ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

Posted On September - 16 - 2019

ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 15 ਸਤੰਬਰ
ਇਥੋਂ ਦੀ ਸੀਆਈਏ ਸਟਾਫ ਪੁਲੀਸ ਨੇ ਤਨਜਾਨੀਆ (ਪੂਰਬੀ ਅਫ਼ਰੀਕਾ) ਦੀ ਰਹਿਣ ਵਾਲੀ ਔਰਤ ਨੂੰ ਦੋ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਦਸ ਕਰੋੜ ਰੁਪਏ ਹੈ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇੰਚਾਰਜ ਸੀਆਈਏ ਬਲਵਿੰਦਰ ਪਾਲ, ਇੰਸਪੈਕਟਰ ਹਰਮੀਤ ਸਿੰਘ ਅਤੇ ਏਐਸਆਈ ਪਰਮਜੀਤ ਸਿੰਘ ’ਤੇ ਆਧਾਰਿਤ ਪੁਲੀਸ ਪਾਰਟੀ ਨੇ ਬੱਸ ਸਟੈਂਡ ਡੈਣਵਿੰਡ ਕੋਲ ਆਟੋ ਵਿਚੋਂ ਉਤਰੀ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਉਥੇ ਨਿੰਦਰ ਸਿੰਘ ਉਰਫ ਨਿੰਦੂ ਵਾਸੀ ਲਾਟੀਆਂਵਾਲ ਉਕਤ ਔਰਤ ਪਾਸੋਂ ਨਸ਼ੀਲਾ ਪਦਾਰਥ ਹਾਸਲ ਕਰਨ ਆਇਆ ਸੀ। ਔਰਤ ਦੀ ਪਛਾਣ ਰਹਿਮਾ ਵਾਸੀ ਮਕਾਨ ਨੰਬਰ 105, ਰਾਜਪੁਰਾ ਛੱਤਪੁਰ, ਦਿੱਲੀ ਵਜੋਂ ਹੋਈ ਜੋ ਪੱਕੇ ਤੌਰ ’ਤੇ ਤਨਜਾਨੀਆ ਦੀ ਰਹਿਣ ਵਾਲੀ ਹੈ। ਉਹ ਆਪਣੇ ਰਿਸ਼ਤੇਦਾਰਾਂ ਕੋਲ ਬਿਜ਼ਨਸ ਵੀਜ਼ੇ ’ਤੇ ਆਈ ਸੀ।

 


Comments Off on ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.