ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਐੱਸਐੱਸਪੀ ਰੂਪਨਗਰ ਤੇ ਮਾਲ ਅਧਿਕਾਰੀ ਆਹਮੋ-ਸਾਹਮਣੇ

Posted On September - 11 - 2019

ਬਹਾਦਰਜੀਤ ਸਿੰਘ
ਰੂਪਨਗਰ, 10 ਸਤੰਬਰ
ਬੀਤੀ 2 ਸਤੰਬਰ ਦੀ ਰਾਤ ਮੋਰਿੰਡਾ ਥਾਣੇ ਦੇ ਪਿੰਡ ਬਮਨਾੜਾ ਵਿੱਚ ਵਿਗੜੀ ਅਮਨ ਤੇ ਕਾਨੂੰਨ ਦੀ ਸਥਿਤੀ ਮੌਕੇ ਡਿਊਟੀ ਮੈਜਿਸਟਰੇਟ ਦੇ ਨਾ ਪੁੱਜਣ ਦਾ ਮਾਮਲਾ ਗਰਮਾ ਗਿਆ ਹੈ। ਐੱਸਐੱਸਪੀ ਰੂਪਨਗਰ ਸਵਪਨ ਸ਼ਰਮਾ ਅਤੇ ਪੰਜਾਬ ਰੈਵੇਨਿਊ ਆਫੀਸਰ ਐਸੋਸੀਏਸ਼ਨ ਆਹਮੋ ਸਾਾਹਮਣੇ ਆ ਗਏ ਹਨ।
ਐੱਸਐੱਸਪੀ ਸਵਪਨ ਸ਼ਰਮਾ ਨੇ 3 ਸਤੰਬਰ ਨੂੰ ਪੰਜਾਬ ਦੇ ਵਿੱਤ ਕਮਿਸ਼ਨਰ (ਮਾਲ) ਨੂੰ ਪੱਤਰ ਲਿਖ ਕੇ ਤਹਿਸੀਲਦਾਰ ਮੋਰਿੰਡਾ ਅਮਨਦੀਪ ਸਿੰਘ ਖਿਲਾਫ ਜਾਂਚ ਕਰਵਾਉਣ ਅਤੇ ਫੀਲਡ ਵਿੱਚ ਡਿਊਟੀ ਨਾ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਉੱਥੇ ਹੀ ਅੱਜ ਪੰਜਾਬ ਰੈਵੇਨਿਊ ਆਫੀਸਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ ਐੱਸਐੱਸਸਪੀ ਸਵਪਨ ਸ਼ਰਮਾ ਉੱਤੇ ਤਹਿਸੀਲਦਾਰ ਦੀ ਕਥਿਤ ਬੇਇੱਜ਼ਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਤਬਾਦਲੇ ਦੀ ਮੰਗ ਕੀਤੀ ਹੈ।
ਐੱਸਐੱਸਪੀ ਸਵਪਨ ਸ਼ਰਮਾ ਨੇ ਵਿੱਤ ਕਮਿਸ਼ਨਰ (ਮਾਲ) ਨੂੰ ਲਿਖੇ ਪੱਤਰ ਦੀਆਂ ਕਾਪੀਆਂ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਭੇਜੀਆਂ ਹਨ, ਜਿਸ ਵਿੱਚ ਲਿਖਿਆ ਹੈ ਕਿ 2 ਸਤੰਬਰ ਦੀ ਰਾਤ ਬਮਨਾੜਾ ਪਿੰਡ ਵਿੱਚ ਦੋ ਔਰਤਾਂ ਨੂੰ ਲੋਕਾਂ ਤੋਂ ਬਚਾਉਣ ਲਈ ਪੁਲੀਸ ਪਹੁੰਚੀ। ਤੱਦ ਲੋਕਾਂ ਨੇ ਕਨੂੰਨ ਨੂੰ ਹੱਥ ਲੈ ਲਿਆ। ਹਾਲਤ ਗੰਭੀਰ ਹੁੰਦੇ ਵੇਖ ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਫੋਨ ਕੀਤਾ ਅਤੇ ਡਿਊਟੀ ਮੈਜਿਸਟਰੇਟ ਨੂੰ ਮੌਕੇ ਉੱਤੇ ਭੇਜਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਮੋਰਿੰਡਾ ਅਮਨਦੀਪ ਸਿੰਘ ਦੀ ਡਿਊਟੀ ਬਤੌਰ ਡਿਊਟੀ ਮੈਜਿਸਟਰੇਟ ਲਗਾ ਦਿੱਤੀ ਪਰ ਅਮਨਦੀਪ ਸਿੰਘ ਮੌਕੇ ਉੱਤੇ ਨਾ ਪੁੱਜੇ। ਐੱਸਐੱਸਪੀ ਨੇ ਕਿਹਾ ਕਿ ਉਨ੍ਹਾਂ ਖੁਦ ਤੇ ਹੋਰ ਪੁਲੀਸ ਅਫਸਰਾਂ ਨੇ ਤਹਿਸੀਲਦਾਰ ਨੂੰ ਫੋਨ ਕੀਤਾ ਪਰ ਉਹ ਨਹੀਂ ਆਏ। ਇਹ ਡਿਊਟੀ ਦੇ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਆ ਹੈ। ਜੇਕਰ ਮੌਕੇ ਉੱਤੇ ਕੋਈ ਵੱਡੀ ਅਣਹੋਣੀ ਹੋ ਜਾਂਦੀ ਤਾਂ ਜ਼ਿੰਮੇਦਾਰੀ ਕਿਸ ਦੀ ਤੈਅ ਹੁੰਦੀ ।
ਉਧਰ, ਪੰਜਾਬ ਰੈਵੇਨਿਊ ਆਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ’ਚ ਕਿਹਾ 2 ਸਤੰਬਰ ਨੂੰ ਤਹਿਸੀਲਦਾਰ ਅਮਨਦੀਪ ਸਿੰਘ ਇੱਕ ਪਰਿਵਾਰਕ ਸਮਾਰੋਹ ਵਿੱਚ ਸਨ। ਇਸ ਲਈ ਉਨ੍ਹਾਂ ਬਮਨਾੜਾ ਵਿੱਚ ਨਾਇਬ ਤਹਿਸੀਲਦਾਰ ਮੋਰਿੰਡਾ ਨੂੰ ਭੇਜ ਦਿੱਤਾ ਪਰ ਐੱਸਐੱਸਪੀ ਮਾਮਲੇ ਵਿੱਚ ਤਲਖੀ ਵਰਤਦੇ ਹੋਏ ਤਹਿਸੀਲਦਾਰ ਨਾਲ ਫੋਨ ਉੱਤੇ ਗ਼ੁੱਸੇ ਨਾਲ ਬੋਲੇ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ। ਇਸ ਮਗਰੋਂ ਥਾਣੇ ਵਿੱਚ ਸੱਦ ਕੇ ਲੰਮਾ ਸਮਾਂ ਬਿਠਾਇਆ। ਉਸ ਤੋਂ ਬਾਅਦ ਵਿੱਤ ਕਮਿਸ਼ਨਰ (ਮਾਲ) ਨੂੰ ਪੱਤਰ ਲਿਖ ਦਿੱਤਾ ਅਤੇ ਇਸ ਬਾਰੇ ਵਿੱਚ ਡਿਪਟੀ ਕਮਿਸ਼ਨਰ ਦੀ ਰਾਏ ਤੱਕ ਨਹੀਂ ਲਈ। ਐੱਸਐਸਪੀ ਨੂੰ ਤਹਿਸੀਲਦਾਰ ਦੀ ਬੇਇੱਜ਼ਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਐੱਸਐਸਪੀ ਦੇ ਇਸ ਵਤੀਰੇ ਲਈ ਉਨ੍ਹਾਂ ਨੂੰ ਤੁਰੰਤ ਰੂਪਨਗਰ ਤੋਂਂ ਬਦਲਿਆ ਜਾਵੇ। ਇਸ ਸਬੰਧੀ ਤਹਿਸੀਲਦਾਰ ਅਮਨਦੀਪ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।


Comments Off on ਐੱਸਐੱਸਪੀ ਰੂਪਨਗਰ ਤੇ ਮਾਲ ਅਧਿਕਾਰੀ ਆਹਮੋ-ਸਾਹਮਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.