ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਐੱਨਸੀਬੀ ਵੱਲੋਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼

Posted On September - 11 - 2019

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਸਤੰਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਦੋ ਕਰੋੜ ਰੁਪਏ ਮੁੱਲ ਦੇ ਨਸ਼ਿਆਂ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਕੈਨੇਡਾ ਤੇ ਪੰਜਾਬ ਵਿਚਾਲੇ ਨਸ਼ਿਆਂ ਦੀ ਤਸਕਰੀ ਕਰਦੇ ਇਕ ਕੌਮਾਂਤਰੀ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਸੰਘੀ ਐਂਟੀ-ਨਾਰਕੋਟਿਕਸ ਏਜੰਸੀ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਉੱਚ ਮਿਆਰੀ ਕੋਕੀਨ ਬਰਾਮਦਗੀ ਦਾ ਇਹ ਪਹਿਲਾ ਮਾਮਲਾ ਹੈ। ਕੋਕੀਨ, ਉੱਚ ਮਿਆਰੀ ਨਸ਼ਾ ਹੈ, ਜੋ ਕਿ ਆਮ ਕਰਕੇ ਨੌਜਵਾਨਾਂ ਵੱਲੋਂ ਪਾਰਟੀਆਂ ਦੌਰਾਨ ਲਿਆ ਜਾਂਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੱਖਣ ਅਮਰੀਕੀ ਮੂਲ ਦੀ 422 ਗ੍ਰਾਮ ਕੋਕੀਨ ਪਿਛਲੇ ਦਿਨੀਂ ਕੈਨੇਡਾ ਤੋਂ ਪ੍ਰਿੰਟਰ ਮਸ਼ੀਨ ਕੁਰੀਅਰ ਜ਼ਰੀਏ ਬਰਾਸਤਾ ਦਿੱਲੀ ਤੋਂ ਜਲੰਧਰ ਭੇਜੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਨਸ਼ੇ ਦੀ ਇਹ ਖੇਪ ਐੱਨਸੀਬੀ ਨੇ ਦਿੱਲੀ ਵਿੱਚ ਹੀ ਕਾਬੂ ਕਰ ਲਈ, ਪਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਖੇਪ ਨਾਲ ਮਿਲਦਾ ਜੁਲਦਾ ਪੈਕੇਟ ਤਿਆਰ ਕਰਕੇ ਜਲੰਧਰ ਭੇਜ ਦਿੱਤਾ, ਜਿਸ ਨੂੰ ਯੋਗੇਸ਼ ਕੁਮਾਰ ਧੁੰਨਾ ਨਾਂ ਦੇ ਸ਼ਖ਼ਸ ਨੇ ਪ੍ਰਾਪਤ ਕੀਤਾ। ਐੱਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਟੀਮ ਨੇ ਯੋਗੇਸ਼ ਨੂੰ ਕਾਬੂ ਕੀਤਾ ਤਾਂ ਉਸ ਨੇ ਅੱਗੇ ਅਕਸ਼ਿੰਦਰ ਸਿੰਘ ਦੇ ਨਾਮ ਦਾ ਖੁਲਾਸਾ ਕੀਤਾ। ਟੀਮ ਨੇ ਪੱਟੀ ਕੋਲੋਂ ਕਾਬੂ ਕੀਤੇ ਅਕਸ਼ਿੰਦਰ ਕੋਲੋਂ 115 ਗ੍ਰਾਮ ਕੋਕੀਨ, 13 ਗ੍ਰਾਮ ਐਫੇਡਰੀਨ, 80 ਗ੍ਰਾਮ ਹਸ਼ੀਸ਼ ਤੇਲ, 290 ਤੋਂ ਵੱਧ ਨਸ਼ੇ ਵਾਲੇ ਕੈਪਸੂਲ, ਚਾਰ ਪਹੀਆ ਵਾਹਨ ਤੇ ਕੁਝ ਹੋਰ ਵਸਤਾਂ ਬਰਾਮਦ ਕੀਤੀਆਂ ਹਨ।


Comments Off on ਐੱਨਸੀਬੀ ਵੱਲੋਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.