‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਐਲਗਾਰ ਕੇਸ: ਪੁਣੇ ਪੁਲੀਸ ਨੇ ਡੀਯੂ ਪ੍ਰੋਫੈਸਰ ਦੇ ਘਰ ਦੀ ਤਲਾਸ਼ੀ ਲਈ

Posted On September - 11 - 2019

ਪੁਣੇ/ਨੋਇਡਾ, 10 ਸਤੰਬਰ
ਪੁਣੇ ਪੁਲੀਸ ਨੇ ਅੱਜ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਪ੍ਰੋਫੈਸਰ ਹਨੀ ਬਾਬੂ ਦੇ ਨੋਇਡਾ ਸਥਿਤ ਘਰ ਦੀ ਤਲਾਸ਼ੀ ਲਈ। ਅਧਿਕਾਰੀਆਂ ਅਨੁਸਾਰ ਇਹ ਛਾਪੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਬਾਰੇ 2017 ਦੇ ਐਲਗਾਰ ਪਰਿਸ਼ਦ ਕੇਸ ਦੀ ਜਾਂਚ ਤਹਿਤ ਮਾਰੇ ਗਏ ਹਨ। ਛਾਪਿਆਂ ਦੀ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਸਹਾਇਕ ਪੁਲੀਸ ਕਮਿਸ਼ਨਰ ਸ਼ਿਵਾਜੀ ਪਵਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਹਨੀ ਬਾਬੂ (45) ਡੀਯੂ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਹਨ ਅਤੇ ਉਹ ਨੋਇਡਾ ਦੇ ਸੈਕਟਰ 78 ਵਿੱਚ ਰਹਿੰਦੇ ਹਨ। ਪਵਾਰ ਨੇ ਕਿਹਾ, ‘‘ਅਸੀਂ ਪੁਣੇ ਦੇ ਵਿਸ਼ਰਾਮਬਾਗ ਪੁਲੀਸ ਥਾਣੇ ਵਿੱਚ ਦਰਜ ਐਲਗਾਰ ਪਰਿਸ਼ਦ ਨਾਲ ਸਬੰਧਤ ਮਾਮਲੇ ਦੇ ਸਿਲਸਿਲੇ ਵਿੱਚ ਨੋਇਡਾ ਸਥਿਤ ਹਨੀ ਬਾਬੂ ਦੇ ਘਰ ’ਤੇ ਛਾਪਾ ਮਾਰਿਆ ਹੈ।’’ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕੁਝ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਹਨ। ਨੋਇਡਾ ਪੁਲੀਸ ਨੇ ਵੀ ਛਾਪਿਆਂ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੁਣੇ ਦੇ ਇਤਿਹਾਸਕ ਸ਼ਨੀਵਾਰ ਵਾੜਾ ਵਿੱਚ 31 ਦਸੰਬਰ, 2017 ਨੂੰ ਕੋਰੇਗਾਓਂ ਭੀਮਾ ਯੁੱਧ ਦੀ 200ਵੀਂ ਵਰੇਗੰਢ ਮੌਕੇ ਐਲਗਾਰ ਸੰਮੇਲਨ ਕੀਤਾ ਗਿਆ ਸੀ। ਪੁਲੀਸ ਅਨੁਸਾਰ ਇਸ ਪ੍ਰੋਗਰਾਮ ਦੌਰਾਨ ਦਿੱਤੇ ਗਏ ਭਾਸ਼ਣ ਕਾਰਨ ਜਾਤੀ ਹਿੰਸਾ ਭੜਕ ਗਈ ਸੀ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਹੁਣ ਤੱਕ ਇਸ ਕੇਸ ਵਿੱਚ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
-ਪੀਟੀਆਈ


Comments Off on ਐਲਗਾਰ ਕੇਸ: ਪੁਣੇ ਪੁਲੀਸ ਨੇ ਡੀਯੂ ਪ੍ਰੋਫੈਸਰ ਦੇ ਘਰ ਦੀ ਤਲਾਸ਼ੀ ਲਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.