ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਓਲਾ ਤੇ ਊਬਰ ਬਾਰੇ ਬਿਆਨ ’ਤੇ ਸਿੰਘਵੀ ਨੇ ਸੀਤਾਰਾਮਨ ਨੂੰ ਘੇਰਿਆ

Posted On September - 12 - 2019

ਨਵੀਂ ਦਿੱਲੀ, 11 ਸਤੰਬਰ
ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਨੂੰ ਓਲਾ ਤੇ ਊਬਰ ਨਾਲ ਜੋੜਨ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਜਦ ਇਨ੍ਹਾਂ ਦੋਵਾਂ ਕੈਬ ਸੇਵਾ ਕੰਪਨੀਆਂ ਨੇ ਐਨਾ ਨੁਕਸਾਨ ਕਰ ਦਿੱਤਾ ਹੈ ਤਾਂ ਫਿਰ ਦੇਸ਼ ਦੀ ਆਰਥਿਕਤਾ ਪੰਜ ਹਜ਼ਾਰ ਅਰਬ ਡਾਲਰ ਦਾ ਅੰਕੜਾ ਕਿਵੇਂ ਪਾਰ ਕਰੇਗੀ। ਸਿੰਘਵੀ ਨੇ ਟਵੀਟ ਕਰ ਕੇ ਕਿਹਾ ‘ਮੋਦੀ ਦਾ ਅਰਥਸ਼ਾਸਤਰ ਹੈ ਕਿ ਜੋ ਕੁਝ ਚੰਗਾ ਹੈ ਉਹੀ ਅਸੀਂ ਕੀਤਾ ਹੈ। ਸੀਤਾਰਾਮਨ ਦਾ ਅਰਥਸ਼ਾਸਤਰ ਹੈ ਕਿ ਜੋ ਬੁਰਾ ਹੈ ਉਹ ਦੂਜਿਆਂ ਨੇ ਕੀਤਾ ਹੈ। ਫਿਰ ਜਨਤਾ ਨੇ ਤੁਹਾਨੂੰ ਕਿਸ ਲਈ ਚੁਣਿਆ ਹੈ?’ ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ‘ਮੋਦੀ ਜੀ ਦੇ ਟਵਿੱਟਰ ਫਾਲੋਅਰਜ਼ ਪੰਜ ਕਰੋੜ ਪਾਰ, ਅਰਥਵਿਵਸਥਾ ਕਰਨਗੇ ਪੰਜ ਹਜ਼ਾਰ ਅਰਬ ਡਾਲਰ ਪਾਰ, ਪਰ ਕਿਵੇਂ?’ ਸਿੰਘਵੀ ਨੇ ਲਿਖਿਆ ‘ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਰੁਜ਼ਗਾਰ, ਕੀ ਇਸ ਲਈ ਵੀ ਹੈ ਵਿਰੋਧੀ ਧਿਰ ਜ਼ਿੰਮੇਵਾਰ, ਓਲਾ-ਊਬਰ ਨੇ ਸਬ ਕਰ ਦਿੱਤਾ ਬੰਟਾਧਾਰ।’
-ਪੀਟੀਆਈ


Comments Off on ਓਲਾ ਤੇ ਊਬਰ ਬਾਰੇ ਬਿਆਨ ’ਤੇ ਸਿੰਘਵੀ ਨੇ ਸੀਤਾਰਾਮਨ ਨੂੰ ਘੇਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.