ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਐਸ਼ੇਜ਼ ਲੜੀ: ਪੇਨ ਇਤਿਹਾਸਕ ਪ੍ਰਾਪਤੀ ਦੇ ਕਰੀਬ ਪੁੱਜਾ

Posted On September - 11 - 2019

ਲੰਡਨ, 10 ਸਤੰਬਰ
ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਟਿਮ ਪੇਨ ਵੀਰਵਾਰ ਤੋਂ ਸ਼ੁਰੂ ਹੋ ਰਹੇ ਪੰਜਵੇਂ ਅਤੇ ਆਖ਼ਰੀ ਟੈਸਟ ਵਿੱਚ ਇਤਿਹਾਸਕ ਪ੍ਰਾਪਤੀ ਦੇ ਕਰੀਬ ਹੈ। ਜੇਕਰ ਮਹਿਮਾਨ ਟੀਮ ਹਾਰ ਤੋਂ ਬਚ ਜਾਂਦੀ ਹੈ ਤਾਂ ਪੇਨ ਇੰਗਲੈਂਡ ਦੀ ਧਰਤੀ ’ਤੇ ਟੈਸਟ ਲੜੀ ਜਿਤਾਉਣ ਵਾਲੇ ਆਸਟਰੇਲਿਆਈ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। ਉਹ ਕਈ ਨਾਮੀਂ ਕਪਤਾਨਾਂ ਨੂੰ ਵੀ ਪਛਾੜ ਦੇਵੇਗਾ, ਜਿਨ੍ਹਾਂ ਵਿੱਚ ਗ੍ਰੈਗ ਚੈਪਲ ਵੀ ਹੈ।
ਇਸ ਤੋਂ ਇਲਾਵਾ ਰਿੱਕੀ ਪੋਂਟਿੰਗ ਅਤੇ ਮਾਈਕਲ ਕਲਾਰਕ ਵਰਗੇ ਬੱਲੇਬਾਜ਼ ਅਤੇ ਕਪਤਾਨ ਤਾਂ ਦੋ ਯਤਨਾਂ ਵਿੱਚ ਵੀ ਇੰਗਲੈਂਡ ਵਿੱਚ ਐਸ਼ੇਜ਼ ਲੜੀ ਨਹੀਂ ਜਿੱਤ ਸਕੇ। ਆਸਟਰੇਲੀਆ ਨੇ ਸਟੀਵ ਵੌਅ ਦੀ ਅਗਵਾਈ ਵਿੱਚ 18 ਸਾਲ ਪਹਿਲਾਂ ਇੰਗਲੈਂਡ ਤੋਂ ਐਸ਼ੇਜ਼ ਲੜੀ 4-1 ਨਾਲ ਜਿੱਤੀ ਸੀ। ਵੌਅ ਵਾਂਗ ਚੈਪਲ, ਪੋਂਟਿੰਗ ਅਤੇ ਕਲਾਰਕ ਵੀ ਆਸਟਰੇਲੀਆ ਦੇ ਮਹਾਨ ਕ੍ਰਿਕਟਰਾਂ ਵਿੱਚ ਸ਼ੁਮਾਰ ਰਹੇ, ਪਰ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਇੰਗਲੈਂਡ ਵਿੱਚ ਐਸ਼ੇਜ਼ ਲੜੀ ਨਹੀਂ ਜਿੱਤ ਸਕੀ। ਪੇਨ ਨੂੰ ਬਹੁਤ ਮੁਸ਼ਕਲ ਦੌਰ ਵਿੱਚ ਆਸਟਰੇਲੀਆ ਦੀ ਕਪਤਾਨੀ ਸੌਂਪੀ ਗਈ ਸੀ। ਮਾਰਚ 2018 ’ਚ ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਤਤਕਾਲੀ ਕਪਤਾਨ ਸਟੀਵ ਸਮਿਥ ਤੋਂ ਕਪਤਾਨੀ ਖੋਹੇ ਜਾਣ ਅਤੇ ਡੇਵਿਡ ਵਾਰਨਰ ਨੂੰ ਉਪ ਕਪਤਾਨੀ ਤੋਂ ਹਟਾਏ ਜਾਣ ਅਤੇ ਦੋਵਾਂ ’ਤੇ 12 ਮਹੀਨੇ ਦੀ ਪਾਬੰਦੀ ਲਾਉਣ ਮਗਰੋਂ ਪੇਨ ਨੂੰ ਟੀਮ ਦੀ ਵਾਂਗਡੋਰ ਸੌਂਪੀ ਗਈ। -ਪੀਟੀਆਈ

 


Comments Off on ਐਸ਼ੇਜ਼ ਲੜੀ: ਪੇਨ ਇਤਿਹਾਸਕ ਪ੍ਰਾਪਤੀ ਦੇ ਕਰੀਬ ਪੁੱਜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.