂ ਰੋਜ਼ਾਨਾ ਇੰਜਨੀਅਰਾਂ ਅਤੇ ਮਜ਼ਦੂਰਾਂ ਨੂੰ ਟਾਰਗੈੱਟ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪਹਿਲਾ ਇਹੋ ਕੰਮ ਆਪਣੀ ਚਾਲ ਚੱਲ ਰਿਹਾ ਸੀ। ਇਸ ਸਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ 16 ਏਕੜ ਜ਼ਮੀਨ ਵਿੱਚ ਕਰਤਾਰਪੁਰ ਟਰਮੀਨਲ ਦਾ ਨਿਰਮਾਣ ਕਾਰਜ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਲਗਭਗ 150 ਕਿਰਤੀ ਹੀ ਲੱਗੇ ਸਨ, ਪਰ ਹੁਣ ਤਿੰਨ ਸ਼ਿਫਟਾਂ ਵਿਚ 800 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ। ਟਰਮੀਨਲ ਦੇ ਨਿਰਮਾਣ ਨੂੰ ਨੇਪਰੇ ਚੜ੍ਹਾਉਣ ਅਤੇ ਨਿਰਮਾਣ ਵਿਚ ਤੇਜ਼ੀ ਲਿਆਉਣ ਲਈ ਵੱਖ ਵੱਖ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 15 ਦਿਨਾਂ ਬਾਅਦ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੀ ਦਿੱਲੀ ਟੀਮ ਵੱਲੋਂ ਨਿਰਮਾਣ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ।


Comments Off on ਕਰਤਾਰਪੁਰ ਲਾਂਘਾ: ਟਰਮੀਨਲ ਦੇ ਨਿਰਮਾਣ ਕਾਰਜ ਨੇ ਤੇਜ਼ੀ ਫੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.